ਗਾਇਕਾ ਨੇਹਾ ਕੱਕੜ ਬਾਲੀਵੁੱਡ ਦੇ ਇਸ ਗਾਇਕ ਦੀ ਬਣ ਸਕਦੀ ਹੈ ਨੂੰਹ ...!

written by Rupinder Kaler | January 09, 2020

ਗਾਇਕਾ ਨੇਹਾ ਕੱਕੜ ਆਏ ਦਿਨ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ । ਕਦੇ ਉਹ ਆਪਣੇ ਗਾਣਿਆਂ ਕਰਕੇ ਚਰਚਾ ਵਿੱਚ ਹੁੰਦੀ ਹੈ ਤੇ ਕਦੇ ਸੋਸ਼ਲ ਮੀਡੀਆ ਤੇ ਆਪਣੀਆਂ ਵੀਡੀਓ ਕਰਕੇ । ਪਰ ਹੁਣ ਨੇਹਾ ਕੱਕੜ ਦੇ ਸੁਰਖੀਆਂ ਵਿੱਚ ਆਉਣ ਦੀ ਵੱਖਰੀ ਵਜ੍ਹਾ ਹੈ । ਖ਼ਬਰਾਂ ਦੀ ਮੰਨੀਏ ਤਾਂ ਨੇਹਾ ਛੇਤੀ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ, ਤੇ ਉਸ ਦੇ ਵਿਆਹ ਦੀ ਪੂਰੀ ਤਿਆਰੀ ਵੀ ਕਰ ਲਈ ਗਈ ਹੈ । https://www.instagram.com/p/B6hezIzHlLT/ ਇੱਕ ਸ਼ੋਅ ਦੇ ਸੈੱਟ ਤੇ ਨੇਹਾ ਕੱਕੜ ਨੂੰ ਬਾਲੀਵੁੱਡ ਦੇ ਮਸ਼ਹੂਰ ਗਾਇਕ ਨੇ ਨੇਹਾ ਨੂੰ ਆਪਣੀ ਨੂੰਹ ਵੀ ਮੰਨ ਲਿਆ ਹੈ । ਦਰਅਸਲ ਨੇਹਾ ਕੱਕੜ ਦੇ ਵਿਆਹ ਦੀਆਂ ਖ਼ਬਰਾਂ ਨੇ ਉਦੋਂ ਤੂਲ ਫੜਿਆ ਜਦੋਂ ਇੱਕ ਸ਼ੋਅ ਦੇ ਹੋਸਟ ਆਦਿਤਯ ਨਾਰਾਇਣ ਦੇ ਪਿਤਾ ਤੇ ਗਾਇਕ ਉਦਿਤ ਨਾਰਾਇਣ ਆਪਣੀ ਪਤਨੀ ਨਾਲ ਪਹੁੰਚੇ ਹੋਏ ਸਨ । ਇੱਕ ਅਖ਼ਬਾਰ ਵਿੱਚ ਛਪੀ ਖ਼ਬਰ ਮੁਤਾਬਿਕ ਇਸੇ ਸ਼ੋਅ ਵਿੱਚ ਉਦਿਤ ਨੇ ਆਪਣੇ ਬੇਟੇ ਨੂੰ ਨੇਹਾ ਦਾ ਨਾਂਅ ਲੈ ਕੇ ਟੀਜ਼ ਕਰਦੇ ਹੋਏ ਦੇਖਿਆ ਗਿਆ ਸੀ । ਇਸ ਦੌਰਾਨ ਉਦਿਤ ਨੇ ਕਿਹਾ ਸੀ ਕਿ ਉਹ ਇਸ ਸ਼ੋਅ ਨਾਲ ਸ਼ੁਰੂ ਤੋਂ ਜੁੜੇ ਹੋਏ ਹਨ, ਜਿਸ ਦੀ ਵਜ੍ਹਾ ਇਹ ਹੈ ਕਿ ਉਹ ਨੇਹਾ ਕੱਕੜ ਨੂੰ ਆਪਣੀ ਨੂੰਹ ਬਨਾਉਣਾ ਚਾਹੁੰਦੇ ਹਨ । ਇਸ ਖ਼ਬਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਿਰਫ਼ ਉਦਿਤ ਹੀ ਨਹੀਂ ਬਲਕਿ ਉਹਨਾਂ ਦੀ ਪਤਨੀ ਦੀਪਾ ਨੇ ਵੀ ਇਸ ਸ਼ੋਅ ਵਿੱਚ ਨੇਹਾ ਨੂੰ ਆਪਣੇ ਖ਼ਾਨਦਾਨ ਦੀ ਨੂੰਹ ਬਨਾਉਣ ਦੀ ਗੱਲ ਕਹੀ ਹੈ । ਇੱਥੇ ਹੀ ਬਸ ਨਹੀਂ ਨੇਹਾ ਦੇ ਮਾਪੇ ਵੀ ਇਸ ਸ਼ੋਅ ਵਿੱਚ ਆਏ ਸਨ ਉਹ ਵੀ ਇਸ ਵਿਆਹ ਲਈ ਰਾਜ਼ੀ ਹਨ । https://www.instagram.com/p/B6FSgy0n3PG/ ਨੇਹਾ ਕੱਕੜ ਉਦਿਤ ਨਾਰਾਇਣ ਦੀ ਨੂੰਹ ਬਣਦੀ ਹੈ ਇਸ ਗੱਲ ਦੀ ਕਿਸੇ ਨੇ ਵੀ ਹਾਲੇ ਪੁਸ਼ਟੀ ਨਹੀਂ ਕੀਤੀ । ਨੇਹਾ ਕੱਕੜ ਦੇ ਵਿਆਹ ਦੀ ਖ਼ਬਰ ਕਿੰਨੀ ਸੱਚੀ ਹੈ ਤੇ ਕਿੰਨੀ ਝੂਠੀ ਇਹ ਤਾਂ ਸਮਾਂ ਹੀ ਦੱਸੇਗਾ।

0 Comments
0

You may also like