The Legend of Maula Jatt: ਜਾਣੋ ਕਿਉਂ ਫਵਾਦ ਖ਼ਾਨ ਤੇ ਫਵਾਦ ਖ਼ਾਨ ਦੀ ਇਹ ਪਾਕਿਸਤਾਨੀ ਫ਼ਿਲਮ ਦੁਨੀਆ ਭਰ 'ਚ ਹੋ ਰਹੀ ਹੈ ਮਸ਼ਹੂਰ

written by Lajwinder kaur | October 20, 2022 09:07pm

The Legend of Maula Jatt:  ਪਾਕਿਸਤਾਨੀ ਫ਼ਿਲਮ 'ਦ ਲੀਜੈਂਡ ਆਫ ਮੌਲਾ ਜੱਟ' ਨੇ ਪੂਰੀ ਦੁਨੀਆ 'ਚ ਹਲਚਲ ਮਚਾ ਦਿੱਤੀ ਹੈ। ਇਹ ਫ਼ਿਲਮ 'ਚ ਫਵਾਦ ਖ਼ਾਨ ਅਤੇ ਮਾਹਿਰਾ ਖ਼ਾਨ ਮੁੱਖ ਭੂਮਿਕਾਵਾਂ 'ਚ ਹਨ। ਇਹ ਫ਼ਿਲਮ 13 ਅਕਤੂਬਰ ਨੂੰ ਵਿਸ਼ਵ ਪੱਧਰ 'ਤੇ ਰਿਲੀਜ਼ ਹੋਈ ਸੀ ਅਤੇ ਦੁਨੀਆ ਭਰ ਵਿੱਚ ਸਭ ਤੋਂ ਵੱਧ ਓਪਨਿੰਗ ਕਰਨ ਵਾਲੀ ਪਾਕਿਸਤਾਨੀ ਫ਼ਿਲਮ ਬਣ ਗਈ ਹੈ। ਫ਼ਿਲਮ ਵਿੱਚ ਹਮਜ਼ਾ ਅਲੀ ਅੱਬਾਸੀ ਅਤੇ ਹੁਮੈਮਾ ਮਲਿਕ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫ਼ਿਲਮ 1979 ਦੀ ਫ਼ਿਲਮ ਮੌਲਾ ਜੱਟ ਦੀ ਰੀਮੇਕ ਹੈ ਅਤੇ ਇਸ ਦੇ ਰੁਝਾਨ ਪਿੱਛੇ ਇੱਕ ਖਾਸ ਕਹਾਣੀ ਹੈ।

ਹੋਰ ਪੜ੍ਹੋ : ਵਿੱਕੀ ਕੌਸ਼ਲ ਨੂੰ ਏਅਰਪੋਰਟ ‘ਤੇ ਅਚਾਨਕ ਮਿਲਿਆ ਪੁਰਾਣਾ ਦੋਸਤ, ਪਰ ਮਿਲਣ ਦੀ ਖੁਸ਼ੀ ‘ਚ ਕਰ ਬੈਠੇ ਅਜਿਹੀ ਗਲਤੀ, ਦੇਖੋ ਵਾਇਰਲ ਵੀਡੀਓ

the legend of maula jatt 2022 image source: twitter

ਇਸ ਪਾਕਿਸਤਾਨੀ ਫ਼ਿਲਮ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਇਸ ਫ਼ਿਲਮ ਦੇ ਨਿਰਦੇਸ਼ਕ ਬਿਲਾਲ ਲਾਸ਼ਾਰੀ ਨੇ ਟਵਿੱਟਰ 'ਤੇ ਇਸ ਦੇ ਅੰਕੜੇ ਸਾਂਝੇ ਕੀਤੇ ਹਨ। ਫ਼ਿਲਮ ਨੇ ਦੁਨੀਆ ਭਰ 'ਚ 50 ਕਰੋੜ ਪਾਕਿਸਤਾਨੀ ਰੁਪਏ ਕਮਾ ਲਏ ਹਨ।

