ਥੋੜੀ ਦੇਰ ਬਾਅਦ ਸ਼ੁਰੂ ਹੋਣ ਜਾ ਰਿਹਾ ਹੈ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’

Written by  Rupinder Kaler   |  July 03rd 2020 05:31 PM  |  Updated: July 03rd 2020 05:31 PM

ਥੋੜੀ ਦੇਰ ਬਾਅਦ ਸ਼ੁਰੂ ਹੋਣ ਜਾ ਰਿਹਾ ਹੈ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’

ਪੀਟੀਸੀ ਪੰਜਾਬੀ ਦੇ ਦਰਸ਼ਕਾਂ ਦੇ ਇੰਤਜ਼ਾਰ ਦੀਆਂ ਘੜੀਆਂ ਛੇਤੀ ਹੀ ਖਤਮ ਹੋਣ ਵਾਲੀਆਂ ਹਨ ਕਿਉਂਕਿ ਪੀਟੀਸੀ ਪੰਜਾਬੀ ’ਤੇ ਥੋੜੀ ਦੇਰ ਬਾਅਦ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਸ਼ੁਰੂ ਹੋਣ ਵਾਲਾ ਹੈ । ਸਭ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ, ਪੰਜਾਬੀ ਫ਼ਿਲਮ ਇੰਡਸਟਰੀ ਦੇ ਸਿਤਾਰੇ ਜੁਟਨੇ ਸ਼ੁਰੂ ਹੋ ਗਏ ਹਨ । ਨਵੇਂ ਰੰਗ, ਨਵੇਂ ਢੰਗ ਤੇ ਨਵੇਂ ਅੰਦਾਜ਼ ਵਿੱਚ ਪੇਸ਼ ਹੋਣ ਵਾਲੇ ਇਸ ਸਮਾਰੋਹ ਵਿੱਚ ਪੀਟੀਸੀ ਪੰਜਾਬੀ ਨੇ ਆਪਣੇ ਦਰਸ਼ਕਾਂ ਦੇ ਐਂਟਰਟੇਨਮੈਂਟ ਦਾ ਪੂਰਾ ਖਿਆਲ ਰੱਖਿਆ ਹੈ ।

https://www.instagram.com/p/CCK1ER2B_2C/

ਗਿੱਪੀ ਗਰੇਵਾਲ, ਸੁਨੰਦਾ ਸ਼ਰਮਾ, ਸੁਦੇਸ਼ ਲਹਿਰੀ, ਮੀਤ ਬ੍ਰਦਰਸ ਆਪਣੀ ਲਾਈਵ ਪ੍ਰਫਾਰਮੈਂਸ ਨਾਲ ਪੂਰਾ ਰੰਗ ਜਮਾਉਣਗੇ, ਤੇ ਗੁਰਪ੍ਰੀਤ ਘੁੱਗੀ, ਦਿਵਿਆ ਦੱਤਾ, ਗੁਰਨਾਮ ਭੁੱਲਰ, ਨਿੰਜਾ ਤੇ ਹਰੀਸ਼ ਵਰਮਾ ਵਰਗੇ ਅਦਾਕਾਰ ਇਸ ਸਮਾਰੋਹ ਦੀ ਮੇਜ਼ਬਾਨੀ ਕਰਕੇ ਇਸ ਸਮਾਰੋਹ ਨੂੰ ਚਾਰ ਚੰਨ ਲਗਾਉਣ ਜਾ ਰਹੇ ਹਨ । ਸੋ ਬਣੇ ਰਹੋ ਪੀਟੀਸੀ ਪੰਜਾਬੀ ਦੇ ਨਾਲ ਤੇ ਦੇਖਣਾ ਨਾ ਭੁੱਲਣਾ ਦੁਨੀਆ ਦਾ ਪਹਿਲਾ ਆਨਲਾਈਨ ਫ਼ਿਲਮ ਅਵਾਰਡ ਸਮਾਰੋਹ ਅੱਜ ਰਾਤ 8:30 ਵਜੇ ਪੀਟੀਸੀ ਪੰਜਾਬੀ ‘ਤੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network