ਅਜ਼ਾਦ ਭਾਰਤ ਦੀ ਪਹਿਲੀ ਹਾਕੀ ਟੀਮ ਦੇ ਇਸ ਸਰਦਾਰ ਨੂੰ ਦੇਖਕੇ ਬਰਤਾਨੀਆ ਦੀ ਟੀਮ ਦੇ ਛੁੱਟ ਗਏ ਸਨ ਪਸੀਨੇ, ਨੰਗੇ ਪੈਰ ਖੇਡੀ ਸੀ ਇਹ ਟੀਮ, ਜਾਣੋਂ ਪੂਰੀ ਕਹਾਣੀ

Written by  Rupinder Kaler   |  February 16th 2019 05:46 PM  |  Updated: April 22nd 2020 04:44 PM

ਅਜ਼ਾਦ ਭਾਰਤ ਦੀ ਪਹਿਲੀ ਹਾਕੀ ਟੀਮ ਦੇ ਇਸ ਸਰਦਾਰ ਨੂੰ ਦੇਖਕੇ ਬਰਤਾਨੀਆ ਦੀ ਟੀਮ ਦੇ ਛੁੱਟ ਗਏ ਸਨ ਪਸੀਨੇ, ਨੰਗੇ ਪੈਰ ਖੇਡੀ ਸੀ ਇਹ ਟੀਮ, ਜਾਣੋਂ ਪੂਰੀ ਕਹਾਣੀ

ਬਾਲੀਵੁੱਡ ਤੇ ਪਾਲੀਵੁੱਡ ਵਿੱਚ ਹਾਕੀ 'ਤੇ ਕਈ ਫਿਲਮਾਂ ਬਣ ਚੁੱਕੀਆਂ ਹਨ । ਪਰ ਅੱਜ ਤੁਹਾਨੂੰ ਉਸ ਹਾਕੀ ਟੀਮ ਦੇ ਬਾਰੇ ਦੱਸਦੇ ਹਾਂ ਜਿਸ ਨੇ ਅਜ਼ਾਦ ਭਾਰਤ ਨੂੰ ਪਹਿਲੀ ਵਾਰ ਉਲੰਪਿਕ ਵਿੱਚ ਗੋਲਡ ਦਿਵਾਇਆ ਸੀ । ਇਹ ਸਮਾਂ ਇਸ ਤਰ੍ਹਾਂ ਦਾ ਸੀ ਜਦੋਂ ਇੱਕ ਪਾਸੇ ਅਜ਼ਾਦੀ ਦੀ ਖੁਸ਼ੀ ਮਨਾਈ ਜਾ ਰਹੀ ਸੀ ਤਾਂ ਦੂਜੇ ਪਾਸੇ ਲੋਕਾਂ ਦੇ ਦਿਲਾਂ ਵਿੱਚ ਵੰਡ ਦਾ ਦਰਦ ਵੀ ਸੀ । ਭਾਰਤ ਦੀ ਇਹ ਇੱਕ ਵੱਡੀ ਉਪਲਬਧੀ ਸੀ ਕਿਉਂਕਿ ਇਸ ਜਿੱਤ ਨੇ ਇਹ ਸਾਫ ਕਰ ਦਿੱਤਾ ਸੀ ਕਿ ਭਾਰਤ ਨੂੰ ਕਿਸੇ ਵੀ ਖੇਤਰ ਵਿੱਚ ਮੁਕਾਬਲੇ ਲਈ ਕਿਸੇ ਦੀ ਮਦਦ ਦੀ ਲੋੜ ਨਹੀਂ ਹੈ । ਅਜ਼ਾਦੀ ਤੋਂ ਪਹਿਲਾਂ ਹਾਕੀ ਭਾਰਤੀਆਂ ਦੀ ਸਭ ਤੋਂ ਹਰਮਨ ਪਿਆਰੀ ਖੇਡ ਸੀ ਇਸ ਲਈ ਹਰ ਸਟੇਟ ਵਿੱਚ ਹਾਕੀ ਦੇ ਕਈ ਕਲੱਬ ਹੁੰਦੇ ਸਨ । ਪਰ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਤਾਂ ਭਾਰਤੀ ਹਾਕੀ ਟੀਮ ਦੇ ਕਈ ਵੱਡੇ ਖਿਡਾਰੀ ਪਾਕਿਸਤਾਨ ਚਲੇ ਗਏ ।

