ਸੋਸ਼ਲ ਮੀਡੀਆ ’ਤੇ ਇਕ ਬਜ਼ੁਰਗ ਜੋੜੇ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਜਿਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਬਜੁਰਗ ਜੋੜੇ ਨੇ ਸਟੇਜ ਤੇ ਇਸ ਤਰ੍ਹਾਂ ਡਾਂਸ ਕੀਤਾ ਕਿ ਹਰ ਪਾਸੇ ਤਾੜੀਆਂ ਤੇ ਸੀਟੀਆਂ ਦੀ ਗੂੰਜ ਸੁਣਾਈ ਦੇਣ ਲੱਗੀ । ਇਸ ਜੋੜੇ ਨੇ ਪਹਿਲਾ ਰਣਬੀਰ ਕਪੂਰ ਦੀ ਫ਼ਿਲਮ ਤੇ ਡਾਂਸ ਕੀਤਾ ਤੇ ਫਿਰ ਅਕਸ਼ੇ ਕੁਮਾਰ ਦੀ ਫ਼ਿਲਮ ਦੇ ਗਾਣੇ ਤੇ ਡਾਂਸ ਕੀਤਾ ।
ਹੋਰ ਪੜ੍ਹੋ :
- ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਵੀ ਪਹੁੰਚੀ ਕਿਸਾਨਾਂ ਦੇ ਵਿਚਕਾਰ, ਖਾਲਸਾ ਏਡ ਦੇ ਨਾਲ ਮਿਲਕੇ ਕੀਤੀ ਸੇਵਾ
- ਸੋਨਾਲੀ ਡੋਗਰਾ ਦੀ ਆਵਾਜ਼ ‘ਚ ਰਿਲੀਜ਼ ਕੀਤਾ ਜਾਵੇਗਾ ਨਵਾਂ ਗੀਤ ‘ਚੱਲ ਮੇਲੇ ਨੂੰ ਚੱਲੀਏ’
ਸੋਸ਼ਲ ਮੀਡੀਆ ਤੇ ਇਸ ਬਜੁਰਗ ਦੀ ਕਾਫੀ ਤਾਰੀਫ ਹੋ ਰਹੀ ਹੈ । ਇਸ ਵੀਡੀਓ ਨੂੰ ਟਵਿੱਟਰ ਤੇ ਆਈਏਐੱਸ ਅਫ਼ਸਰ ਨੇ ਸ਼ੇਅਰ ਕੀਤਾ ਹੈ । ਇਸ ਵੀਡੀਓ ਨੂੰ ਉਹਨਾਂ ਵੱਲੋਂ ਇੱਕ ਕੈਪਸ਼ਨ ਵੀ ਦਿੱਤਾ ਗਿਆ ਹੈ । ਉਹਨਾਂ ਨੇ ਲਿਖਿਆ ਹੈ ‘ਇਹ ਜ਼ਿੰਦਗੀ ਮਿਲੇਗੀ ਨਹੀਂ ਦੁਬਾਰਾ’।
ਇਸ ਵੀਡੀਓ ਨੂੰ ਹੁਣ ਤੱਕ ਹਜ਼ਾਰਾਂ ਲੋਕਾਂ ਨੇ ਦੇਖ ਲਿਆ ਹੈ । ਲੋਕ ਇਸ ਵੀਡੀਓ ਤੇ ਲਗਾਤਾਰ ਟਿੱਪਣੀਆਂ ਕਰ ਰਹੇ ਹਨ । ਟਵਿੱਟਰ ਤੇ ਹਰ ਕੋਈ ਇਸ ਜੋੜੇ ਦਾ ਦੀਵਾਨਾ ਹੋਇਆ ਦਿਖਾਈ ਦੇ ਰਿਹਾ ਹੈ ।
ज़िंदगी ना मिलेगी दुबारा.💓
(साभार) pic.twitter.com/JXjCC2E4OJ
— Awanish Sharan (@AwanishSharan) December 9, 2020