
ਪੰਜਾਬੀ ਸਿਤਾਰਿਆਂ (Punjabi Stars) ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਪੰਜਾਬੀ ਗਾਇਕਾ (Punjabi Singer) ਦੀ ਤਸਵੀਰ ਦਿਖਾਉਣ ਜਾ ਰਹੇ ਹਾਂ । ਜਿਸ ਨੇ ਪੰਜਾਬੀ ਇੰਡਸਟਰੀ ‘ਚ ਆਪਣੀ ਗਾਇਕੀ ਦੇ ਨਾਲ ਮੱਲਾਂ ਮਾਰੀਆਂ ਹਨ ।

ਹੋਰ ਪੜ੍ਹੋ : ਕੌਰ ਬੀ ਨੇ ਰਖਵਾਇਆ ਅਖੰਡ ਪਾਠ ਸਾਹਿਬ ਜੀ ਦਾ ਪਾਠ, ਤਸਵੀਰ ਕੀਤੀ ਸਾਂਝੀ
ਜੀ ਹਾਂ ਇਸ ਗਾਇਕਾ ਨੇ ਆਪਣੀ ਬੁਲੰਦ ਆਵਾਜ਼ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਜੀ ਹਾਂ ਅੱਜ ਕੱਲ੍ਹ ਇਹ ਗਾਇਕਾ ਕਾਫੀ ਚਰਚਾ ‘ਚ ਵੀ ਹੈ । ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਕਿਸਦੀ ਗੱਲ ਕਰ ਰਹੇ ਹਾਂ । ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਕੌਰ ਬੀ ਦੀ ।

ਹੋਰ ਪੜ੍ਹੋ : ਕੌਰ ਬੀ ਦਾ ਨਵਾਂ ਗੀਤ ‘ਤੇਰੀ ਜੱਟੀ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਜਿਸ ਦੇ ਬਚਪਨ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੀ ਜਾ ਰਹੀ ਹੈ । ਇਸ ਤਸਵੀਰ ‘ਚ ਕੌਰ ਬੀ ਟ੍ਰੈਕ ਸੂਟ ‘ਚ ਨਜ਼ਰ ਆ ਰਹੀ ਹੈ ਅਤੇ ਉਸ ਦੇ ਪਿੱਛੇ ਕੁਝ ਔਰਤਾਂ ਵੀ ਖੜੀਆਂ ਦਿਖਾਈ ਦੇ ਰਹੀਆਂ ਹਨ । ਹੋ ਸਕਦਾ ਹੈ ਇਹ ਤਸਵੀਰ ਉਨ੍ਹਾਂ ਦੇ ਸਕੂਲ ਟਾਈਮ ਦੀ ਹੋਵੇ ।
ਕੌਰ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਇਨ੍ਹਾਂ ਗੀਤਾਂ ਦੀ ਬਦੌਲਤ ਉਸ ਨੇ ਇੰਡਸਟਰੀ ‘ਚ ਖਾਸ ਜਗ੍ਹਾ ਬਣਾਈ ਹੈ । ਕੌਰ ਬੀ ਨੂੰ ਪੁਰਾਣੇ ਗਾਇਕਾਂ ਨੂੰ ਸੁਣਨਾ ਬਹੁਤ ਜ਼ਿਆਦਾ ਪਸੰਦ ਹੈ । ਪ੍ਰਕਾਸ਼ ਕੌਰ, ਸੁਰਿੰਦਰ ਕੌਰ ਵਰਗੀਆਂ ਗਾਇਕਾਵਾਂ ਨੂੰ ਸੁਣ ਸੁਣ ਕੇ ਉਸ ਨੇ ਬਹੁਤ ਕੁਝ ਸਿੱਖਿਆ ਹੈ ।
View this post on Instagram