ਫ਼ਿਲਮ 'ਦ ਲੀਜੈਂਡ ਆਫ ਮੌਲਾ ਜੱਟ' ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਪਹਿਲੀ ਵਾਰ ਹੈ ਜਦੋਂ ਗਲੋਬਲ ਸਿਨੇਮਾ ਵਿੱਚ ਕੋਈ ਪਾਕਿਸਤਾਨੀ ਫ਼ਿਲਮ ਇਸ ਤਰ੍ਹਾਂ ਦੇ ਗਲੋਬਲ ਪਲੇਟਫਾਰਮ 'ਤੇ ਜਾ ਰਹੀ ਹੈ।

pakistani movie maula jatt image source: twitter

ਇਸ ਫ਼ਿਲਮ ਦੀ ਕਹਾਣੀ ਇਕ ਲੋਕ ਕਹਾਣੀ 'ਮੌਲਾ ਜੱਟ' 'ਤੇ ਆਧਾਰਿਤ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਵਿੱਚ ਵੀ ਇਸੇ ਨਾਮ ਦੀ ਇੱਕ ਫ਼ਿਲਮ ਬਣ ਚੁੱਕੀ ਹੈ। ਇਸ ਫ਼ਿਲਮ ਦੀ ਕਹਾਣੀ ਮਮਦਲ ਨਾਂ ਦੇ ਕਸਬੇ ਤੋਂ ਸ਼ੁਰੂ ਹੁੰਦੀ ਹੈ ਜਿੱਥੇ ਮੌਲਾ ਜੱਟ ਰਹਿੰਦਾ ਹੈ, ਜਿਸ ਨੇ ਪਰਿਵਾਰਕ ਝਗੜੇ ਨੂੰ ਖਤਮ ਕਰਕੇ ਹਿੰਸਾ ਨੂੰ ਤਿਆਗ ਦਿੱਤਾ ਹੈ। ਪਰ ਫ਼ਿਲਮ ‘ਚ ਕਈ ਮੋੜ ਆਉਂਦੇ ਹਨ, ਜਿਸ ‘ਚ ਕਾਫੀ ਜ਼ਬਰਦਸਤ ਐਕਸ਼ਨ ਤੇ ਦਮਦਾਰ ਡਾਇਲਾਗਜ਼ ਸੁਣਨ ਨੂੰ ਮਿਲ ਰਹੇ ਹਨ।

inside image of maula jatt image source: twitter

'ਦ ਲੀਜੈਂਡ ਆਫ ਮੌਲਾ ਜੱਟ' ਜ਼ਬਰਦਸਤ ਐਕਸ਼ਨ ਨਾਲ ਭਰਪੂਰ ਇਤਿਹਾਸਕ ਕਹਾਣੀ 'ਤੇ ਆਧਾਰਿਤ ਹੈ। ਇਸ 'ਚ ਇੱਕ ਸਥਾਨਕ ਨਾਇਕ ਮੌਲਾ ਜੱਟ ਅਤੇ ਇੱਕ ਗੈਂਗ ਲੀਡਰ ਨੂਰੀ ਨੱਤ ਦੀ ਦੁਸ਼ਮਣੀ ਦਿਖਾਈ ਗਈ ਹੈ। ਫਵਾਦ ਖਾਨ ਨੇ ਮੌਲਾ ਜੱਟ ਦੇ ਕਿਰਦਾਰ ਵਿੱਚ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਪੰਜਾਬ ਦੇ ਸਭ ਤੋਂ ਖੌਫਨਾਕ ਯੋਧੇ ਦਾ ਅਵਤਾਰ ਲੈਣ ਲਈ ਫਵਾਦ ਨੇ ਆਪਣੀ ਬਾਡੀ 'ਤੇ ਸਖਤ ਮਿਹਨਤ ਕੀਤੀ। ਇਸ ਫ਼ਿਲਮ ਲਈ ਫਵਾਦ ਨੇ ਸ਼ਾਨਦਾਰ ਬਦਲਾਅ ਕੀਤਾ ਹੈ।

ਫਵਾਦ ਖ਼ਾਨ ਅਤੇ ਮਾਹਿਰਾ ਤੋਂ ਇਲਾਵਾ ਫ਼ਿਲਮ 'ਚ ਹਮਜ਼ਾ ਅਲੀ ਅੱਬਾਸੀ, ਹੁਮੈਮਾ ਮਲਿਕ, ਫਾਰਿਸ ਸ਼ਫੀ ਅਤੇ ਮਿਰਜ਼ਾ ਗੋਹਰ ਰਸ਼ੀਦ ਵਰਗੇ ਕਲਾਕਾਰ ਵੀ ਹਨ।

 

You may also like