ਤਸਵੀਰ ‘ਚ ਨਜ਼ਰ ਆ ਰਹੀ ਇਹ ਬੱਚੀ ਹੈ ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ, ਕੀ ਤੁਸੀਂ ਪਛਾਣ ਪਾਏ !

written by Shaminder | September 02, 2021

ਸੋਸ਼ਲ ਮੀਡੀਆ ‘ਤੇ ਸੈਲੀਬ੍ਰੇਟੀਜ਼ ਦੇ ਬਚਪਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਹੁਣ ਬਾਲੀਵੁੱਡ ਦੀ ਇੱਕ ਹੋਰ ਅਦਾਕਾਰਾ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ।ਤਸਵੀਰ ‘ਚ ਨਜ਼ਰ ਆਉਣ ਵਾਲੀ ਇਹ ਬੱਚੀ ਅੱਜ ਬਾਲੀਵੁੱਡ (Bollywood) ਦੀ ਮਸ਼ਹੂਰ ਅਦਾਕਾਰਾ ਹੈ । ਤੁਸੀਂ ਪਛਾਣ ਹੀ ਲਿਆ ਹੋਵੇਗਾ ਕਿ ਇਹ ਕੌਣ ਹੈ ।

 jacqueline Image From Instagram

ਹੋਰ ਪੜ੍ਹੋ : ਸਿਧਾਰਥ ਸ਼ੁਕਲਾ ਦੀ ਮੌਤ ਦੀ ਖ਼ਬਰ ਸੁਣਕੇ ਪੂਰੀ ਤਰ੍ਹਾਂ ਟੁੱਟ ਗਈ ਸ਼ਹਿਨਾਜ਼ ਗਿੱਲ, ‘ਸਿਡਨਾਜ਼’ ਦੀ ਜੋੜੀ ਰਹਿ ਗਈ ਅਧੂਰੀ

ਨਹੀਂ ਪਛਾਣਿਆ ਤਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਕੌਣ ਹੈ, ਇਹ ਹੈ ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ
ਜੈਕਲੀਨ ਫਰਨਾਡੇਜ਼ (Jacqueline Fernandez) ਨਜ਼ਰ ਆ ਰਹੀ ਹੈ । ਇਸ ਤਸਵੀਰ ‘ਚ ਉਹ ਬਹੁਤ ਹੀ ਖੁਸ਼ ਵਿਖਾਈ ਦੇ ਰਹੀ ਹੈ । ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।

 jacqueline Image From Instagram

ਜੈਕਲੀਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ ਅਤੇ ਪਿੱਛੇ ਜਿਹੇ ਉਹ ਸਲਮਾਨ ਖ਼ਾਨ ਦੇ ਨਾਲ ਇੱਕ ਗੀਤ ‘ਚ ਵੀ ਵਿਖਾਈ ਦੇ ਚੁੱਕੀ ਹੈ । ਦੱਸ ਦਈਏ ਕਿ ਜੈਕਲੀਨ ਫਰਨਾਡੇਜ਼ ਜਲਦ ਹੀ ਕਾਮੇਡੀ ਹੌਰਰ ਫ਼ਿਲਮ ‘ਭੂਤ ਪੁਲਿਸ’ ‘ਚ ਦਿਖਾਈ ਦੇਵੇਗੀ ।

 

View this post on Instagram

 

A post shared by F I L M Y G Y A N (@filmygyan)

ਇਸ ਫ਼ਿਲਮ ‘ਚ ਉਨ੍ਹਾਂ ਤੋਂ ਇਲਾਵਾ ਸੈਫ ਅਲੀ ਖ਼ਾਨ, ਯਾਮੀ ਗੌਤਮ, ਅਰਜੁਨ ਕਪੂਰ ਸਣੇ ਕਈ ਕਲਾਕਾਰ ਨਜ਼ਰ ਆਉਣਗੇ । ਕੁਝ ਦਿਨ ਪਹਿਲਾਂ ਹੀ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ, ਜੋ ਕਿ ਲੋਕਾਂ ਨੂੰ ਕਾਫੀ ਪਸੰਦ ਆਇਆ ਹੈ ।

 

0 Comments
0

You may also like