ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਸੇਵਾ ‘ਚ ਕੇਰਲਾ ਦੇ ਲੋਕ ਵੀ ਜੁਟੇ

Written by  Shaminder   |  December 26th 2020 06:34 PM  |  Updated: December 26th 2020 06:34 PM

ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਸੇਵਾ ‘ਚ ਕੇਰਲਾ ਦੇ ਲੋਕ ਵੀ ਜੁਟੇ

ਕਿਸਾਨਾਂ ਦਾ ਖੇਤੀ ਬਿੱਲਾਂ ਦੇ ਵਿਰੋਧ ‘ਚ ਧਰਨਾ ਪ੍ਰਦਰਸ਼ਨ ਜਾਰੀ ਹੈ । ਇਨ੍ਹੑਾਂ ਬਿੱਲਾਂ ਦੇ ਵਿਰੋਧ ‘ਚ ਜਿੱਥੇ ਕਿਸਾਨਾਂ ਨੂੰ ਪੰਜਾਬੀ ਕਲਾਕਾਰਾਂ ਦਾ ਸਹਿਯੋਗ ਮਿਲ ਰਿਹਾ ਹੈ । ਉੱਥੇ ਹੀ ਹੋਰਨਾਂ ਸੂਬਿਆਂ ਤੋਂ ਵੀ ਲਗਾਤਾਰ ਸਮਰਥਨ ਮਿਲ ਰਿਹਾ ਹੈ ।ਕਿਸਾਨਾਂ ਦੀ ਸੇਵਾ ‘ਚ ਜਿੱਥੇ ਖਾਲਸਾ ਏਡ ਕਰ ਰਹੀ ਹੈ ।

farmer

ਉਥੇ ਹੀ ਕੇਰਲਾ ਵਾਸੀਆਂ ਵੱਲੋਂ ਵੀ ਪਾਈਨੈਪਲ ਫਰੂਟਸ ਦਾ ਇੱਕ ਟਰਾਲਾ ਕਿਸਾਨਾਂ ਵਾਸਤੇ ਭੇਜਿਆ ਗਿਆ ਹੈ । ਜਿਸ ਦੀ ਇੱਕ ਤਸਵੀਰ ਖਾਲਸਾ ਏਡ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।

ਹੋਰ ਪੜ੍ਹੋ : ਦਿੱਲੀ ‘ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ, ਬਜ਼ੁਰਗ ਕਿਸਾਨ ਅਨੋਖੇ ਤਰੀਕੇ ਨਾਲ ਜਤਾ ਰਿਹਾ ਵਿਰੋਧ

farmer

ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਨ੍ਹੑਾਂ ਨੇ ਲਿਖਿਆ ਕਿ ‘2018 'ਚ ਕੇਰਲਾ ‘ਚ ਆਏ ਹੜ੍ਹਾਂ ਦੌਰਾਨ ਖਾਲਸਾ ਏਡ ਨੇ ਸੇਵਾ ਨਿਭਾਈ ਸੀ ਅੱਜ ਜਦੋਂ ਸਾਡੇ ਪੰਜਾਬੀ ਕਿਸਾਨ ਭਰਾ ਦਿੱਲੀ ‘ਚ ਪ੍ਰਦਰਸ਼ਨ ਕਰ ਰਹੇ ਹਨ ਤਾਂ ਕੇਰਲਾ ਵਾਸੀਆਂ ਨੇ ਵੀ ਦੋਸਤੀ ਨਿਭਾਉਂੇਦੇ ਹੋਏ ਕਿਸਾਨਾਂ ਲਈ ਪਾਈਨੈਪਲਸ ਦੇ ਟਰੱਕ ਭੇਜੇ ਹਨ’।

farmers

ਕਿਸਾਨਾਂ ਨੇ ਸ਼ਨੀਵਾਰ ਨੂੰ ਗੱਲਬਾਤ ਦੇ ਸਰਕਾਰ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ। ਕਿਸਾਨ ਜਥੇਬੰਦੀਆਂ ਨੇ 29 ਦਸੰਬਰ ਨੂੰ ਯਾਨੀ ਮੰਗਲਵਾਰ ਨੂੰ ਸਵੇਰੇ 11 ਵਜੇ ਸਰਕਾਰ ਨੂੰ ਮੀਟਿੰਗ ਦਾ ਪ੍ਰਸਤਾਵ ਦਿੱਤਾ ਹੈ। ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਨਾਲ ਮੁਲਾਕਾਤ ਕਰਕੇ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਰੁਤਬਾ ਦੇਣ ਲਈ ਵਿਚਾਰ-ਵਟਾਂਦਰਾ ਕੀਤਾ ਜਾਵੇ।

 

View this post on Instagram

 

A post shared by Khalsa Aid (UK) (@khalsa_aid)

ਇਸਦੇ ਨਾਲ ਹੀ, ਏਅਰ ਕੁਆਲਟੀ ਅਤੇ ਬਿਜਲੀ ਸੋਧ ਬਿੱਲ ਬਾਰੇ ਵੀ ਵਿਚਾਰ ਵਟਾਂਦਰੇ ਹੋਣੇ ਚਾਹੀਦੇ ਹਨ। ਸੰਯੁਕਤ ਕਿਸਾਨ ਮੋਰਚਾ ਨੇ ਸ਼ਨੀਵਾਰ ਨੂੰ ਇਸ ਸਬੰਧੀ ਇੱਕ ਪ੍ਰਸਤਾਵ ਸਰਕਾਰ ਨੂੰ ਭੇਜਿਆ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network