ਦਿੱਲੀ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਗਰਮੀ ਤੋਂ ਬਚਾਉਣ ਲਈ ਸਾਬਕਾ ਫੌਜੀ ਬਣਾ ਰਿਹਾ ਹੈ ਪੱਖੇ

written by Rupinder Kaler | February 27, 2021

ਕਿਸਾਨ ਅੰਦੋਲਨ ਵਿੱਚ ਹਰ ਬੰਦਾ ਕਿਸੇ ਨਾਲ ਕਿਸੇ ਤਰੀਕੇ ਨਾਲ ਆਪਣਾ ਯੋਗਦਾਨ ਪਾ ਰਿਹਾ ਹੈ । ਇਸ ਸਭ ਦੇ ਚਲਦੇ ਸੋਸ਼ਲ ਮੀਡੀਆ ਤੇ ਇੱਕ ਸਾਬਕਾ ਫੌਜੀ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ । ਅੰਮ੍ਰਿਤਸਰ ਦੇ ਛੇਹਰਟਾ ਦਾ ਰਹਿਣ ਵਾਲਾ ਸਾਬਕਾ ਫੌਜੀ ਕਿਸਾਨਾਂ ਦੀ ਵੱਖਰੇ ਢੰਗ ਨਲ ਮਦਦ ਕਰ ਰਿਹਾ ਹੈ ।

Image from ANI
ਹੋਰ ਪੜ੍ਹੋ : ਗੁਰੂ ਰੰਧਾਵਾ ਅਤੇ ਨੇਹਾ ਕੱਕੜ ਲੈ ਕੇ ਆ ਰਹੇ ਹਨ ਨਵਾਂ ਗਾਣਾ, ਤਸਵੀਰ ਸਾਂਝੀ ਕਰਕੇ ਦਿੱਤੀ ਜਾਣਕਾਰੀ
Image from ANI
ਸਾਬਕਾ ਹੌਲਦਾਰ ਹਰਜੀਤ ਸਿੰਘ ਦਿੱਲੀ ਵਿੱਚ ਧਰਨਾ ਦੇ ਰਹੇ ਕਿਸਾਨਾਂ ਲਈ ਪੱਖੇ ਤਿਆਰ ਕਰ ਰਿਹਾ ਹੈ, ਤਾਂ ਜੋ ਧਰਨੇ ਤੇ ਬੈਠੇ ਕਿਸਾਨਾਂ ਨੂੰ ਗਰਮੀ ਤੋਂ ਬਚਾਇਆ ਜਾ ਸਕੇ । ਇਹ ਸਾਬਕਾ ਫੌਜੀ ਅੰਮ੍ਰਿਤਸਰ ਵਿੱਚ ਪੱਖੇ ਬਣਾ ਕੇ ਦਿੱਲੀ ਬਾਰਡਰਾਂ ’ਤੇ ਬੈਠੇ ਕਿਸਾਨਾਂ ਨੂੰ ਭੇਜ ਰਿਹਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਰਜੀਤ ਸਿੰਘ ਆਸਾਮ ਬਾਰਡਰ ਸਮੇਤ ਕਈ ਬਾਰਡਰਾਂ ’ਤੇ ਡਿਊਟੀ ਕਰ ਚੁੱਕੇ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਕਿਸਾਨ ਧਰਨੇ ਤੇ ਬੈਠੇ ਹਨ, ਪਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰਦੀ ਆ ਰਹੀ ਹੈ ।

0 Comments
0

You may also like