‘ਜਿੰਨੇ ਜੰਮੇ ਸਾਰੇ ਨਿਕੰਮੇ’ ਫ਼ਿਲਮ ਦਾ ਗੀਤ ‘ਜੱਟੀ’ ਰਿਲੀਜ਼

written by Shaminder | October 11, 2021 05:47pm

ਬਿੰਨੂ ਢਿੱਲੋ, (Binnu Dhillon) ਜਸਵਿੰਦਰ ਭੱਲਾ ਦੀ ਫ਼ਿਲਮ ‘ਜਿੰਨੇ ਜੰਮੇ ਸਾਰੇ ਨਿਕੰਮੇ’ ਫ਼ਿਲਮ ਦਾ ਗੀਤ ‘ਜੱਟੀ ਰਿਲੀਜ਼ ਹੋਇਆ  ਹੈ ।ਇਸ ਗੀਤ ਨੂੰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਹਾਰਵੀ ਸੰਧੂ ਅਤੇ ਇੰਦਰ ਕੌਰ ਅਤੇ ਜਸਵਿੰਦਰ ਭੱਲਾ ਨੇ । ਗੀਤ ਦੇ ਬੋਲ ਲਾਡੀ ਚਾਹਲ ਨੇ ਲਿਖੇ ਹਨ ਅਤੇ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ । ਇਸ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

Seema Kaushal,, -min Image from song

ਹੋਰ ਪੜ੍ਹੋ : ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਦੀ ਯਾਦ ‘ਚ ਮਨਾਇਆ ਜਾਵੇਗਾ ‘ਸ਼ਹੀਦ ਕਿਸਾਨ ਦਿਵਸ’

ਬੀਤੇ ਦਿਨ ਹੀ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ । ਹਾਸਿਆਂ ਦੇ ਨਾਲ ਇਹ ਫ਼ਿਲਮ ਸਮਾਜਿਕ ਸੰਦੇਸ਼ ਵੀ ਦਿੰਦੇ ਹੋਈ ਨਜ਼ਰ ਆਵੇਗੀ। ਕਿਵੇਂ ਬੱਚੇ ਵੱਡੇ ਹੋ ਕਿ ਆਪੋ ਆਪਣੀ ਜ਼ਿੰਦਗੀਆਂ 'ਚ ਮਸ਼ਰੂਫ ਹੋ ਜਾਂਦੇ ਨੇ ਤੇ ਉਨ੍ਹਾਂ ਕੋਲ ਆਪਣੇ ਮਾਪਿਆਂ ਦੇ ਕੋਲ ਬੈਠਣ ਲਈ ਵੀ ਟਾਈਮ ਨਹੀਂ ਹੁੰਦਾ ਹੈ।

Binnu,,,-min (1) Image From song

ਇਸ ਫ਼ਿਲਮ ‘ਚ ਪੁੱਤਰਾਂ ਦੇ ਕਿਰਦਾਰ ‘ਚ ਨਜ਼ਰ ਆਉਣਗੇ ਬਿੰਨੂ ਢਿੱਲੋ, ਪੁਖਰਾਜ ਭੱਲਾ, ਅਰਮਾਨ ਅਨਮੋਲ, ਮਨਿੰਦਰ ਸਿੰਘ । ਫ਼ਿਲਮ ਦੀ ਕਹਾਣੀ ਲੇਖਕ ਨਰੇਸ਼ ਕਥੂਰੀਆ ਨੇ ਲਿਖੀ ਹੈ ।

You may also like