ਧਰਮਿੰਦਰ ਨਾਲ ਨਜ਼ਰ ਆ ਰਹੀ ਇਸ ਛੋਟੀ ਬੱਚੀ ਦੀ ਤਸਵੀਰ ਹੋ ਰਹੀ ਵਾਇਰਲ, ਕੀ ਤੁਸੀਂ ਪਛਾਣਿਆ !

written by Shaminder | September 30, 2021

ਅਦਾਕਾਰ ਧਰਮਿੰਦਰ (Dharmendra) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ।ਉਹ ਆਪਣੇ ਫਾਰਮ ਹਾਊਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸਾਂਝੇ ਕਰਦੇ ਰਹਿੰਦੇ ਹਨ । ਪਰ ਹੁਣ ਅਦਾਕਾਰ ਧਰਮਿੰਦਰ ਦੀ ਧੀ ਨੇ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਆਪਣੇ ਪਿਤਾ ਧਰਮਿੰਦਰ ਦੇ ਨਾਲ ਨਜ਼ਰ ਆ ਰਹੀ ਹੈ ।ਸੋਸ਼ਲ ਮੀਡੀਆ ‘ਤੇ ਇਸ ਤਸਵੀਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।

Hema And Dharmendra Image From Instagram

ਹੋਰ ਪੜ੍ਹੋ : ਕੁੜੀਆਂ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਿਹਾ ਸੀ ਲਾੜਾ, ਲਾੜੀ ਨੇ ਦੇਖਿਆ ਤਾਂ ਹੋਇਆ ਇਹ ਹਾਲ

ਈਸ਼ਾ ਦਿਓਲ ਵੀ ਅਕਸਰ ਆਪਣੇ ਪਰਿਵਾਰ ਦੇ ਨਾਲ ਤਸਵੀਰਾਂ ਸਾਂਝੀਆ ਕਰਦੀ ਰਹਿੰਦੀ ਹੈ । ਉਹ ਦੋ ਧੀਆਂ ਦੀ ਮਾਂ ਹੈ ਅਤੇ ਭਰਤ ਤਖਤਾਨੀ ਦੇ ਨਾਲ ਉਸ ਨੇ ਲਵ ਮੈਰਿਜ ਕਰਵਾਈ ਸੀ । ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।

Dharmendra with family Image From Instagram

ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ‘ਇੱਕ ਦੁਆ’ ਰਿਲੀਜ਼ ਹੋਈ ਹੈ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਗਿਆ । ਇਸ ਤੋਂ ਇਲਾਵਾ ਈਸ਼ਾ ਦਿਓਲ ਆਪਣੀ ਮਾਂ ਬਣਨ ਦੇ ਅਹਿਸਾਸ ‘ਤੇ ਕਿਤਾਬ ਵੀ ਲਿਖ ਚੁੱਕੀ ਹੈ ।

 

View this post on Instagram

 

A post shared by Esha Deol Takhtani (@imeshadeol)

ਈਸ਼ਾ ਦਿਓਲ ਆਪਣੀ ਫਿੱਟਨੈਸ ਦਾ ਵੀ ਖ਼ਾਸ ਖਿਆਲ ਰੱਖਦੀ ਹੈ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਈਸ਼ਾ ਦਿਓਲ ਧਰਮਿੰਦਰ ਦੀ ਦੂਜੀ ਪਤਨੀ ਹੇਮਾ ਮਾਲਿਨੀ ਦੀ ਵੱਡੀ ਧੀ । ਇਸ ਤੋਂ ਇਲਾਵਾ ਹੇਮਾ ਮਾਲਿਨੀ ਤੋਂ ਇੱਕ ਹੋਰ ਅਹਾਨਾ ਦਿਓਲ ਵੀ ਹੈ ।

 

0 Comments
0

You may also like