ਕੋਰੋਨਾ ਵਾਇਰਸ ਦੇ ਨਾਲ ਕੁੜੀ ਦੀ ਹੋਈ ਮੌਤ, ਨਹੀਂ ਸੀ ਮਿਲ ਸਕਿਆ ਆਈਸੀਯੂ ਬੈੱਡ

written by Shaminder | May 14, 2021

ਬੀਤੇ ਦਿਨੀਂ ਕੋਰੋਨਾ ਵਾਇਰਸ ਦੇ ਨਾਲ ਜੂਝ ਰਹੀ ਇੱਕ ਕੁੜੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ। ਇਸ ਵੀਡੀਓ ‘ਚ ਕੁੜੀ ਹਸਪਤਾਲ ਦੇ ਬੈਡ ‘ਤੇ ਬੈਠੀ ਗਾਣੇ ਸੁਣ ਰਹੀ ਸੀ । ਉਸ ਦੀ ਮੌਤ ਹੋ ਚੁੱਕੀ ਹੈ । ਇਸ ਕੁੜੀ ਨੂੰ ਆਈਸੀਯੂ ਬੈੱਡ ਨਹੀਂ ਸੀ ਮਿਲ ਸਕਿਆ ।ਅੱਜ ਇਸ ਕੁੜੀ ਦਾ ਕੋਰੋਨਾ ਵਾਇਰਸ ਦੇ ਕਾਰਨ ਦਿਹਾਂਤ ਹੋ ਗਿਆ ਹੈ ।

viral girl Image From viralbhayani's Instagram
ਹੋਰ ਪੜ੍ਹੋ : ਪੈਮ ਗੋਸਲ ਨੇ ਸਕੌਟਿਸ਼ ਪਾਰਲੀਮੈਂਟ ਵਿੱਚ ਮੈਂਬਰ ਚੁਣੇ ਜਾਣ ਤੋਂ ਬਾਅਦ ਸਹੁੰ ਚੁੱਕਣ ਤੋਂ ਪਹਿਲਾਂ ਪਾਰਲੀਮੈਂਟ ’ਚ ਕੀਤਾ ਮੂਲ ਮੰਤਰ ਦਾ ਪਾਠ 
Viral Video Girl Image From viralbhayani's Instagram
ਕੁਝ ਦਿਨ ਪਹਿਲਾਂ ਇਸ ਬਹਾਦਰ ਕੁੜੀ ਦੇ ਜਜ਼ਬੇ ਨੂੰ ਹਰ ਕੋਈ ਸਲਾਮ ਕਰ ਰਿਹਾ ਸੀ । ਕਿਉਂਕਿ ਮੂੰਹ ‘ਤੇ ਆਕਸੀਜਨ ਲਗਾਏ ਬੈਠੀ ਇਸ ਕੁੜੀ ਦੀ ਹਾਲਤ ਵਿਗੜਦੀ ਜਾ ਰਹੀ ਸੀ, ਪਰ ਇਸ ਦੇ ਬਾਵਜੂਦ ਉਸ ਨੇ ਹੌਸਲਾ ਨਹੀਂ ਹਾਰਿਆ ਅਤੇ ਹਸਪਤਾਲ ‘ਚ ਜ਼ਿੰਦਗੀ ਦੇ ਰਹਿੰਦੇ ਪਲਾਂ ਦਾ ਖੂਬ ਅਨੰਦ ਮਾਣਦੀ ਨਜ਼ਰ ਆਈ ।
 
View this post on Instagram
 

A post shared by Viral Bhayani (@viralbhayani)

ਬੜੇ ਅਫਸੋਸ ਦੀ ਗੱਲ ਇਹ ਹੈ ਕਿ ਸਾਡੇ ਦੇਸ਼ ਦੇ ਹਸਪਤਾਲਾਂ ‘ਚ ਸਿਹਤ ਸਹੂਲਤਾਂ ਬਹੁਤ ਹੀ ਘੱਟ ਹਨ । ਜਿਸ ਦੇ ਚੱਲਦਿਆਂ ਹੁਣ ਤੱਕ ਕਈ ਮਰੀਜ਼ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਅਤੇ ਇਹ ਕੁੜੀ ਵੀ ਉਨ੍ਹਾਂ ਚੋਂ ਇੱਕ ਹੈ ।
Dr Monika Image From Dr Monika Langeh Twitter
ਇਸ ਕੁੜੀ ਦੀ ਖਬਰ ਸੋਸ਼ਲ ਮੀਡੀਆ ‘ਤੇ ਫੈਲ ਰਹੀ ਹੈ ਅਤੇ ਲੋਕ ਇਸ ‘ਤੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।  

0 Comments
0

You may also like