ਲਾੜੀ ਦੇ ਲਿਬਾਸ ‘ਚ ਸੱਜੀ ਇਹ ਕੁੜੀ ਵਿਆਹ ਤੋਂ ਪਹਿਲਾਂ ਦੇਣ ਪਹੁੰਚੀ ਪ੍ਰੀਖਿਆ, ਵੀਡੀਓ ਵਾਇਰਲ

Written by  Shaminder   |  November 23rd 2021 02:45 PM  |  Updated: November 23rd 2021 02:45 PM

ਲਾੜੀ ਦੇ ਲਿਬਾਸ ‘ਚ ਸੱਜੀ ਇਹ ਕੁੜੀ ਵਿਆਹ ਤੋਂ ਪਹਿਲਾਂ ਦੇਣ ਪਹੁੰਚੀ ਪ੍ਰੀਖਿਆ, ਵੀਡੀਓ ਵਾਇਰਲ

ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਕੁੜੀ ਆਪਣੇ ਇਮਤਿਹਾਨ ਦੇਣ ਦੇ ਲਈ ਪਹੁੰਚੀ । ਇਸ ਕੁੜੀ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੁਲਹਨ (Bride)ਦੇ ਲਿਬਾਸ ‘ਚ ਸੱਜੀ ਹੋਈ ਇਹ ਕੁੜੀ (Shivangi Bagatharia) ਆਪਣਾ ਇਮਤਿਹਾਨ ਦੇਣ ਦੇ ਲਈ ਪਹੁੰਚੀ ਹੈ । ਇਸ ਵੀਡੀਓ (Video) ਨੂੰ ਵਾਇਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਦੱਸ ਦਈਏ ਕਿ ਰਾਜਕੋਟ ਸਣੇ ਸੂਬੇ ਭਰ ਦੇ ਵਿੱਦਿਅਕ ਅਦਾਰਿਆਂ ‘ਚ ਦੀਵਾਲੀ ਦੀਆਂ ਛੁੱਟੀਆਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਜਿਸ ਤੋਂ ਬਾਅਦ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ‘ਚ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ ।

Bride image From instagram

ਹੋਰ ਪੜ੍ਹੋ : ਗਾਇਕਾ ਹਰਸ਼ਦੀਪ ਕੌਰ ਨੂੰ ‘ਰਾਜ ਗਾਇਕਾ’ ਦੇ ਖਿਤਾਬ ਨਾਲ ਕੀਤਾ ਗਿਆ ਸਨਮਾਨਿਤ, ਗਾਇਕਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਸੌਰਾਸ਼ਟਰ ਯੂਨੀਵਰਸਿਟੀ ਵੱਲੋਂ ਵੀ 35 ਦੇ ਕਰੀਬ ਵੱਖ ਵੱਖ ਪ੍ਰੀਖਿਆਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ । ਇਸ ਕੁੜੀ ਦਾ ਨਾਂਅ ਸ਼ਿਵਾਂਗੀ ਬਗਾਰਥੀਆਂ ਦੱਸਿਆ ਜਾ ਰਿਹਾ ਹੈ । ਜੋ ਕਿ ਆਪਣੀ ਪ੍ਰੀਖਿਆ ਦੇਣ ਲਈ ਆਪਣੇ ਹੋਣ ਵਾਲੇ ਪਤੀ ਅਤੇ ਪਰਿਵਾਰ ਦੇ ਨਾਲ ਪ੍ਰੀਖਿਆ ਕੇਂਦਰ ‘ਚ ਪਹੁੰਚੀ ਸੀ ।

Bride image From instagram

ਵਿਆਹ ਕਰਵਾਉਣ ਤੋਂ ਪਹਿਲਾਂ ਇਹ ਲਾੜੀ ਪ੍ਰੀਖਿਆ ਦੇ ਲਈ ਪਹੁੰਚੀ ਸੀ । ਜਿਸ ਤੋਂ ਬਾਅਦ ਇਹ ਆਪਣੇ ਜੀਵਨ ਦਾ ਨਵਾਂ ਸਫ਼ਰ ਸ਼ੁਰੂ ਕਰੇਗੀ । ਦੱਸ ਦਈਏ ਕਿ ਪਿਛਲੇ ਡੇਢ ਸਾਲ ਤੋਂ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਸਕੂਲ ਕਾਲਜ ਪੂਰੀ ਤਰ੍ਹਾਂ ਬੰਦ ਸਨ ਅਤੇ ਹੁਣ ਕਰੀਬ ਡੇਢ ਸਾਲ ਬਾਅਦ ਸਕੂਲ ਕਾਲਜ ਮੁੜ ਤੋਂ ਸ਼ੁਰੂ ਹੋਏ ਹਨ । ਜਿਸ ਲਈ ਪ੍ਰੀਖਿਆਵਾਂ ਵੀ ਸ਼ੁਰੂ ਹੋ ਚੁੱਕੀਆਂ ਹਨ ਅਤੇ ਇਹ ਲਾੜੀ ਵੀ ਆਪਣੀ ਪੜ੍ਹਾਈ ਪੂਰੀ ਕਰਨ ਦੇ ਲਈ ਵਿਆਹ ਤੋਂ ਪਹਿਲਾਂ ਆਪਣੀ ਪ੍ਰੀਖਿਆ ਦੇਣ ਦੇ ਲਈ ਪਹੁੰਚੀ ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network