ਅਨੀਤਾ ਦੇਵਗਨ ਦੀ ਵਿਆਹ ਤੋਂ ਬਾਅਦ ਪਹਿਲੀ ਤਸਵੀਰ ਹੋ ਰਹੀ ਵਾਇਰਲ

Written by  Shaminder   |  September 17th 2021 03:25 PM  |  Updated: September 17th 2021 03:25 PM

ਅਨੀਤਾ ਦੇਵਗਨ ਦੀ ਵਿਆਹ ਤੋਂ ਬਾਅਦ ਪਹਿਲੀ ਤਸਵੀਰ ਹੋ ਰਹੀ ਵਾਇਰਲ

ਅਨੀਤਾ ਦੇਵਗਨ  (Anita Devgan ) ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਪੁਰਾਣੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਉਸ ਵੱਲੋਂ ਸ਼ੇਅਰ ਕੀਤੀਆਂ ਗਈਆਂ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਹਾਲਾਂਕਿ ਅਨੀਤਾ ਦੇਵਗਨ ਨੇ ਇਨ੍ਹਾਂ ਤਸਵੀਰਾਂ ਨੂੰ ਕੁਝ ਸਮਾਂ ਪਹਿਲਾਂ ਸਾਂਝਾ ਕੀਤਾ ਸੀ । ਪਰ ਇਹ ਤਸਵੀਰਾਂ ਅਦਾਕਾਰਾ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ ।

Anita -min Image From Instagram

ਹੋਰ ਪੜ੍ਹੋ : ਅਦਾਕਾਰ ਸ਼ਾਹਰੁਖ ਖ਼ਾਨ ਨੂੰ ਟਵਿੱਟਰ ‘ਤੇ ਬਾਈਕਾਟ ਕਰਨ ਦੀ ਮੰਗ

ਅੱਜ ਅਸੀਂ ਤੁਹਾਨੂੰ ਅਨੀਤਾ ਦੇਵਗਨ ਦੇ ਵਿਆਹ ਤੋਂ ਬਾਅਦ ਦੀ ਪਹਿਲੀ ਤਸਵੀਰ ਵਿਖਾਉਣ ਜਾ ਰਹੇ ਹਾਂ । ਜਿਸ ਨੂੰ ਅਨੀਤਾ ਦੇਵਗਨ ਨੇ ਕੁਝ ਸਮਾਂ ਪਹਿਲਾਂ ਸਾਂਝਾ ਕੀਤਾ ਸੀ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਨੀਤਾ ਦੇਵਗਨ ਨੇ ਲਿਖਿਆ ਕਿ ‘ਵਿਆਹ ਤੋਂ ਬਾਅਦ ਇੱਕਠਿਆਂ ਦੀ ਪਹਿਲੀ ਤਸਵੀਰ ਸੀ ਇਹ, ਫਿਰ ਤਾਂ ਚੱਲ ਸੋ ਚੱਲ ਤੇ ਸਫ਼ਰ ਜਾਰੀ ਹੈ’।

Anita d -min Image From Instagram

ਅਨੀਤਾ ਦੇਵਗਨ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਨੂੰ ਉਸ ਦੇ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।ਅਨੀਤਾ ਦੇਵਗਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ । ਹਰ ਦੂਜੀ ਪੰਜਾਬੀ ਫ਼ਿਲਮ ‘ਚ ਉਹ ਨਜ਼ਰ ਆਉਂਦੇ ਹਨ । ਹਾਲ ਹੀ ‘ਚ ਅਦਾਕਾਰਾ ਦੀ ਫ਼ਿਲਮ ‘ਪੁਆੜਾ’ ਆਈ ਹੈ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network