
ਮਸ਼ਹੂਰ ਰੈਪਰ, ਗਾਇਕ ਅਤੇ ਮਿਊਜ਼ਿਕ ਕੰਪੋਜ਼ਰ ਯੋ ਯੋ ਹਨੀ ਸਿੰਘ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਹਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਇੱਕ ਨਵਾਂ ਗੀਤ ਆਇਆ ਸੀ। ਇਨ੍ਹੀਂ ਦਿਨੀਂ ਹਨੀ ਸਿੰਘ 'ਤੇ ਕ੍ਰਿਕਟ ਤੇ ਖ਼ਾਸ ਕਰਨ ਆਈਪੀਐਲ ਦਾ ਜਾਦੂ ਛਾਇਆ ਹੋਇਆ ਹੈ।

ਸੋਸ਼ਲ ਮੀਡੀਆ ਉੱਤੇ ਹਨੀ ਸਿੰਘ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵਿੱਚ ਹਨੀ ਸਿੰਘ ਕ੍ਰਿਕਟ ਦੇ ਆਈਪੀਐਲ ਦੀ ਚਰਚਾ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਹਨੀ ਸਿੰਘ ਆਪਣੇ ਪ੍ਰਸ਼ੰਸਕਾਂ ਨੂੰ ਸੰਦੇਸ਼ ਦਿੰਦੇ ਹੋਏ ਕਹਿ ਰਹੇ ਹਨ ਕਿ ਉਹ ਅੱਜ ਸ਼ਾਮ ਆਈ.ਪੀ.ਐੱਲ ਮੈਚ 'ਚ ਲਾਈਵ ਪ੍ਰਦਰਸ਼ਨ ਕਰਦੇ ਨਜ਼ਰ ਆਉਣਗੇ।
ਦੱਸ ਦਈਏ ਕਿ ਹਨੀ ਸਿੰਘ ਲਖਨਊ ਸੁਪਰ ਜਾਇੰਟਸ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵਿਚਕਾਰ ਅਹਿਮ ਆਈਪੀਐਲ 2022 ਪਲੇਆਫ ਅੱਜ ਹੋਣ ਜਾ ਰਿਹਾ ਹੈ, ਜਿਸ ਦੌਰਾਨ ਹਨੀ ਸਿੰਘ ਸਟਾਰ ਸਪੋਰਟਸ 'ਤੇ ਲਾਈਵ ਹੋਣਗੇ।

ਵੀਡੀਓ ਵਿੱਚ, ਹਨੀ ਸਿੰਘ ਪ੍ਰਸ਼ੰਸਕਾਂ ਨੂੰ 25 ਮਈ ਨੂੰ ਸ਼ਾਮ 6:00 ਵਜੇ ਹਿੰਦੀ ਵਿੱਚ ਸਟਾਰ ਸਪੋਰਟਸ 'ਤੇ ਕ੍ਰਿਕਟ ਲਾਈਵ ਦੇਖਣ ਲਈ ਵੀ ਕਹਿ ਰਹੇ ਹਨ। ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕ੍ਰੇਜ਼ ਹੈ। ਇਹ ਵੀਡੀਓ ਇੰਨਾ ਵਾਇਰਲ ਹੋਇਆ ਕਿ ਸਵਦੇਸ਼ੀ ਸੋਸ਼ਲ ਮੀਡੀਆ ਪਲੇਟਫਾਰਮ Ku ਐਪ #honeysinghIPL ਟ੍ਰੈਂਡ ਲਗਾਤਾਰ ਟ੍ਰੈਂਡ ਕਰ ਰਿਹਾ ਹੈ।
ਹੋਰ ਪੜ੍ਹੋ : ਭਾਸ਼ਾ ਵਿਵਾਦ 'ਤੇ ਆਯੁਸ਼ਮਾਨ ਖੁਰਾਨਾ ਨੇ ਆਖੀ ਦਿਲ ਨੂੰ ਛੂਹ ਲੈਣ ਵਾਲੀ ਗੱਲ, ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਆਈਪੀਐਲ ਮੈਚ ਵੇਖਣ ਵਾਲੇ ਦਰਸ਼ਕ ਅਤੇ ਹਨੀ ਸਿੰਘ ਦੇ ਫੈਨਜ਼ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਦਰਸ਼ਕ ਇਸ ਗੱਲ ਤੋਂ ਬੇਹੱਦ ਖੁਸ਼ ਹਨ ਕਿ ਕ੍ਰਿਕਟ ਮੈਚ ਦੇ ਨਾਲ-ਨਾਲ ਉਨ੍ਹਾਂ ਨੂੰ ਯੋ ਯੋ ਹਨੀ ਸਿੰਘ ਦੇ ਗੀਤ ਵੀ ਸੁਨਣ ਨੂੰ ਮਿਲਣਗੇ ਤੇ ਉਹ ਇਸ ਦਾ ਆਨੰਦ ਮਾਣ ਸਕਣਗੇ।

ਤੁਹਾਨੂੰ ਦੱਸ ਦੇਈਏ ਕਿ ਹਨੀ ਸਿੰਘ ਨੇ ਹਾਲ ਹੀ 'ਚ ਗਾਇਕ ਗੁਰੂ ਰੰਧਾਵਾ ਨਾਲ 'ਡਿਜ਼ਾਈਨਰ' ਗੀਤ ਕੀਤਾ ਹੈ, ਜਿਸ 'ਚ ਦਿਵਿਆ ਖੋਸਲਾ ਕੁਮਾਰ ਵੀ ਹੈ।