ਸ਼ੈਰੀ ਦੀਪ ਦੀ ਆਵਾਜ਼ ‘ਚ ਗੀਤ ਪੀਟੀਸੀ ਪੰਜਾਬੀ ‘ਤੇ ਹੋਵੇਗਾ ਰਿਲੀਜ਼

written by Shaminder | January 04, 2021

ਪੀਟੀਸੀ ਰਿਕਾਰਡਜ਼ ਵੱਲੋਂ ਆਏ ਦਿਨ ਨਵੇਂ ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਹਨ ਅਤੇ ਨਵੇਂ ਗਾਇਕਾਂ ਨੂੰ ਗਾਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ । ਗਾਇਕ ਸ਼ੈਰੀ ਦੀਪ ਦੀ ਆਵਾਜ਼ ‘ਚ ਵੀ ਜਲਦ ਹੀ ਗੀਤ ‘ਮਾਰੂ ਗੁੱਤ ਡੰਗ’ ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ਦੇ ਬੋਲ ਖੁਦ ਸ਼ੈਰੀ ਦੀਪ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਤੇਜਵੰਤ ਕਿੱਟੂ ਨੇ । sharry deep ਇਸ ਗੀਤ ਨੂੰ ਤੁਸੀਂ ਜਲਦ ਹੀ ਪੀਟੀਸੀ ਪੰਜਾਬੀ, ਪੀਟੀਸੀ ਰਿਕਾਰਡਜ਼ ਅਤੇ ਪੀਟੀਸੀ ਚੱਕ ਦੇ ‘ਤੇ ਸੁਣ ਸਕਦੇ ਹੋ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੀਟੀਸੀ ਰਿਕਾਰਡਜ਼ ਵੱਲੋਂ ਸਰੋਤਿਆਂ ਲਈ ਕਈ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ । ਹੋਰ ਪੜ੍ਹੋ : ਸ਼ੈਰੀ ਮਾਨ ਦਾ ਨਵਾਂ ਗਾਣਾ ‘ਗੁੰਮਸ਼ੁਦਾ’ ਹਰ ਇੱਕ ਦੀ ਬਣਿਆ ਪਹਿਲੀ ਪਸੰਦ
sharry deep ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਤੁਸੀਂ ਵੀ ਦੇਸ਼ ਅਤੇ ਦੁਨੀਆ ਦੇ ਕੋਨੇ ਕੋਨੇ ਤੱਕ ਆਪਣਾ ਟੈਲੇਂਟ ਪਹੁੰਚਾਉਣਾ ਚਾਹੁੰਦੇ ਹੋ ਤਾਂ ਪੀਟੀਸੀ ਪੰਜਾਬੀ ‘ਤੇ ਆਪਣੇ ਗੀਤ ਰਿਕਾਰਡ ਕਰਵਾ ਸਕਦੇ ਹੋ । sharry ਪੀਟੀਸੀ ਪੰਜਾਬੀ ਨਵੇਂ ਟੈਲੇਂਟ ਨੂੰ ਦੁਨੀਆ ਦੇ ਕੋਨੇ ਕੋਨੇ ‘ਚ ਪਹੁੰਚਾ ਰਿਹਾ ਹੈ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਲੰਮੇ ਸਮੇਂ ਤੋਂ ਕਰਦਾ ਆ ਰਿਹਾ ਹੈ ।  

0 Comments
0

You may also like