ਦੂਜਾ ਵਿਆਹ ਕਰਵਾਉਣ ਵਾਲੇ ਫਰਹਾਨ ਅਖਤਰ ਦੀਆਂ ਧੀਆਂ ਵੀ ਹਨ ਬੇਹੱਦ ਸਟਾਈਲਿਸ਼

written by Shaminder | February 20, 2022

ਫਰਹਾਨ ਅਖਤਰ (Farhan Akhtar) ਅਤੇ ਸ਼ਿਬਾਨੀ ਦਾਂਡੇਕਰ ਦਾ ਵਿਆਹ ਹੋ ਚੁੱਕਿਆ ਹੈ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਫਰਹਾਨ ਅਖਤਰ ਦਾ ਇਹ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ ਵਾਲੇ ਵਿਆਹ ਤੋਂ ਉਨ੍ਹਾਂ ਦੀਆਂ ਦੋ ਧੀਆਂ ਹਨ । ਜਿਨ੍ਹਾਂ ਦੇ ਨਾਮ ਸ਼ਾਕਿਆ ਅਤੇ ਅਕੀਰਾ ਹਨ । ਫਰਹਾਨ ਅਖਤਰ ਆਪਣੀ ਪਹਿਲੀ ਪਤਨੀ ਤੋਂ ਪੰਦਰਾਂ ਸਾਲ ਬਾਅਦ ਵੱਖ ਹੋ ਗਏ ਸਨ ।ਪਰ ਫਰਹਾਨ ਆਪਣੀਆਂ ਦੋਹਾਂ ਧੀਆਂ ਦੇ ਕਾਫੀ ਨਜ਼ਦੀਕ ਹਨ ਅਤੇ ਅਕਸਰ ਆਪਣੀਆਂ ਬੇਟੀਆਂ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।

Farhan Akhtar Daughter

ਹੋਰ ਪੜ੍ਹੋ : ਅਦਾਕਾਰਾ ਕਾਵਿਆ ਥਾਪਰ ਨੂੰ ਪੁਲਿਸ ਨੇ ਨਸ਼ੇ ਦੀ ਹਾਲਤ ‘ਚ ਕੀਤਾ ਗ੍ਰਿਫਤਾਰ

ਫਰਹਾਨ ਦੀ ਵੱਡੀ ਬੇਟੀ ਸ਼ਾਕਿਆ 21 ਸਾਲ ਦੀ ਹੋ ਗਈ ਹੈ। ਇਸ ਦੇ ਨਾਲ ਹੀ ਛੋਟੀ ਬੇਟੀ ਅਕੀਰਾ 15  ਸਾਲ ਦੀ ਹੋ ਗਈ ਹੈ। ਸ਼ਾਕਿਆ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਪਰ ਉਹ ਦੂਜੇ ਸਟਾਰ ਕਿਡਜ਼ ਵਾਂਗ ਲੋਕਾਂ 'ਚ ਪਾਪੂਲਰ ਨਹੀਂ ਹੈ। ਉਸ ਦੇ ਸੋਸ਼ਲ ਮੀਡੀਆ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਉਹ ਵਿਦੇਸ਼ 'ਚ ਪੜ੍ਹਾਈ ਕਰ ਰਹੀ ਹੈ।

farhan with daughters, image From instagram

ਫਰਹਾਨ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਉੱਡਣ ਸਿੱਖ ਵਜੋਂ ਮਸ਼ਹੂਰ ਮਿਲਖਾ ਸਿੰਘ ਦੇ ਜੀਵਨ ‘ਤੇ ਬਣੀ ਫ਼ਿਲਮ ‘ਚ ਵੀ ਉਨ੍ਹਾਂ ਨੇ ਕੰਮ ਕੀਤਾ ਹੈ । ਇਸ ਤੋਂ ਇਲਾਵਾ ਤੂਫਾਨ ਸਿੰਘ ‘ਚ ਵੀ ਉਹ ਨਜ਼ਰ ਆ ਚੁੱਕੇ ਹਨ । ਉਨ੍ਹਾਂ ਨੇ ਸ਼ਿਬਾਨੀ ਦੇ ਨਾਲ ਦੂਜਾ ਵਿਆਹ ਕਰਵਾਇਆ ਹੈ । ਇਹ ਵਿਆਹ ਬਹੁਤ ਹੀ ਸਾਦਗੀ ਭਰੇ ਤਰੀਕੇ ਦੇ ਨਾਲ ਹੋਇਆ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਨੇ । ਦੱਸਿਆ ਜਾ ਰਿਹਾ ਹੈ ਕਿ ਫਰਹਾਨ ਦੀਆਂ ਦੋਵਾਂ ਧੀਆਂ ਦੇ ਨਾਲ ਵੀ ਸ਼ਿਬਾਨੀ ਦੀ ਵਧੀਆ ਟਿਊਨਿੰਗ ਹੈ ।

You may also like