ਕਿਸਾਨ ਪਾਰਲੀਮੈਂਟ ਸੈਸ਼ਨ ਦੀ ਅਰਦਾਸ ਕਰਨ ਤੋੋਂ ਬਾਅਦ ਹੋਈ ਸ਼ੁਰੂਆਤ, ਵੱਡੀ ਗਿਣਤੀ ‘ਚ ਕਿਸਾਨ ਬੀਬੀਆਂ ਨੇ ਲਿਆ ਭਾਗ

written by Shaminder | July 26, 2021

ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ । ਪਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ‘ਤੇ ਕੋਈ ਵੀ ਵਿਚਾਰ ਹਾਲੇ ਤੱਕ ਨਹੀਂ ਕੀਤਾ ਗਿਆ ਹੈ । ਹੁਣ ਕਿਸਾਨਾਂ ਨੇ ਕਿਸਾਨ ਪਾਰਲੀਮੈਂਟ ਲਗਾਉਣੀ ਸ਼ੁਰੂ ਕਰ ਦਿੱਤੀ ਹੈ । ਜਿਸ ਤੋਂ ਬਾਅਦ ਵੱਡੀ ਗਿਣਤੀ ‘ਚ ਕਿਸਾਨ ਇਸ ਕਿਸਾਨ ਪਾਰਲੀਮੈਂਟ ‘ਚ ਸ਼ਾਮਿਲ ਹੋਏ, ਇਸ ਦੇ ਨਾਲ ਹੀ ਔਰਤਾਂ ਨੇ ਵੀ ਇਸ ‘ਚ ਵੱਡੀ ਗਿਣਤੀ ‘ਚ ਸ਼ਿਰਕਤ ਕੀਤੀ ।

Ardaas , Image From Instagram

ਹੋਰ ਪੜ੍ਹੋ : ਸੋਨਮ ਕਪੂਰ ਦੇ ਘਰ ਆਇਆ ਨਵਾਂ ਮਹਿਮਾਨ, ਤਸਵੀਰਾਂ ਕੀਤੀਆਂ ਸਾਂਝੀਆਂ 

Ardaas ,, Image From Instagram

ਪਾਰਲੀਮੈਂਟ ਸੈਸ਼ਨ ਦੇ ਸਫ਼ਰ ਦੀ ਸ਼ੁਰੂਆਤ ਅਰਦਾਸ ਕਰਨ ਤੋਂ ਬਾਅਦ ਕੀਤੀ ਗਈ । ਇਸ ਤੋਂ ਬਾਅਦ ਸਭ ਨੂੰ ਕੜਾਹ ਪ੍ਰਸਾਦ ਦੀ ਦੇਗ ਵੰਡੀ ਗਈ । ਇਸ ਦਾ ਇੱਕ ਵੀਡੀਓ ਅਦਾਕਾਰ ਦਰਸ਼ਨ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

Ardaas Image From Instagram

ਜਿਸ ‘ਚ ਕਿਸਾਨ ਪਾਰਲੀਮੈਂਟ ਸੈਸ਼ਨ ‘ਚ ਸ਼ਾਮਿਲ ਕਿਸਾਨ ਬੀਬੀਆਂ ਅਰਦਾਸ ਕਰਦੀਆਂ ਹੋਈਆਂ ਵਿਖਾਈ ਦੇ ਰਹੀਆਂ ਹਨ । ਦੱਸ ਦਈਏ ਕਿ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਜਾਰੀ ਹੈ ।

ਇਸ ਪ੍ਰਦਰਸ਼ਨ ਦੇ ਦੌਰਾਨ ਹੁਣ ਤੱਕ ਕਈ ਕਿਸਾਨਾਂ ਦੀ ਮੌਤ ਵੀ ਹੋ ਚੁੱਕੀ ਹੈ । ਇਸ ਦੇ ਨਾਲ ਹੀ ਸਿੰਘੂ ਬਾਰਡਰ ‘ਤੇ ਬੈਠੇ ਕਿਸਾਨਾਂ ਦੇ ਜਾਨ ਮਾਲ ਦਾ ਨੁਕਸਾਨ ਲਗਾਤਾਰ ਹੋ ਰਿਹਾ ਹੈ । ਪਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲ ਰਹੀ ਹੈ ।

 

View this post on Instagram

 

A post shared by Kisan Ekta Morcha (@kisanektamorcha)

You may also like