ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ ‘ਚ ਸ਼ਬਦ ‘ਰਾਜ ਲੀਲਾ ਤੇਰੈ ਨਾਮਿ ਬਨਾਈ’ ਦਾ ਹੋਵੇਗਾ ਵਰਲਡ ਪ੍ਰੀਮੀਅਰ

Written by  Shaminder   |  June 16th 2022 12:48 PM  |  Updated: June 16th 2022 12:55 PM

ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ ‘ਚ ਸ਼ਬਦ ‘ਰਾਜ ਲੀਲਾ ਤੇਰੈ ਨਾਮਿ ਬਨਾਈ’ ਦਾ ਹੋਵੇਗਾ ਵਰਲਡ ਪ੍ਰੀਮੀਅਰ

ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਨੂੰ ਗੁਰਬਾਣੀ (Gurbani) ਅਤੇ ਗੁਰੂ ਘਰ ਦੇ ਨਾਲ ਜੋੜਨ ਦੇ ਲਈ ਲਗਾਤਾਰ ਉਪਰਾਲੇ ਕਰ ਰਿਹਾ ਹੈ । ਜਿੱਥੇ ਦਰਸ਼ਕਾਂ ਦੇ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ (Sachkhand Sri Harmandir sahib) ਤੋਂ ਰੋਜਾਨਾ ਸ਼ਬਦ (Shabad) ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ, ਉੱਥੇ ਹੀ ਗੁਰੂ ਘਰ ਦੇ ਨਾਲ ਜੋੜਨ ਦੇ ਲਈ ਸੰਗਤਾਂ ਲਈ ਰੋਜਾਨਾ ਨਵੇਂ-ਨਵੇਂ ਸ਼ਬਦ ਰਿਲੀਜ ਕੀਤੇ ਜਾ ਰਹੇ ਹਨ । ਇਸੇ ਲੜੀ ਦੇ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਜੀ (Bhai Amritpal Singh ji) ਦੀ ਆਵਾਜ ‘ਚ ਨਵਾਂ ਸ਼ਬਦ ਰਿਲੀਜ ਕੀਤਾ ਜਾ ਰਿਹਾ ਹੈ ।

Bhai Amritpal singh ji ,-m

ਹੋਰ ਪੜ੍ਹੋ : ‘ਸ੍ਰੀ ਹੇਮਕੁੰਟ ਸਾਹਿਬ’ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਪੀਟੀਸੀ ਸਿਮਰਨ ‘ਤੇ

ਇਸ ਸ਼ਬਦ ਦਾ ਵਰਲਡ ਪ੍ਰੀਮੀਅਰ 17 ਜੂਨ, ਦਿਨ ਸ਼ੁੱਕਰਵਾਰ ਸਵੇਰੇ ਕੀਤਾ ਜਾਵੇਗਾ । ਇਸ ਸ਼ਬਦ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਸਿਮਰਨ ਅਤੇ ਪੀਟੀਸੀ ਨਿਊਜ ਤੋਂ ਇਲਾਵਾ ਪੀਟੀਸੀ ਪੰਜਾਬੀ ਦੇ ਯੂਟਿਊਬ ਚੈਨਲ ‘ਤੇ  ਪੀਟੀਸੀ ਰਿਕਾਰਡਸ ‘ਤੇ ਸਰਵਨ ਕਰ ਸਕਦੇ ਹੋ। ਇਸ ਤੋਂ ਪਹਿਲਾਂ ਵੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ ‘ਚ ਕਈ ਸ਼ਬਦ ਰਿਲੀਜ ਕੀਤੇ ਜਾ ਚੁੱਕੇ ਹਨ ।

Bhai Amritpal singh ji ,,-

ਹੋਰ ਪੜ੍ਹੋ : ਗੁਰਬਾਣੀ : ਗੁਰਬਾਣੀ ਦਾ ਮਹੱਤਵ, ਜਿਸ ਦੀਆਂ ਸਿੱਖਿਆਵਾਂ ਬਦਲ ਦਿੰਦੀਆਂ ਹਨ ਜ਼ਿੰਦਗੀ ਨੂੰ

ਜਿਨ੍ਹਾਂ ਦਾ ਲਾਭ ਦੇਸ਼ ਵਿਦੇਸ਼ ‘ਚ ਬੈਠੀਆਂ ਸੰਗਤਾਂ ਉਠਾ ਰਹੀਆਂ ਹਨ । ਗੁਰੂ ਸਾਹਿਬਾਨ ਦੀ ਰਸਨਾ ਚੋਂ ਉਚਾਰੀ ਗਈ ਸ਼ਬਦ ਗੁਰਬਾਣੀ ਦੇ ਨਾਲ ਜੁੜ ਕੇ ਸੰਗਤਾਂ ਜੀਵਨ ਸਫਲ ਕਰਦੀਆਂ ਨੇ । ਕਿਉਂਕਿ ਗੁਰੂ ਸਾਹਿਬਾਨ ਵੱਲੋਂ ਰਚੀ ਗਈ ਗੁਰਬਾਣੀ ਸਾਨੂੰ ਜੀਵਨ ਜਾਚ ਸਿਖਾਉਂਦੀ ਹੈ ।

bhai Amritpal singh ji

ਇਸ ਦੇ ਸਰਵਨ ਦੇ ਨਾਲ ਜਿੱਥੇ ਮਨਾਂ ਦੀ ਮੈਲ ਧੁਪਦੀ ਹੈ, ਉੱਥੇ ਹੀ ਆਤਮਿਕ ਸੁੱਖ ਅਤੇ ਸਕੂਨ ਦਾ ਅਹਿਸਾਸ ਵੀ ਗੁਰਬਾਣੀ ਕਰਵਾਉਂਦੀ ਹੈ ।ਪੀਟੀਸੀ ਪੰਜਾਬੀ ‘ਤੇ ਜਿੱਥੇ ਦਰਸ਼ਕਾਂ ਨੂੰ ਸ਼ਬਦ ਕੀਰਤਨ ਅਤੇ  ਗੁਰਬਾਣੀ ਦੇ ਨਾਲ ਜੋੜ ਰਿਹਾ ਹੈ, ਉੱਥੇ ਕਈ ਤਰ੍ਹਾਂ ਦੇ ਧਾਰਮਿਕ ਪ੍ਰੋਗਰਾਮਾਂ ਦਾ ਪ੍ਰਸਾਰਣ ਵੀ ਕੀਤਾ ਜਾ ਰਿਹਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network