ਪੀਟੀਸੀ ਪੰਜਾਬੀ ‘ਤੇ ਨਵਾਂ ਗੀਤ ਜੱਸੀ ਰਿਹਾਨ ਦੀ ਆਵਾਜ਼ ‘ਚ ਕੀਤਾ ਜਾਵੇਗਾ ਰਿਲੀਜ਼

written by Shaminder | February 15, 2021

ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰਜਨ ਦਾ ਖ਼ਾਸ ਖਿਆਲ ਰੱਖਦੇ ਹੋਏ ਨਵੇਂ ਤੋਂ ਨਵੇਂ ਗੀਤ ਰਿਲੀਜ਼ ਕਰ ਰਿਹਾ ਹੈ । 15 ਫਰਵਰੀ, ਦਿਨ ਮੰਗਲਵਾਰ ਨੂੰ ਗਾਇਕ ਜੱਸੀ ਰਿਹਾਨ ਦੀ ਆਵਾਜ਼ ‘ਚ ਗੀਤ ਰਿਲੀਜ਼ ਕੀਤਾ ਜਾਵੇਗਾ । ‘ਆਕੜਾਂ ਦਾ ਪੱਟਿਆ’ ਟਾਈਟਲ ਹੇਠ ਰਿਲੀਜ਼ ਕੀਤੇ ਜਾਣ ਵਾਲੇ ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਰਿਕਾਰਡਜ਼ ਅਤੇ ਪੀਟੀਸੀ ਚੱਕ ਦੇ ‘ਤੇ ਸੁਣ ਸਕਦੇ ਹੋ । jassi ਮਿਊਜ਼ਿਕ ਸਿਲਵਰ ਕਵਾਇਨ ਦਾ ਹੋਵੇਗਾ, ਜਦੋਂਕਿ ਗੀਤ ਦੇ ਬੋਲ ਦਲਜੀਤ ਚਿੱਟੀ ਦੇ ਲਿਖੇ ਹਨ ।ਫੀਮੇਲ ਮਾਡਲ ਦੇ ਤੌਰ ‘ਤੇ ਅਕਾਂਸ਼ਾ ਸਰੀਨ ਨਜ਼ਰ ਆਉਣਗੇ । ਜਿਸ ਤਰ੍ਹਾਂ ਕਿ ਟਾਈਟਲ ਤੋਂ ਹੀ ਸਪੱਸ਼ਟ ਹੈ ਕਿ ‘ਆਕੜਾਂ ਦਾ ਪੱਟਿਆ’ ਨਾਂਅ ਦੇ ਇਸ ਗੀਤ ‘ਚ ਕਿਸੇ ਨਖਰੀਲੇ ਗੱਭਰੂ ਦੀ ਗੱਲ ਹੋਵੇਗੀ। ਹੋਰ ਪੜ੍ਹੋ : ਭਾਈ ਅਮਰਜੀਤ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ ਦਾ ਹੋਵੇਗਾ ਵਰਲਡ ਪ੍ਰੀਮੀਅਰ
jassi ਕੁਝ ਵੀ ਹੋਵੇ ਗਾਇਕ ਦੇ ਪ੍ਰਸ਼ੰਸਕਾਂ ਵੱਲੋਂ ਇਸ ਗੀਤ ਦੀ ਬੇਸਬਰੀ ਦੇ ਨਾਲ ਉਡੀਕ ਕੀਤੀ ਜਾ ਰਹੀ ਹੈ । jassi ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੀਟੀਸੀ ਰਿਕਾਰਡਜ਼ ਵੱਲੋਂ ਕਈ ਗਾਇਕਾਂ ਦੀ ਆਵਾਜ਼ ‘ਚ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।  

0 Comments
0

You may also like