ਦ ਲੈਂਡਰਸ ਦਾ ਨਵਾਂ ਗੀਤ 'ਤੜਥੱਲੀ' ਪੁਆਧੀ ਪੰਜਾਬੀ 'ਚ ਜਿੱਤ ਰਿਹਾ ਹਰ ਕਿਸੇ ਦਾ ਦਿਲ, ਛਾਇਆ ਟਰੈਂਡਿੰਗ ਵਿਚ

Written by  Aaseen Khan   |  October 22nd 2019 12:17 PM  |  Updated: October 22nd 2019 12:21 PM

ਦ ਲੈਂਡਰਸ ਦਾ ਨਵਾਂ ਗੀਤ 'ਤੜਥੱਲੀ' ਪੁਆਧੀ ਪੰਜਾਬੀ 'ਚ ਜਿੱਤ ਰਿਹਾ ਹਰ ਕਿਸੇ ਦਾ ਦਿਲ, ਛਾਇਆ ਟਰੈਂਡਿੰਗ ਵਿਚ

ਪੰਜਾਬੀ ਸੰਗੀਤ 'ਚ ਅੱਜ ਕੱਲ੍ਹ ਗਾਇਕਾਂ ਦੀ ਇੱਕ ਤਿੱਕੜੀ ਕਾਫੀ ਛਾਈ ਹੋਈ ਹੈ। ਦੇਵੀ ਸਿੰਘ, ਗੁਰੀ ਸਿੰਘ ਅਤੇ ਸੁੱਖ ਖਰੌੜ ਜਿੰਨ੍ਹਾਂ ਨੂੰ 'ਦ ਲੈਂਡਰਸ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਤਿੱਕੜੀ ਆਪਣਾ ਨਵਾਂ ਗੀਤ ਲੈ ਕੇ ਆ ਚੁੱਕੀ ਹੈ ਜਿਸ ਦਾ ਨਾਮ ਹੈ 'ਤੜਥੱਲੀ'। ਗਾਣੇ ਨੇ ਆਪਣੇ ਨਾਮ ਦੀ ਹੀ ਤਰ੍ਹਾਂ ਰਿਲੀਜ਼ ਹੁੰਦਿਆਂ ਸੋਸ਼ਲ ਮੀਡੀਆ 'ਤੇ ਤੜਥੱਲੀ ਮਚਾ ਦਿੱਤੀ ਹੈ। ਯੂ ਟਿਊਬ 'ਤੇ ਇਹ ਗੀਤ 1 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਅਤੇ ਟਰੈਂਡਿੰਗ ਲਿਸਟ 'ਚ ਬਣਿਆ ਹੋਇਆ ਹੈ।

ਗਾਣੇ ਦੇ ਬੋਲ ਰੱਬ ਸੁੱਖ ਰੱਖੇ ਦੇ ਹਨ ਅਤੇ ਸੰਗੀਤ ਮੀਤ ਸੇਹਰਾ ਦਾ ਹੈ। ਵੀਡੀਓ ਦਿਲਰਾਜ ਸਿੰਘ ਦੇ ਨਿਰਦੇਸ਼ਨ 'ਚ ਫ਼ਿਲਮਾਇਆ ਗਿਆ ਹੈ। ਗਾਣੇ ਦੀ ਇੱਕ ਹੋਰ ਖਾਸੀਅਤ ਹੈ ਉਹ ਇਹ ਕਿ ਗੀਤ 'ਚ ਪੁਆਧ ਇਲਾਕੇ ਦੀ ਪੰਜਾਬੀ ਭਾਸ਼ਾ ਸੁਣਨ ਨੂੰ ਮਿਲ ਰਹੀ ਹੈ।

ਹੋਰ ਵੇਖੋ : Straight Up Punjab:ਦਿੱਲੀ 'ਚ ਪੰਜਾਬੀ ਗਾਇਕਾਂ ਨੇ ਪਾਈਆਂ ਧੁੰਮਾਂ, ਦੇਖੋ ਵੀਡੀਓ

 

View this post on Instagram

 

. BEST is on the way ? . T A R H T H A L L I Releasing on 21st OCTOBER. . Presentation - @sonymusicindia @dilrajnandha Artist @the.landers @davisingh4 @igurilander Music @meetsehra Video@dilrajnandha Lyrics @sukh_kharoud ( Rabb Sukh Rakhey ) Online Promotions @officialnetmedia Poster @vig_sagar Special Thanks @sultanofficial @amanindersinghh •••••••••••••••••••••••••••• For THE LANDERS Live Show Bookings :-. Canada +1 (647) 472-0021 India +91-9915433602 ••••••••••••••••••••••••••••• #live #singing #punjab #landers #thelanders #canada #usa #england #australia #chandigarh #folk #pind #bollywood #rabsukhrakhe

A post shared by The Landers (@the.landers) on

ਦ ਲੈਂਡਰਸ ਬਹੁਤ ਜਲਦ ਗਾਣਿਆਂ ਤੋਂ ਇਲਾਵਾ ਹੁਣ ਸਿਲਵਰ ਸਕਰੀਨ 'ਤੇ ਵੀ ਆਪਣੇ ਜਲਵੇ ਬਿਖੇਰਣ ਵਾਲੇ ਹਨ।ਗਾਇਕ ਗੁਰੀ ਸਿੰਘ, ਦੇਵੀ ਸਿੰਘ ਅਤੇ ਸੁੱਖ ਖਰੌੜ ਦੀ ਫ਼ਿਲਮ ‘ਉੱਲੂ ਦੇ ਪੱਠੇ’ ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਦੱਸ ਦਈਏ ਇਹ ਫ਼ਿਲਮ ਕਾਮੇਡੀ ਜੌਨਰ ਦੀ ਫ਼ਿਲਮ ਹੋਣ ਵਾਲੀ ਹੈ ਜਿਸ ਨੂੰ ਨਿਰਦੇਸ਼ਕ ਤਾਜ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਫ਼ਿਲਮ ਦੀ ਕਹਾਣੀ ਵੀ ਤਾਜ ਦੀ ਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਫ਼ਿਲਮ ਕੁਝ ਵੱਖਰੀ ਹੋਣ ਵਾਲੀ ਹੈ ਜਿਸ ਦਾ ਕਾਨਸੈਪਟ ਵੀ ਅਲੱਗ ਹੋਵੇਗਾ। 2020 'ਚ ਇਹ ਫ਼ਿਲਮ ਰਿਲੀਜ਼ ਹੋਣ ਵਾਲੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network