ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ 'ਚ ਪ੍ਰਿਯੰਕਾ ਚੋਪੜਾ ਕਿਉਂ ਹੋ ਗਈ ਭਾਵੁਕ! ਵੀਡੀਓ ਹੋ ਰਹੀ ਵਾਇਰਲ

written by Shaminder | September 16, 2019

ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ 'ਚ ਪ੍ਰਿਯੰਕਾ ਚੋਪੜਾ ਦੀ ਫ਼ਿਲਮ 'ਦੀ ਸਕਾਈ ਇਜ਼ ਪਿੰਕ' ਦੀ ਟੀਮ ਪਹੁੰਚੀ । ਇਸ ਦੌਰਾਨ ਫ਼ਿਲਮ ਦਾ ਪ੍ਰੀਮੀਅਰ ਕੀਤਾ ਗਿਆ । ਇਸ ਫ਼ਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ । ਇਸ ਸ਼ੋਅ ਦੌਰਾਨ ਪ੍ਰਿਯੰਕਾ ਚੋਪੜਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ 'ਚ ਉਹ ਫਰਹਾਨ ਅਖ਼ਤਰ ਅਤੇ ਇਸ ਸ਼ੋਅ 'ਚ ਮੌਜੂਦ ਹੋਰਨਾਂ ਨੂੰ ਮਿਲ ਰਹੀ ਹੈ ।

ਹੋਰ ਵੇਖੋ:ਪ੍ਰਿਯੰਕਾ ਚੋਪੜਾ ਦੀ ਫ਼ਿਲਮ ‘The Sky Is Pink’ ਦਾ ਸ਼ਾਨਦਾਰ ਟਰੇਲਰ ਹੋਇਆ ਰਿਲੀਜ਼, ਪਿਆਰ-ਸੰਘਰਸ਼ ਤੇ ਜ਼ਿੰਦਾਦਿਲੀ ਨਾਲ ਹੈ ਭਰਪੂਰ, ਦੇਖੋ ਵੀਡੀਓ

https://www.instagram.com/p/B2X-JacHxAd/

ਆਪਣੀ ਫ਼ਿਲਮ ਨੂੰ ਮਿਲ ਰਹੇ ਰਿਸਪਾਂਸ ਨੂੰ ਵੇਖ ਕੇ ਪ੍ਰਿਯੰਕਾ ਚੋਪੜਾ ਏਨੀ ਭਾਵੁਕ ਹੋਈ ਕਿ ਉਸ ਦੀਆਂ ਅੱਖਾਂ ਚੋਂ ਹੰਝੂ ਵਹਿ ਤੁਰੇ ਅਤੇ ਉਹ ਆਪਣੀਆਂ ਅੱਖਾਂ ਸਾਫ ਕਰਦੀ ਹੋਈ ਦਿਖਾਈ ਦਿੱਤੀ ।

priyanka chopra के लिए इमेज परिणाम

ਪ੍ਰਸ਼ੰਸਕਾਂ ਵੱਲੋਂ ਇਸ ਫ਼ਿਲਮ ਨੂੰ ਮਿਲੇ ਹੁੰਗਾਰੇ ਤੋਂ ਬਾਅਦ ਪ੍ਰਿਯੰਕਾ ਦੀਆਂ ਅੱਖਾਂ 'ਚ ਹੰਝੂ ਆ ਗਏ ਸਨ ।ਪ੍ਰਿਯੰਕਾ ਚੋਪੜਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ।

0 Comments
0

You may also like