ਦਰਬਾਰ ਸਾਹਿਬ ਮੱਥਾ ਟੇਕਣ ਗਏ ਜਸਵਿੰਦਰ ਭੱਲਾ ਦਾ ਦਿਲ ਜਿੱਤ ਲਿਆ ਇਸ ਨਿੱਕੀ ਜਿਹੀ ਕੁੜੀ ਨੇ,ਸਾਂਝਾ ਕੀਤਾ ਕਿੱਸਾ

Written by  Aaseen Khan   |  October 10th 2019 11:30 AM  |  Updated: October 10th 2019 11:32 AM

ਦਰਬਾਰ ਸਾਹਿਬ ਮੱਥਾ ਟੇਕਣ ਗਏ ਜਸਵਿੰਦਰ ਭੱਲਾ ਦਾ ਦਿਲ ਜਿੱਤ ਲਿਆ ਇਸ ਨਿੱਕੀ ਜਿਹੀ ਕੁੜੀ ਨੇ,ਸਾਂਝਾ ਕੀਤਾ ਕਿੱਸਾ

ਪਾਲੀਵੁੱਡ ਇੰਡਸਟਰੀ ਦੇ ਸਭ ਤੋਂ ਬਿਹਤਰੀਨ ਅਤੇ ਮੰਜੇ ਹੋਏ ਕਲਾਕਾਰ ਜਸਵਿੰਦਰ ਭੱਲਾ ਪਿਛਲੇ ਦਿਨੀਂ ਆਪਣੀ ਪਤਨੀ ਨਾਲ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ ਜਿੱਥੇ ਉਹਨਾਂ ਨਾਲ ਬਹੁਤ ਹੀ ਖੂਬਸੂਰਤ ਕਿੱਸਾ ਵਾਪਰਿਆ ਹੈ। ਹੁਣ ਆਪਣਾ ਉਹ ਸਾਰਾ ਕਿੱਸਾ ਜਸਵਿੰਦਰ ਭੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸਮੇਤ ਸਾਂਝਾ ਕੀਤਾ ਹੈ। ਇਹਨਾਂ ਤਸਵੀਰਾਂ 'ਚ ਜਸਵਿੰਦਰ ਭੱਲਾ ਦੀ ਇੱਕ ਸੈਲਫੀ ਪਿਆਰੀ ਜਿਹੀ ਬੱਚੀ ਨਾਲ ਵੀ ਨਜ਼ਰ ਆ ਰਹੀ ਹੈ।

 

View this post on Instagram

 

? Yaaro ik gal d samjh ni aundi... k aadhaar card te eddan d photo kyon ni aundi ? ?

A post shared by Jaswinder Bhalla (@jaswinderbhalla) on

ਇਸ ਤਸਵੀਰ ਪਿੱਛੇ ਹੀ ਉਹ ਪਿਆਰਾ ਜਿਹਾ ਕਿੱਸਾ ਛੁਪਿਆ ਹੋਇਆ ਹੈ। ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਜਦੋਂ ਵੀ ਕੋਈ ਸਟਾਰ ਦਰਬਾਰ ਸਾਹਿਬ ਜਾਂਦਾ ਹੈ ਤਾਂ ਆਪਣੀ ਸੁਰੱਖਿਆ ਲਈ ਬਾਡੀਗਾਰਡ ਅਤੇ ਸਕਿਓਰਿਟੀ ਦਾ ਪੂਰਾ ਲਾਮ ਲਸ਼ਕਰ ਨਾਲ ਲੈ ਕੇ ਜਾਂਦਾ ਹੈ। ਪਰ ਜਸਵਿੰਦਰ ਭੱਲਾ ਦਰਬਾਰ ਸਾਹਿਬ ਇੱਕ ਆਮ ਵਿਅਕਤੀ ਦੀ ਤਰ੍ਹਾਂ ਸਿਰਫ ਆਪਣੀ ਪਤਨੀ ਨਾਲ ਇਸ ਪਵਿੱਤਰ ਸਥਾਨ 'ਤੇ ਪਹੁੰਚੇ ਜਿਸ ਲਈ ਉੱਥੇ ਲੋਕਾਂ ਨੇ ਉਹਨਾਂ ਦੀ ਤਾਰੀਫ਼ ਵੀ ਕੀਤੀ।

 

View this post on Instagram

 