Golden Freedom: Legacy of Independent India’s First Hockey Olympic Gold in 1948 Golden Freedom: Legacy of Independent India’s First Hockey Olympic Gold in 1948

ਇਸ ਤੋਂ ਬਾਅਦ ਜਦੋਂ ਅਜ਼ਾਦ ਭਾਰਤ ਨੂੰ 1948  ਵਿੱਚ ਲੰਡਨ ਉਲੰਪਿਕ ਵਿੱਚ ਖੇਡਣ ਦਾ ਮੌਕਾ ਮਿਲਿਆ ਤਾਂ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਉਪਲਬਧੀ ਸੀ । ਪਰ ਵੱਡੀ ਸਮੱਸਿਆ ਇਹ ਸੀ ਕਿ ਹਾਕੀ ਟੀਮ ਦੇ ਸਾਰੇ ਖਿਡਾਰੀ ਪਾਕਿਸਤਾਨ ਚਲੇ ਗਏ ਸਨ ਦੂਜੀ ਸਮੱਸਿਆ ਇਹ ਸੀ ਕਿ ਹਾਕੀ ਆਈਕਨ ਧਿਆਨ ਚੰਦ ਨੇ ਵੀ ਹਾਕੀ ਤੋਂ ਰਿਟਾਇਮੈਂਟ ਲੈ ਲਈ ਸੀ । ਇੱਕ ਹੋਰ ਵੱਡੀ ਸਮੱਸਿਆ ਇਹ ਸੀ ਕਿ ਭਾਰਤੀ ਹਾਕੀ ਫੈਡਰੇਸ਼ਨ ਕੋਲ ਏਨੇ ਪੈਸੇ ਨਹੀਂ ਸਨ ਕਿ ਉਹ ਖਿਡਾਰੀਆਂ ਨੂੰ ਲੰਡਨ ਵਰਗੇ ਮਹਿੰਗੇ ਦੇਸ਼ ਵਿੱਚ ਭੇਜ ਸਕਣ ।

Indian hockey team, talented and one of the favourites for gold at the 1948 London Olympics Indian hockey team, talented and one of the favourites for gold at the 1948 London Olympics

ਭਾਰਤ ਨੇ ਆਪਣੀ ਹਾਕੀ ਟੀਮ ਚੁਣਨ ਲਈ ਸਭ ਤੋਂ ਪਹਿਲਾਂ ਹਰ ਸੂਬੇ ਵਿੱਚ ਹਾਕੀ ਦੇ ਟਰਾਇਲ ਲਏ ਗਏ ਤੇ ਕੁਝ ਹੀ ਦਿਨਾਂ ਵਿੱਚ ਹਾਕੀ ਦੀ ਟੀਮ ਪੂਰੀ ਕਰ ਲਈ ਗਈ । ਇਸ ਟੀਮ ਵਿੱਚ ਹਰ ਧਰਮ ਤੇ ਜਾਤ ਦੇ ਖਿਡਾਰੀ ਲਏ ਗਏ ਪਰ ਸਭ ਤੋਂ ਅਖੀਰ ਵਿੱਚ ਜਿਸ ਖਿਡਾਰੀ ਨੂੰ ਚੁਣਿਆ ਗਿਆ, ਉਹ ਸਨ ਬਲਬੀਰ ਸਿੰਘ ਜਿਨ੍ਹਾਂ ਨੇ ਹਾਕੀ ਟੀਮ ਨੂੰ ਕਈ ਮੈਚ ਜਿਤਵਾਏ ਸਨ । ਬਲਵੀਰ ਸਿੰਘ ਉਹ ਸਖਸ਼ ਸਨ ਜਿਨ੍ਹਾਂ ਨੂੰ ਅਜ਼ਾਦੀ ਦੇ ਸੰਘਰਸ਼ ਦੌਰਾਨ ਬਰਤਾਨੀਆ ਦੀ ਪੁਲਿਸ ਨੇ ਹਿਰਾਸਤ ਵਿੱਚ ਰੱਖਿਆ ਸੀ ਪਰ ਬਾਅਦ ਵਿੱਚ ਉਹ ਸਬ ਇੰਸਪੈਕਟਰ ਦੀ ਪੋਸਟ ਤੇ ਤਾਇਨਾਤ ਹੋ ਗਏ ਸਨ । ਬਲਬੀਰ ਸਿੰਘ ਵਾਂਗ ਇਸ ਹਾਕੀ ਟੀਮ ਦੇ ਕਿਸੇ ਵੀ ਖਿਡਾਰੀ ਕੋਲ ਇੰਟਨੈਸ਼ਨਲ ਮੈਚ ਖੇਡਣ ਦਾ ਕੋਈ ਵੀ ਤਜ਼ਰਬਾ ਨਹੀਂ ਸੀ ।

