ਮੀਕਾ ਸਿੰਘ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡਿਓ ਕੀਤਾ ਸਾਂਝਾ ,ਵੀਡਿਓ 'ਚ ਮੀਕਾ ਦੇ ਗੀਤ 'ਤੇ ਪਰਫਾਰਮ ਕਰ ਰਹੀ ਪ੍ਰਸ਼ੰਸਕ

Written by  Shaminder   |  September 01st 2018 06:17 AM  |  Updated: September 01st 2018 06:17 AM

ਮੀਕਾ ਸਿੰਘ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡਿਓ ਕੀਤਾ ਸਾਂਝਾ ,ਵੀਡਿਓ 'ਚ ਮੀਕਾ ਦੇ ਗੀਤ 'ਤੇ ਪਰਫਾਰਮ ਕਰ ਰਹੀ ਪ੍ਰਸ਼ੰਸਕ

ਮੀਕਾ ਸਿੰਘ Mika Singh ਇੱਕ ਅਜਿਹੇ ਗਾਇਕ Singer ਨੇ ਜਿਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ । ਉਨ੍ਹਾਂ ਨੇ ਜਿੱਥੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਨਾਂਅ ਕਮਾਇਆ ਹੈ । ਉੱਥੇ ਹੀ ਬਾਲੀਵੁੱਡ 'ਚ ਵੀ ਉਨ੍ਹਾਂ ਦੀ ਗਿਣਤੀ ਨਾਮਵਰ ਗਾਇਕਾਂ 'ਚ ਹੁੰਦੀ ਹੈ 'ਸਾਵਣ ਮੇਂ ਲੱਗ ਗਈ ਆਗ' ਜਦੋਂ ਇਹ ਗੀਤ ਉਨ੍ਹਾਂ ਨੇ ਗਾਇਆ ਸੀ ਤਾਂ ਹਰ ਕੋਈ ਉਨ੍ਹਾਂ ਦੇ ਨੱਕ 'ਚੋਂ ਗਾਉਣ ਵਾਲਾ ਗਾਇਕ ਦੇ ਤੌਰ 'ਤੇ ਜਾਨਣ ਲੱਗੇ । ਪਰ ਹੌਲੀ ਹੌਲੀ ਉਨ੍ਹਾਂ ਦੀ ਮਕਬੂਲੀਅਤ ਵੱਧਦੀ ਗਈ ਅਤੇ ਉਨ੍ਹਾਂ ਨੇ ਕਈ ਹਿੱਟ ਗੀਤ ਨਾ ਸਿਰਫ ਪੰਜਾਬੀ 'ਚ ਗਾਏ ਬਲਕਿ ਹਿੰਦੀ ਅਤੇ ਬੰਗਾਲੀ ਭਾਸ਼ਾ 'ਚ ਕੁਝ ਗੀਤ ਮੀਕਾ ਵੱਲੋਂ ਗਾਏ ਗਏ ਨੇ ।

https://www.instagram.com/p/BnInkKqghMo/?hl=en&taken-by=mikasingh

ਮੀਕਾ ਨੇ ਫਿਲਮ 'ਇਸਤਰੀ' 'ਚ ਇੱਕ ਗੀਤ ਗਾਇਆ ਹੈ । ਇਸ ਗੀਤ 'ਤੇ ਇੱਕ ਵਿਦੇਸ਼ੀ ਔਰਤ ਡਾਂਸ ਕਰ ਰਹੀ ਹੈ । ਮੀਕਾ ਨੇ ਆਪਣੀ ਇਸ ਫੈਨ ਦਾ ਵੀਡਿਓ ਆਪਣੇ ਇੰਸਟਾਗਰਾਮ 'ਤੇ ਸਾਂਝਾ ਕੀਤਾ ਹੈ ।ਪਾਲੀਵੁੱਡ ਤੇ ਬਾਲੀਵੁੱਡ ਇੰਡਸਟਰੀ 'ਚ ਆਪਣੇ ਨਾਂ ਦਾ ਸਿੱਕਾ ਚਲਾਉਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਮੀਕਾ ਸਿੰਘ 'ਨੱਚ ਬੇਬੀ' ਗੀਤ ਨਾਲ ਜ਼ਬਰਦਸਤ ਵਾਪਸੀ ਕਰ ਰਹੇ ਹਨ। 'ਨੱਚ ਬੇਬੀ' ਗੀਤ ਨਾਲ ਮੀਕਾ ਸਿੰਘ ਪਾਲੀਵੁੱਡ 'ਚ ਵੱਡਾ ਧਮਾਕਾ ਕਰਨਗੇ। ਇਸ ਗੀਤ ਦੀ ਜਾਣਕਾਰੀ ਮੀਕਾ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਪੋਸਟਰ ਸ਼ੇਅਰ ਕਰਦਿਆਂ ਦਿੱਤੀ ਹੈ। ਮੀਕਾ ਸਿੰਘ ਦੇ ਇਸ ਗੀਤ ਦੇ ਬੋਲ ਕੁਮਾਰ ਸੰਨੀ ਵਲੋਂ ਲਿਖੇ ਗਏ ਹਨ

mika singh


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network