ਇਸ ਕੁੜੀ ਨੇ ਇੰਝ ਕਮਾਏ 22 ਲੱਖ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ

Written by  Shaminder   |  June 30th 2021 04:45 PM  |  Updated: June 30th 2021 04:46 PM

ਇਸ ਕੁੜੀ ਨੇ ਇੰਝ ਕਮਾਏ 22 ਲੱਖ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ

ਦਿੱਲੀ ਦੀ ਰਹਿਣ ਵਾਲੀ ਕੁੜੀ ਅਦਿਤੀ ਸਿੰਘ ਨੂੰ ਮਾਈਕ੍ਰੋਸੌਫਟ ਕੰਪਨੀ ਵੱਲੋਂ 30  ਹਜ਼ਾਰ ਡਾਲਰ ਯਾਨੀ ਕਿ 22 ਲੱਖ ਰੁਪਏ ਦਿੱਤੇ ਹਨ । ਅਦਿਤੀ ਸਿੰਘ ਇੱਕ ਐਥੀਕਲ ਹੈਕਰ ਹੈ । ਉਸ ਨੇ ਮਾਈਕ੍ਰੋਸੌਫਟ ‘ਚ ਇੱਕ ਬੱਗ ਦੀ ਪਛਾਣ ਕੀਤੀ ਹੈ । ਇਸੇ ਲਈ ਅਦਿਤੀ ਨੂੰ ਕੰਪਨੀ ਨੇ ਇਨਾਮ ਵੱਜੋਂ  22 ਲੱਖ ਰੁਪਏ ਇਨਾਮ ਦਿੱਤੇ ਹਨ । ਐਥੀਕਲ ਹੈਕਰ ਅਦਿਤੀ ਸਿੰਘ ਨੇ ਮਾਈਕ੍ਰੋਸੌਫਟ ਐਜਓਰ ਕਲਾਊਡ ‘ਚ ਇੱਕ ਬੱਗ ਦੀ ਪਛਾਣ ਕੀਤੀ ਹੈ ।

Aditi Image From Instagram

ਹੋਰ ਪੜ੍ਹੋ  : ਰਾਜ ਕੌਸ਼ਲ ਤੇ ਮੰਦਿਰਾ ਬੇਦੀ ਨੇ ਵੈਲੇਂਨਟਾਈਨ ਡੇਅ ਦੇ ਮੌਕੇ ’ਤੇ ਕਰਵਾਇਆ ਸੀ ਵਿਆਹ 

Aditi Image From Instagram

ਜਿਸ ਦੇ ਜ਼ਰੀਏ ਕੋਈ ਵੀ ਸਾਈਬਰ ਹੈਕਰ ਕੰਪਨੀ ਦੇ ਇੰਟਰਨਲ ਸਿਸਟਮ ‘ਚ ਪਹੁੰਚ ਕੇ ਇਨਫਾਰਮੇਸ਼ਨ ਨੂੰ ਹੋਲਡ ਕਰ ਸਕਦੇ ਸਨ । ਮੀਡੀਆ ਰਿਪੋਰਟਸ ਮੁਤਾਬਕ ਅਦਿਤੀ ਇਸ ਤੋਂ ਪਹਿਲਾਂ ਫੇਸਬੁੱਕ ਤੋਂ ਵੀ ੫ ਲੱਖ ਰੁਪਏ ਜਿੱਤ ਚੁੱਕੀ ਹੈ ।ਅਦਿਤੀ ਸਿੰਘ ਦੋ ਸਾਲਾਂ ਤੋਂ ਐਥੀਕਲ ਹੈਕਰ ਦੇ ਤੌਰ ‘ਤੇ ਕੰਮ ਕਰ ਰਹੀ ਹੈ ।

Aditi Image From Instagram

ਉਹ ਹੁਣ ਤੱਕ ਫੇਸਬੁੱਕ, ਟਿਕਟੌਕ,ਮੋਜ਼ਿਲਾ, ਪੇਟੀਐੱਮ, ਐੱਚਪੀ ਸਣੇ 40 ਤੋਂ ਜ਼ਿਆਦਾ ਕੰਪਨੀਆਂ ‘ਚ ਬੱਗ ਲੱਭਣ ਦਾ ਕੰਮ ਕਰ ਚੁੱਕੀ ਹੈ । ਖਬਰਾਂ ਮੁਤਾਬਕ ਅਦਿਤੀ ਸਿੰਘ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉੇਸ ਨੇ ਆਪਣੇ ਗੁਆਂਢੀ ਦੇ ਵਾਈਫਾਈ ਦਾ ਪਾਸਵਰਡ ਹੈਕ ਕੀਤਾ ਸੀ । ਜਿਸ ਦੇ ਚੱਲਦਿਆਂ ਐਥੀਕਲ ਹੈਕਿੰਗ ‘ਚ ਉਸ ਦੀ ਦਿਲਚਸਪੀ ਵਧੀ ।

 

View this post on Instagram

 

A post shared by Aditi Singh (@aditisingghh)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network