Balbir Singh Balbir Singh

ਭਾਰਤ ਦੀ ਟੀਮ ਨੂੰ ਲੰਡਨ ਭੇਜਣ ਲਈ ਤਿੰਨ ਲੱਖ ਰੁਪਏ ਦੀ ਜ਼ਰੂਰਤ ਸੀ ਜਿਹੜੇ ਕਿ ਉਸ ਸਮੇਂ ਦੇ ਰਾਜੇ ਮਹਾਰਾਜਿਆਂ ਨੇ ਡੋਨੇਸ਼ਨ ਇੱਕਠੀ ਕਰਕੇ ਦਿੱਤੇ ਸਨ । ਭਾਰਤ ਦੀ ਟੀਮ ਲੰਡਨ ਪਹੁੰਚੀ ਤਾਂ ਇੱਥੇ ਇੱਕ ਹੋਰ ਸਮੱਸਿਆ ਪੈਦਾ ਹੋ ਗਈ ਕਿਉਂਕਿ ਉਲੰਪਿਕ ਦੇ ਸਾਰੇ ਮੈਚ ਆਈਸੋਟ੍ਰਫ ਤੇ ਖੇਡੇ ਜਾਣੇ ਸਨ ਪਰ ਭਾਰੀ ਹਾਕੀ ਟੀਮ ਨੂੰ ਇਸ ਦਾ ਕੋਈ ਤਜ਼ਰਬਾ ਨਹੀਂ ਸੀ । ਆਈਸੋਟ੍ਰਫ ਤੋਂ ਤਿਲਕ ਕੇ ਕਈ ਖਿਡਾਰੀਆਂ ਨੂੰ ਸੱਟਾਂ ਲੱਗ ਚੁੱਕੀਆਂ ਸਨ । ਇਸ ਲਈ ਟੀਮ ਦੇ ਕੈਪਟਨ ਕਿਸ਼ਨ ਲਾਲ ਨੇ ਫੈਸਲਾ ਲਿਆ ਕਿ ਜਿਹੜਾ ਖਿਡਾਰੀ ਨੰਗੇ ਪੈਰ ਖੇਡਣਾ ਚਾਹੁੰਦਾ ਹੈ ਤਾਂ ਉਹ ਖੇਡ ਸਕਦਾ ਹੈ ।

