ਦਿਲ ਵਾਲੇ ਫੌਜੀ ਬਨਣਾ ਚਾਹੁੰਦੇ ਨੇ "ਦ ਲੰਡਰਸ"
New song of the landers - Fauji: ਦੋ ਸਾਲ ਪਹਿਲਾਂ ਤਿੰਨ ਦੋਸਤਾਂ ਨੇ ਮਿਲ ਕੇ ਇਕ ਗਰੁੱਪ ਬਣਾਇਆ ਸੀ, ਤੇ ਆਪਣੇ ਮਿਉਜ਼ਿਕ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਗਰੁੱਪ ਦਾ ਨਾਮ ਸੀ ਦਾ ਲੰਡਰਸ, ਤੇ ਪਹਿਲਾ ਗਾਣਾ ਸੀ ਲੰਡਰ। ਜਦੋਂ ਗਾਣਾ ਤੇ ਗਰੁੱਪ ਲੋਕਾਂ ਦੇ ਸਾਹਮਣੇ ਆਇਆ ਤਾਂ ਸਾਰੇ ਪਾਸੇ ਇਸ ਦੀ ਹੀ ਚਰਚਾ ਹੋਣ ਲੱਗ ਗਈ। ਗਾਣਾ ਲੋਕਾਂ ਨੂੰ ਪਸੰਦ ਆਇਆ। ਤੇ ਇਹਨਾਂ ਤਿਨਾਂ ਦੀ ਗਾਇਕੀ ਨੂੰ ਪਰਵਾਨ ਕਰ ਲਿਆ ਗਿਆ। ਇਹਨਾਂ ਨੇ ਹੁਣ ਤੱਕ ਕਈ ਹਿੱਟ ਗਾਣੇ ਦਿਤੇ ਨੇ। ਜਿਹਨਾਂ ਨੇ ਔਡੀਅੰਸ ਨੂੰ ਬਹੁਤ ਜ਼ਿਆਦਾ ੲੈਂਟਰਟੇਨ ਕੀਤਾ ਹੈ। ਹੁਣ ਦਾ ਲੰਡਰਸ ਗਾਣਾ ਲੈ ਕੇ ਆਏ ਨੇ। ਜਿਸ ਦਾ ਟਾਈਟਲ ਹੈ ਫ਼ੌਜੀ। ਗਾਣਾ ਬਹੁੱਤ ਜ਼ਿਆਦਾ ਧੂੰਮਾਂ ਮਚਾ ਰਿਹਾ ਹੈ, ਤੇ ਵਾਈਰਲ ਹੋ ਰਿਹਾ ਹੈ।
ਗਾਣੇ ਦੇ ਬੋਲ ਬਹੁਤ ਕੈਚੀ ਨੇ, ਜੋ ਸੁਨਣ ਵਾਲੇ ਨੂੰ ਆਪਣੇ ਵੱਲ ਅਟਰੈਕਟ ਕਰਦੇ ਨੇ। ਵੀਡੀਓ ਵਿਚ ਵੀ ਨਵੇਂ ਨਵੇਂ ਐਕਸਪੈਰੀਮੇਂਟ ਦੇਖਣ ਨੂੰ ਮਿਲ ਰਹੇ ਨੇ।ਹਰ ਵਾਰੀ ਦੀ ਤਰਾਂ ਦ ਲੰਡਰਸ The Landers ਦਾ ਇਹ ਗੀਤ ਵੀ ਰੱਬ ਸੁਖ ਰੱਖੇ ਨੇ ਲਿਖਿਆ ਹੈ। ਤੇ ਇਸ ਗੱਲ ਦਾ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਸੁਖ ਦਾ ਹੀ ਦੂਜਾ ਨਾਮ ਰੱਬ ਸੁਖ ਰੱਖੇ ਹੈ। ਗਾਣੇ ਦਾ ਮਿਉਜ਼ਿਕ ਵੈਸਟਰਨ ਪੇਂਡੂਜ਼ ਨੇ ਦਿਤਾ ਹੈ। ਗਾਣੇ ਦੀ ਵੀਡਿਉ ਦਾ ਕੋਨਸੇਪਟ ਤੇ ਡਾਈਰੈਕਸ਼ਨ ਨਵਜੀਤ ਬੁੱਟਰ ਦੀ ਹੈ।
Edited By: Gourav Kochhar