? .....ik kudi ..... ? Pichhle sunday mein tuhadi chachi naal Darbar Sahib Shri Harimandir Sahib Ji de darshna lyee Amritsar Sahib gya...Dukh Bhanjni Beri te matha taken uprant 2 minutes lyee parikarma ch beth gya...ptaa udon challya jdon dekhde dekhde fans de hajoom ne photos krvaun lyee ghera pa liya, “”... do comments sunnan nu barhe hi piyare lagge, ...ik ne tn aunde saar hi kiha k.. “ji m koi photo ni karvauni bus tuhanu eh compliment dein ayan k barhe celebrities ethe darshan krnn aunde vekhe , kisey naal 10-10 body guards hunde, kisey naal bouncers, gun mans hor ptaa ni naal kinna laam lashkar hunda, par tuhanu ikalleyan nu parkarma ch bethyan vekh k mnn bahut khush hoya “... M dil ch sochya k bhraava m v ikalla kithe ayan, mere naal meri dharm patni ayi aa jehri ishnaan krnn lyee gyee hoyee aa te m kiha chlo onna chir m parikarma ch beh jana... duji gal jehri m dasan ja rihan oh eh aa, k jehri chhoti bachi d tasveer tusin neeche mere naal dekh rahe ho, oh bheerh ton door kharhi iko takk mere val dekhi ja rahi c jivein kuchh kehna chahundi hove, m ohnu isharey naal bulaya .. ohne kol aa k iko sah ch menu puchhya k ‘sir tusin actress ho ?’.. m has k jwab dita k beta m actress ni actor han... kehndi m tuhanu tv te dekhdi hunni aa... m kiha tu ni photo krvauni ?.. kehndi mere kol sir phone ni hega,..m apne phone ‘ch ohdi photo click kiti,...na ohne methon mera number puchhya te na hi ohne apne ghardyan da koi number ditta bai jithe m ohdi eh photo bhej dinda,...bus piyari jihi smile de k pal bhar ch akhan ton ojhal ho gyee... m ohdi tasveer iss krke insta ate page te share kiti aa k shayad koi ohda jaankaar eh photo oss kudi taq pahunchaa dvey.........God bless my....”Niki jihi par bahut vaddi fan ik kudi”

A post shared by Jaswinder Bhalla (@jaswinderbhalla) on

ਇਸ ਦੇ ਨਾਲ ਹੀ ਉਹਨਾਂ ਨੂੰ ਇੱਕ ਲੜਕੀ ਮਿਲੀ ਜਦੋਂ ਲੋਕ ਉਹਨਾਂ ਨਾਲ ਫੋਟੋਆਂ ਖਿਚਵਾ ਰਹੇ ਸਨ। ਜਸਵਿੰਦਰ ਭੱਲਾ ਦਾ ਕਹਿਣਾ ਹੈ ਕਿ 'ਉਹ ਲੜਕੀ ਮੈਨੂੰ ਭੀੜ ਤੋਂ ਭਰੇ ਨਿਹਾਰੀ ਜਾ ਰਹੀ ਸੀ। ਜਦੋਂ ਮੈਂ ਉਸ ਨੂੰ ਪੁੱਛਿਆ ਤੂੰ ਮੇਰੇ ਨਾਲ ਫੋਟੋ ਨੀ ਕਰਵਾਉਣੀ ਤਾਂ ਉਸ ਦਾ ਕਹਿਣਾ ਸੀ ਕਿ ਮੇਰੇ ਕੋਲ ਮੋਬਾਈਲ ਨਹੀਂ ਹੈ ਤਾਂ ਮੈਂ ਸੋਚਿਆ ਮੈਂ ਆਪਣੇ ਮੋਬਾਈਲ ਨਾਲ ਹੀ ਸੈਲਫੀ ਲੈ ਲੈਂਦਾ ਹਾਂ',

ਹੋਰ ਵੇਖੋ : ਬਿਨੂੰ ਢਿੱਲੋਂ ਦੀ ਹੋਮ ਪ੍ਰੋਡਕਸ਼ਨ 'ਚ ਇੱਕ ਹੋਰ ਪੰਜਾਬੀ ਫ਼ਿਲਮ 'ਜੱਗਾ 7/51' ਦਾ ਹੋਇਆ ਐਲਾਨ 

'ਉਸ ਬੱਚੀ ਨੇ ਆਪਣਾ ਤੇ ਨਾ ਆਪਣੇ ਕਿਸੇ ਪਰਿਵਾਰਕ ਮੈਂਬਰ ਦਾ ਮੋਬਾਈਲ ਨੰਬਰ ਦਿੱਤਾ ਜਿਸ ਨੂੰ ਮੈਂ ਇਹ ਤਸਵੀਰ ਭੇਜ ਸਕਾਂ। ਇਸ ਲਈ ਸੋਚਿਆ ਇੰਸਟਾਗ੍ਰਾਮ 'ਤੇ ਅਪਲੋਡ ਕਰ ਦਿੰਦਾ ਹੈ ਤਾਂ ਉਸ ਤੱਕ ਇਹ ਤਸਵੀਰ ਪਹੁੰਚ ਸਕੇ। ਅਖੀਰ 'ਚ ਜਸਵਿੰਦਰ ਭੱਲਾ ਨੇ ਲਿਖਿਆ 'ਨਿੱਕੀ ਜਿਹੀ ਪਰ ਬਹੁਤ ਵੱਡੀ ਫੈਨ' ਪਰਮਾਤਮਾ ਚੜ੍ਹਦੀਕਲਾ 'ਚ ਰੱਖੇ''।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network