ਇਸ ਵਜ੍ਹਾ ਕਰਕੇ ਐਮੀ ਵਿਰਕ ਬੀਟ ਸੌਂਗ ਦੇ ਮੁਕਾਬਲੇ ਗਾਉਂਦੇ ਹਨ ਜ਼ਿਆਦਾ ਸੈਡ ਸੌਂਗ …!

written by Rupinder Kaler | March 12, 2020

ਗਾਇਕ ਐਮੀ ਵਿਰਕ ਨੇ ਹਰ ਤਰ੍ਹਾਂ ਦੇ ਗਾਣੇ ਗਾਏ ਹਨ । ਉਹਨਾਂ ਦੇ ਗਾਣਿਆਂ ਦੀ ਲਿਸਟ ਵਿੱਚ ਬੀਟ ਸੌਂਗ ਵੀ ਹਨ ਤੇ ਸੈਡ ਸੌਂਗ ਵੀ ਹਨ । ਪਰ ਐਮੀ ਦਾ ਮੰਨਣਾ ਹੈ ਕਿ ਉਹਨਾਂ ਵੱਲੋਂ ਗਾਏ ਗਾਣਿਆਂ ਵਿੱਚੋਂ ਜ਼ਿਆਦਾ ਸੈਡ ਸੌਂਗ ਹਿੱਟ ਹੁੰਦੇ ਹਨ । ਇਹਨਾਂ ਗਾਣਿਆਂ ਦੀ ਰੀਚ ਬਹੁਤ ਜ਼ਿਆਦਾ ਹੁੰਦੀ ਹੈ । ਉਹਨਾਂ ਨੇ ਇੱਕ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ ਵਿੱਚ ਦੱਸਿਆ ਕਿ ‘ਸੈਡ ਸੌਂਗ ਨੂੰ ਹਰ ਉਮਰ ਦੇ ਲੋਕ ਪਸੰਦ ਕਰਦੇ ਹਨ ।

https://www.youtube.com/watch?v=glaZwDDrTSo

ਇਹ ਗਾਣੇ ਮੁੰਡੇ ਵੀ ਸੁਣਦੇ ਹਨ ਤੇ ਕੁੜੀਆਂ ਵੀ, ਇਹ ਗਾਣੇ ਵਾਰ ਵਾਰ ਸੁਣੇ ਜਾਂਦੇ ਹਨ । ਇਹ ਗਾਣੇ ਹਰ ਮੂਡ ਵਿੱਚ ਸੁਣੇ ਜਾ ਸਕਦੇ ਹਨ ਜਦੋਂ ਕਿ ਬੀਟ ਸੌਂਗ ਨੂੰ ਸੁਣਨ ਲਈ ਇੱਕ ਮਾਹੌਲ ਦੀ ਜ਼ਰੂਰਤ ਹੁੰਦੀ ਹੈ’। ਐਮੀ ਵਿਰਕ ਦਾ ਕਹਿਣਾ ਹੈ ਕਿ ਲੋਕਾਂ ਨੂੰ ਜੋ ਚੀਜ਼ ਵਧੀਆ ਲੱਗਦੀ ਹੈ, ਉਹ ਹੀ ਆਰਟਿਸਟ ਉਹਨਾਂ ਨੂੰ ਪਰੋਸਦਾ ਹੈ ।

https://www.youtube.com/watch?v=9xVp8m0fJSg

ਇਸੇ ਲਈ ਉਹਨਾਂ ਦੇ ਬੀਟ ਸੌਂਗ ਦੇ ਮੁਕਾਬਲੇ ਜ਼ਿਆਦਾ ਸੈਡ ਸੌਂਗ ਚਲਦੇ ਹਨ । ਐਮੀ ਵਿਰਕ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਹਾਲ ਹੀ ਵਿੱਚ ਸੁਫ਼ਨਾ ਫ਼ਿਲਮ ਰਿਲੀਜ਼ ਹੋਈ ਹੈ ਜਿਸ ਨੂੰ ਕਿ ਬਾਕਸ ਆਫ਼ਿਸ ਤੇ ਚੰਗਾ ਹੁਲਾਰਾ ਮਿਲਿਆ ਹੈ ।

https://www.youtube.com/watch?v=snb-h8zKE6M

0 Comments
0

You may also like