ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਸੇਵਾ ‘ਚ ਕੇਰਲਾ ਦੇ ਲੋਕ ਵੀ ਜੁਟੇ

written by Shaminder | December 26, 2020

ਕਿਸਾਨਾਂ ਦਾ ਖੇਤੀ ਬਿੱਲਾਂ ਦੇ ਵਿਰੋਧ ‘ਚ ਧਰਨਾ ਪ੍ਰਦਰਸ਼ਨ ਜਾਰੀ ਹੈ । ਇਨ੍ਹੑਾਂ ਬਿੱਲਾਂ ਦੇ ਵਿਰੋਧ ‘ਚ ਜਿੱਥੇ ਕਿਸਾਨਾਂ ਨੂੰ ਪੰਜਾਬੀ ਕਲਾਕਾਰਾਂ ਦਾ ਸਹਿਯੋਗ ਮਿਲ ਰਿਹਾ ਹੈ । ਉੱਥੇ ਹੀ ਹੋਰਨਾਂ ਸੂਬਿਆਂ ਤੋਂ ਵੀ ਲਗਾਤਾਰ ਸਮਰਥਨ ਮਿਲ ਰਿਹਾ ਹੈ ।ਕਿਸਾਨਾਂ ਦੀ ਸੇਵਾ ‘ਚ ਜਿੱਥੇ ਖਾਲਸਾ ਏਡ ਕਰ ਰਹੀ ਹੈ । farmer ਉਥੇ ਹੀ ਕੇਰਲਾ ਵਾਸੀਆਂ ਵੱਲੋਂ ਵੀ ਪਾਈਨੈਪਲ ਫਰੂਟਸ ਦਾ ਇੱਕ ਟਰਾਲਾ ਕਿਸਾਨਾਂ ਵਾਸਤੇ ਭੇਜਿਆ ਗਿਆ ਹੈ । ਜਿਸ ਦੀ ਇੱਕ ਤਸਵੀਰ ਖਾਲਸਾ ਏਡ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਹੋਰ ਪੜ੍ਹੋ : ਦਿੱਲੀ ‘ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ, ਬਜ਼ੁਰਗ ਕਿਸਾਨ ਅਨੋਖੇ ਤਰੀਕੇ ਨਾਲ ਜਤਾ ਰਿਹਾ ਵਿਰੋਧ
farmer ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਨ੍ਹੑਾਂ ਨੇ ਲਿਖਿਆ ਕਿ ‘2018 'ਚ ਕੇਰਲਾ ‘ਚ ਆਏ ਹੜ੍ਹਾਂ ਦੌਰਾਨ ਖਾਲਸਾ ਏਡ ਨੇ ਸੇਵਾ ਨਿਭਾਈ ਸੀ ਅੱਜ ਜਦੋਂ ਸਾਡੇ ਪੰਜਾਬੀ ਕਿਸਾਨ ਭਰਾ ਦਿੱਲੀ ‘ਚ ਪ੍ਰਦਰਸ਼ਨ ਕਰ ਰਹੇ ਹਨ ਤਾਂ ਕੇਰਲਾ ਵਾਸੀਆਂ ਨੇ ਵੀ ਦੋਸਤੀ ਨਿਭਾਉਂੇਦੇ ਹੋਏ ਕਿਸਾਨਾਂ ਲਈ ਪਾਈਨੈਪਲਸ ਦੇ ਟਰੱਕ ਭੇਜੇ ਹਨ’। farmers ਕਿਸਾਨਾਂ ਨੇ ਸ਼ਨੀਵਾਰ ਨੂੰ ਗੱਲਬਾਤ ਦੇ ਸਰਕਾਰ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ। ਕਿਸਾਨ ਜਥੇਬੰਦੀਆਂ ਨੇ 29 ਦਸੰਬਰ ਨੂੰ ਯਾਨੀ ਮੰਗਲਵਾਰ ਨੂੰ ਸਵੇਰੇ 11 ਵਜੇ ਸਰਕਾਰ ਨੂੰ ਮੀਟਿੰਗ ਦਾ ਪ੍ਰਸਤਾਵ ਦਿੱਤਾ ਹੈ। ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਨਾਲ ਮੁਲਾਕਾਤ ਕਰਕੇ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਰੁਤਬਾ ਦੇਣ ਲਈ ਵਿਚਾਰ-ਵਟਾਂਦਰਾ ਕੀਤਾ ਜਾਵੇ।

 
View this post on Instagram
 

A post shared by Khalsa Aid (UK) (@khalsa_aid)

ਇਸਦੇ ਨਾਲ ਹੀ, ਏਅਰ ਕੁਆਲਟੀ ਅਤੇ ਬਿਜਲੀ ਸੋਧ ਬਿੱਲ ਬਾਰੇ ਵੀ ਵਿਚਾਰ ਵਟਾਂਦਰੇ ਹੋਣੇ ਚਾਹੀਦੇ ਹਨ। ਸੰਯੁਕਤ ਕਿਸਾਨ ਮੋਰਚਾ ਨੇ ਸ਼ਨੀਵਾਰ ਨੂੰ ਇਸ ਸਬੰਧੀ ਇੱਕ ਪ੍ਰਸਤਾਵ ਸਰਕਾਰ ਨੂੰ ਭੇਜਿਆ ਹੈ।  

0 Comments
0

You may also like