Indian Hockey Team Indian Hockey Team

ਵਿਦੇਸ਼ੀ ਮੀਡੀਆ ਨੇ ਇਸ ਦਾ ਬਹੁਤ ਮਜ਼ਾਕ ਉਡਾਇਆ ਪਰ ਜਦੋਂ ਇਸ ਟੀਮ ਨੇ ਪਹਿਲਾ ਮੈਚ ਖੇਡਿਆ ਤਾਂ ਸਭ ਹੈਰਾਨ ਰਹਿ ਗਏ । ਭਾਰਤ ਨੇ ਅਰਜਨਟੀਨਾ ਨੂੰ ਨੌ ਇੱਕ ਦੇ ਫਰਕ ਨਾਲ ਹਰਾਇਆ ਸੀ । ਇਸ ਮੈਚ ਵਿੱਚ ਬਲਬੀਰ ਸਿੰਘ ਨੇ 9 ਵਿੱਚੋਂ 6 ਗੋਲ ਦਾਗੇ ਸਨ । ਇਸ ਤੋਂ ਬਾਅਦ ਸੈਮੀਫਾਇਨਲ ਮੈਚ ਦੀ ਵਾਰੀ ਆਈ ਜਿਹੜਾ ਕਿ ਨੀਦਰਲੈਂਡ ਨਾਲ ਖੇਡਿਆ ਜਾਣਾ ਸੀ । ਇਹ ਮੈਚ ਬਹੁਤ ਹੀ ਸਖਤ ਸੀ ਇਸ ਮੈਚ ਦਾ 2-1 ਦੇ ਫਰਕ ਤੇ ਹੀ ਸਿਮਟ ਗਿਆ ਸੀ ਪਰ ਇਸ ਦੇ ਨਾਲ ਹੀ ਭਾਰਤ ਫਾਈਨਲ ਵਿੱਚ ਜਗ੍ਹਾ ਬਣਾ ਚੁੱਕਿਆ ਸੀ ।

Indian Hockey Team Indian Hockey Team

ਭਾਰਤ ਦਾ ਫਾਈਨਲ ਮੈਚ ਬਰਤਾਨੀਆ ਨਾਲ ਹੋਣਾ ਸੀ ਜਿਸ ਤੋਂ ਭਾਰਤ ਨੇ ਅਜ਼ਾਦੀ ਹਾਸਲ ਕੀਤੀ ਸੀ । ਬਰਤਾਨੀਆ ਇਸ ਮੈਚ ਨੂੰ ਲੈ ਕੇ ਬਹੁਤ ਘਬਰਾਇਆ ਹੋਇਆ ਸੀ ਕਿਉਂਕਿ ਉਹ ਦੀ ਟੀਮ ਦਾ ਮੁਕਾਬਲਾ ਪਹਿਲੀ ਵਾਰ ਭਾਰਤ ਨਾਲ ਹੋਣਾ ਸੀ । ਪਰ ਜਦੋਂ ਮੈਚ ਸ਼ੁਰੂ ਹੋਇਆ ਤਾਂ ਬਲਬੀਰ ਸਿੰਘ ਨੇ ਸ਼ੁਰੂਆਤ ਦੇ  ਕੁਝ ਮਿੰਟਾਂ ਵਿੱਚ ਹੀ ਦੋ ਗੋਲ ਦਾਗ ਦਿੱਤੇ ਸਨ ।

Golden Freedom: Legacy of Independent India’s First Hockey Olympic Gold in 1948 Golden Freedom: Legacy of Independent India’s First Hockey Olympic Gold in 1948

ਪੂਰੇ ਮੈਚ ਦੌਰਾਨ ਬਰਤਾਨੀਆ ਦੀ ਟੀਮ ਇੱਕ ਵੀ ਗੋਲ ਨਹੀਂ ਸੀ ਕਰ ਸਕੀ ਤੇ ਭਾਰਤ ਨੇ ਬਰਤਾਨੀਆ ਨੂੰ 4 - 0 ਦੇ ਫਰਕ ਨਾਲ ਹਰਾ ਦਿੱਤਾ ਸੀ । ਇਹ ਤਰੀਕ ਸੀ 12 ਅਗਸਤ 1948 ਜਦੋਂ ਇਸ ਵੱਡੀ ਜਿੱਤ ਨੂੰ ਲੈ ਕੇ ਪੂਰੀ ਦੁਨੀਆ ਦੇ ਸਾਹਮਣੇ ਭਾਰਤ ਦਾ ਝੰਡਾ ਫਹਿਰਾਇਆ ਗਿਆ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network