ਜਲਦ ਹੀ ਇਸ ਪੰਜਾਬੀ ਫ਼ਿਲਮ ‘ਚ ਨਜ਼ਰ ਆਉਣਗੇ ਗ੍ਰੇਟ ਖਲੀ, ਫ਼ਿਲਮ ਦੇ ਮਹੂਰਤ ਦੀਆਂ ਤਸਵੀਰਾਂ ਆਈਆਂ ਸਾਹਮਣੇ

Written by  Shaminder   |  April 25th 2022 10:54 AM  |  Updated: April 25th 2022 10:54 AM

ਜਲਦ ਹੀ ਇਸ ਪੰਜਾਬੀ ਫ਼ਿਲਮ ‘ਚ ਨਜ਼ਰ ਆਉਣਗੇ ਗ੍ਰੇਟ ਖਲੀ, ਫ਼ਿਲਮ ਦੇ ਮਹੂਰਤ ਦੀਆਂ ਤਸਵੀਰਾਂ ਆਈਆਂ ਸਾਹਮਣੇ

ਨਵ ਬਾਜਵਾ  (Nav Bajwa ) ਆਪਣੀ ਫ਼ਿਲਮ ਰੇਡੂਆ ਦਾ ਸੀਕਵੇਲ ਬਨਾਉਣ ਜਾ ਰਹੇ ਹਨ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਅਦਾਕਾਰਾ ਮਾਹਿਰਾ ਸ਼ਰਮਾ (Mahira Sharma )ਵੀ ਨਜ਼ਰ ਆਏਗੀ ।ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ । ਇਸ ਤੋਂ ਇਲਾਵਾ ਦਲੀਪ ਸਿੰਘ ਰਾਣਾ ਉਰਫ਼ ਗ੍ਰੇਟ ਖਲੀ ਵੀ ਨਜ਼ਰ ਆਉਣਗੇ । ਉਹ ਫ਼ਿਲਮ ‘ਚ ਖਲਨਾਇਕ ਦੀ ਭੂਮਿਕਾ ‘ਚ ਦਿਖਾਈ ਦੇਣਗੇ ।

Nav bajwa, image From instagram

ਹੋਰ ਪੜ੍ਹੋ : ਸੁਰਜੀਤ ਖ਼ਾਨ ਦੀ ਸੁਰੀਲੀ ਆਵਾਜ਼ ਅਤੇ ਨਵ ਬਾਜਵਾ ਦੇ ਅੰਦਾਜ਼ ਨੇ ਜਿੱਤਿਆ ਸਰੋਤਿਆਂ ਦਾ ਦਿਲ

ਇਸ ਤੋਂ ਇਲਾਵਾ ਹੋਰ ਬੀਐੱਨ ਸ਼ਰਮਾ, ਗੁਰਪ੍ਰੀਤ ਘੁੱਗੀ ਸਣੇ ਹੋਰ ਕਈ ਕਲਾਕਾਰ ਵੀ ਨਜ਼ਰ ਆਉਣਗੇ ।ਇਹ ਫਿਲਮ ਇਸ ਸਾਲ ਅਗਸਤ 'ਚ ਬਾਕਸ ਆਫਿਸ 'ਤੇ ਰਿਲੀਜ਼ ਹੋਵੇਗੀ।ਫਿਲਮ 'ਚ ਬਿੱਗ ਬੌਸ ਫੇਮ ਮਾਹਿਰਾ ਸ਼ਰਮਾ ਤੇ ਪੰਜਾਬੀ ਅਦਾਕਾਰ ਨਵ ਬਾਜਵਾ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ੨੦੧੮ ਦੀ ਫਿਲਮ 'ਰੇਡੂਆ' ਦਾ ਸੀਕਵਲ ਹੈ। ਇਹ ਇਕ ਸਾਇੰਸ ਫਿਕਸ਼ਨ ਫਿਲਮ ਹੈ ਅਤੇ ਟਾਈਮ ਟ੍ਰੈਵਲ 'ਤੇ ਆਧਾਰਿਤ ਹੈ।

Nav bajwa And Mahira image From instagram

ਹੋਰ ਪੜ੍ਹੋ : ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਨਵ ਬਾਜਵਾ ਨਾਲ ਪੰਜਾਬੀ ਫ਼ਿਲਮ ’ਚ ਆਉਣਗੇ ਨਜ਼ਰ

ਇਸ ਤੋਂ ਪਹਿਲਾਂ ਨਵ ਬਾਜਵਾ ਦੀ ਰੇਡੂਆ ਫ਼ਿਲਮ ਦਾ ਪਹਿਲਾ ਭਾਗ ਆਇਆ ਸੀ । ਜਿਸ ‘ਚ ਮਹਾਵੀਰ ਭੁੱਲਰ, ਸਤਿੰਦਰ ਸੱਤੀ ਸਣੇ ਕਈ ਵੱਡੇ ਕਲਾਕਾਰ ਨਜ਼ਰ ਆਏ ਸਨ ।ਇਸ ਫ਼ਿਲਮ ‘ਚ ਬੀਐੱਨ ਸ਼ਰਮਾ, ਗੁਰਪ੍ਰੀਤ ਘੁੱਗੀ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਸੀ ।

Nav Bajwa movie ,

image From instagramਨਵ ਬਾਜਵਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਫ਼ਿਲਮ ਦੇ ਮਹੂਰਤ ਦੀਆਂ ਕੁਝ ਵੀਡੀਓਜ਼ ਸਾਂਝੀਆਂ ਕੀਤੀਆਂ ਨੇ । ਜਿਸ ‘ਚ ਫ਼ਿਲਮ ਦੇ ਸਾਰੇ ਹੀ ਕਲਾਕਾਰ ਨਜ਼ਰ ਆ ਰਹੇ ਹਨ । ਰੈਸਲਿੰਗ ਦੀ ਦੁਨੀਆ ‘ਚ ਰਾਜ ਕਰਨ ਵਾਲੇ ਗ੍ਰੇਟ ਖਲੀ ਉਰਫ ਦਲੀਪ ਸਿੰਘ ਰਾਣਾ ਵੀ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਇਸ ਫ਼ਿਲਮ ਦੇ ਪਹਿਲੇ ਭਾਗ ਨੂੰ ਵੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ ।

 

View this post on Instagram

 

A post shared by NAV BAJWA (@navbajwa_actor)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network