ਸਿੱਧੂ ਮੂਸੇਵਾਲਾ ਦੀ ਫਿਲਮ ‘Yes I Am Student’ ਦਾ ਪ੍ਰੋਮੋ ਇਸ ਦਿਨ ਹੋਵੇਗਾ ਰਿਲੀਜ਼

written by Rupinder Kaler | October 06, 2021

ਸਿੱਧੂ ਮੂਸੇਵਾਲਾ (Sidhu Moosewala) ਦੀ ਫਿਲਮ ‘Yes I Am Student’ ਜਲਦੀ ਹੀ ਵੱਡੇ ਪਰਦੇ 'ਤੇ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਦਾ ਆਫੀਸ਼ੀਅਲ ਪ੍ਰੋਮੋ 9 ਅਕਤੂਬਰ ਨੂੰ ਸਵੇਰੇ 9 ਵਜੇ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਫ਼ਿਲਮ ਵਿੱਚ ਸਿੱਧੂ ਮੂਸੇਵਾਲਾ (Sidhu Moosewala)  ਅਦਾਕਾਰਾ ਮੈਂਡੀ ਤੱਖਰ ਨਾਲ ਸਕ੍ਰੀਨ ਸ਼ੇਅਰ ਕਰਨਗੇ। ਇਹ ਪਹਿਲੀ ਵਾਰ ਹੈ ਜਦੋਂ ਇਹ ਦੋਵੇਂ ਕਲਾਕਾਰ ਇਕੱਠੇ ਕੰਮ ਕਰਨ ਜਾ ਰਹੇ ਹਨ।

Pic Courtesy: Instagram

ਹੋਰ ਪੜ੍ਹੋ :

ਲਖੀਮਪੁਰ ਖੀਰੀ ਦੀ ਘਟਨਾ ਤੋਂ ਬਾਅਦ ਤਰਸੇਮ ਜੱਸੜ ਦਾ ਵੱਡਾ ਐਲਾਨ

Sidhu Moosewala's film 'Yes I am student' First look Releasing on 13 April Pic Courtesy: Instagram

ਤੁਹਾਨੂੰ ਦੱਸ ਦਿੰਦੇ ਹਾਂ ਪੰਜਾਬੀ ਫਿਲਮ ਰੱਬ ਦਾ ਰੇਡੀਓ ਦੇ ਡਾਇਰੈਕਟਰ ਤਰਨਵੀਰ ਸਿੰਘ ਜਗਪਾਲ ਨੇ ਸਾਲ 2018 ਵਿੱਚ ਗਾਇਕ ਸਿੱਧੂ ਮੂਸੇਵਾਲਾ (Sidhu Moosewala)  ਦੇ ਨਾਲ ਇਸ ਫਿਲਮ ਦਾ ਐਲਾਨ ਕੀਤਾ ਸੀ। ਇਹ ਫਿਲਮ ਸਾਲ 2020 ਵਿੱਚ ਰਿਲੀਜ਼ ਹੋਣ ਵਾਲੀ ਸੀ। ਪਰ ਕੋਰੋਨਾ ਕਾਰਨ, ਇਸ ਦੀ ਰਿਲੀਜ਼ ਡੇਟ ਨੂੰ ਕਾਫੀ ਪੋਸਟਪੋਨ ਕੀਤਾ ਗਿਆ। ਹੁਣ ਫਾਇਨਲੀ ਤਰਨਵੀਰ ਸਿੰਘ ਨੇ ਇਸ ਫਿਲਮ ਦੇ ਪ੍ਰੋਮੋ ਦੇ ਰਿਲੀਜ਼ ਹੋਣ ਦਾ ਹਿੰਟ ਦਿੱਤਾ ਹੈ।

Pic Courtesy: Instagram

ਉਧਰ ਸਿੱਧੂ ਮੂਸੇਵਾਲਾ ਦੀ ਪਹਿਲੀ ਫਿਲਮ 'ਮੂਸਾ ਜੱਟ' ਨੂੰ ਵੀ ਮੁੜ ਰਿਲੀਜ਼ ਡੇਟ ਮਿਲ ਗਈ ਹੈ। ਇਹ ਫਿਲਮ ਇੰਡੀਆ ਦੇ ਵਿੱਚ 8 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਪਹਿਲਾ ਇਹ ਫਿਲਮ 1 ਅਕਤੂਬਰ ਨੂੰ ਰਿਲੀਜ਼ ਹੋਣੀ ਸੀ, ਪਰ ਕੁਝ ਕਾਰਨਾਂ ਦੇ ਕਰਕੇ ਇਹ ਫਿਲਮ ਇਸ ਤਰੀਕ ਨੂੰ ਇੰਡੀਆ 'ਚ ਰਿਲੀਜ਼ ਨਹੀਂ ਹੋ ਪਾਈ।

 

0 Comments
0

You may also like