ਇਸ ਨਾਈਜੀਰੀਅਨ ਨੇ ਪੰਜਾਬੀ ਗੀਤ ਗਾ ਕੇ ਕੱਢੇ ਵੱਟ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

written by Shaminder | September 22, 2020

ਸੋਸ਼ਲ ਮੀਡੀਆ ‘ਤੇ ਇੱਕ ਨਾਈਜੀਰੀਅਨ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਪੰਜਾਬੀ ਗਾਇਕ ਗੁਰੂ ਰੰਧਾਵਾ ਦਾ ਗੀਤ ‘ਲਾਹੌਰ’ ਗੀਤ ਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਨਾਈਜੀਰੀਅਨ ਸ਼ਖਸ ਦਾ ਨਾਂਅ ਸੈਮੂਅਲ ਸਿੰਘ ਹੈ ।

Samuel Singh Samuel Singh
ਇਸ ਨੂੰ ਵੇਖ ਕੇ ਅਤੇ ਇਸ ਵੱਲੋਂ ਗਾਇਆ ਇਹ ਪੰਜਾਬੀ ਗਾਣਾ ਸੁਣ ਕੇ ਤੁਹਾਨੂੰ ਯਕੀਨ ਨਹੀਂ ਹੋਵੇਗਾ ਕਿ ਇਹ ਵਿਦੇਸ਼ੀ ਏਨਾ ਵਧੀਆ ਤਰੀਕੇ ਦੇ ਨਾਲ ਪੰਜਾਬੀ ‘ਚ ਗੀਤ ਗਾ ਸਕਦਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਫਿਡਪਾਲ ਨਾਂਅ ਦਾ ਇੱਕ ਸ਼ਖਸ ਜੋ ਕਿ ਵਿਦੇਸ਼ੀ ਹੈ ਉਸ ਦੇ ਵੀ ਵੀਡੀਓਜ਼ ਕਾਫੀ ਵਾਇਰਲ ਹੋਏ ਸਨ । ਹੋਰ ਪੜ੍ਹੋ :ਭੰਗੜੇ ਤੋਂ ਬਾਅਦ ਅਮਰ ਸਿੰਘ ਚਮਕੀਲੇ ਦਾ ਗਾਣਾ ‘ਪਹਿਲੇ ਲਲਕਾਰੇ ਵਿੱਚ’ ਗਾ ਕੇ ਫਿਡਪਾਲ ਨੇ ਕਰਵਾਈ ਅੱਤ
Samuel Singh Samuel Singh
ਜਿਸ ‘ਚ ਸਿਰ ‘ਤੇ ਦਸਤਾਰ ਸਜਾਉਣ ਵਾਲਾ ਫਿਡਪਾਲ ਸਿੰਘ ਦਾ ਭੰਗੜਾ ਅਤੇ ਉਸ ਦੇ ਵੱਲੋਂ ਗਾਏ ਗਏ ਪੰਜਾਬੀ ਗੀਤ ਕਾਫੀ ਪਸੰਦ ਕੀਤੇ ਗਏ ਸਨ । Samuel Singh Samuel Singhਦੱਸ ਦਈਏ ਕਿ ਪੰਜਾਬੀ ਸੰਗੀਤ ਦੁਨੀਆ ਭਰ ‘ਚ ਮਸ਼ਹੂਰ ਹੈ ਅਤੇ ਪੰਜਾਬੀ ਸੰਗੀਤ ਨੂੰ ਉਹ ਲੋਕ ਵੀ ਸੁਣਨਾ ਪਸੰਦ ਕਰਦੇ ਹਨ, ਜਿਨ੍ਹਾਂ ਨੂੰ ਇਸ ਦੀ ਸਮਝ ਵੀ ਨਹੀਂ ਹੁੰਦੀ । https://www.facebook.com/Punjab2000/videos/1241503039535139 ਕਈ ਵਿਦੇਸ਼ੀ ਵੀ ਹਨ ਜਿਨ੍ਹਾਂ ਦਾ ਪੰਜਾਬੀ ਭਾਸ਼ਾ ਦੇ ਨਾਲ ਖ਼ਾਸ ਮੋਹ ਹੈ ਅਤੇ ਸੈਮੂਅਲ ਸਿੰਘ ਅਤੇ ਫਿਡਪਾਲ ਵਰਗੇ ਸ਼ਖਸ ਇਸ ਦੀ ਜਿਉਂਦੀ ਜਾਗਦੀ ਮਿਸਾਲ ਹਨ ।  

0 Comments
0

You may also like