ਮੀਕਾ ਸਿੰਘ ਦੀ ਆਵਾਜ਼ ‘ਚ ਫ਼ਿਲਮ ‘ਇੰਦੂ ਕੀ ਜਵਾਨੀ’ ਦਾ ਗੀਤ ਪਾ ਰਿਹਾ ਧੱਕ

Written by  Shaminder   |  September 17th 2020 12:28 PM  |  Updated: September 17th 2020 12:28 PM

ਮੀਕਾ ਸਿੰਘ ਦੀ ਆਵਾਜ਼ ‘ਚ ਫ਼ਿਲਮ ‘ਇੰਦੂ ਕੀ ਜਵਾਨੀ’ ਦਾ ਗੀਤ ਪਾ ਰਿਹਾ ਧੱਕ

ਬਾਲੀਵੁੱਡ ਐਕਟ੍ਰੈੱਸ ਕਿਆਰਾ ਅਡਵਾਨੀ ਦੀ ਫ਼ਿਲਮ ‘ਇੰਦੂ ਕੀ ਜਵਾਨੀ’ ਦਾ ਪਹਿਲਾ ਗਾਣਾ ਰਿਲੀਜ਼ ਹੋ ਚੁੱਕਿਆ ਹੈ । ਕਿਆਰਾ ਅਡਵਾਨੀ ਦੀ ਇਸ ਫ਼ਿਲਮ ਦਾ ਇਹ ਗਾਣਾ ਮੀਕਾ ਸਿੰਘ ਦੇ ਮਸ਼ਹੂਰ ਗਾਣੇ ‘ਸਾਵਨ ਮੇਂ ਲੱਗ ਗਈ ਆਗ’ ਦਾ ਰੀਮੇਕ ਹੈ। ਇਸ ਗਾਣੇ ਨੂੰ ਗਾਇਕ ਮੀਕਾ ਸਿੰਘ ਨੇ ਆਪਣੀ ਆਵਾਜ਼ ਦਿੱਤੀ ਹੈ ਅਤੇ ਕਿਆਰਾ ਇਸ ਗੀਤ ‘ਤੇ ਧਮਾਕੇਦਾਰ ਡਾਂਸ ਕਰਦੀ ਹੋਈ ਵਿਖਾਈ ਦੇ ਰਹੀ ਹੈ ।

ਹੋਰ ਪੜ੍ਹੋ:ਕੈਟਰੀਨਾ ਕੈਫ ਨੇ ਕੇਕਸ ਦੇ ਨਾਲ ਤਸਵੀਰ ਸ਼ੇਅਰ ਕਰਕੇ ਫੈਨਜ਼ ਤੇ ਦੋਸਤਾਂ ਦਾ ਕੀਤਾ ਧੰਨਵਾਦ

Kiara Advani Kiara Advani

ਇਸ ਗੀਤ ਨੂੰ ਹੁਣ ਤੱਕ ਲੱਖਾਂ ਲੋਕ ਵੇਖ ਚੁੱਕੇ ਹਨ । ਕਿਆਰਾ ਦੇ ਪ੍ਰਸ਼ੰਸਕਾਂ ਨੂੰ ਵੀ ਇਹ ਗੀਤ ਪਸੰਦ ਆ ਰਿਹਾ ਹੈ । ਮੀਕਾ ਸਿੰਘ ਨੇ ਵੀ ਇਸ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਕਿਆਰਾ ਇਸ ਗੀਤ ਬਾਰੇ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ ।

kiara kiara

ਦੱਸ ਦਈਏ ਕਿ ਕਿਆਰਾ ਅਡਵਾਨੀ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 2014 ‘ਚ ਕੀਤੀ ਸੀ । ‘ਇੰਦੂ ਕੀ ਜਵਾਨੀ’ ਦੇ ਨਾਲ ਨਾਲ ਕਿਆਰਾ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੀ ਹੈ ।

ਜਿਸ ‘ਚ ‘ਲਕਸ਼ਮੀ ਬੰਬ’, ਸਿਧਾਰਥ ਮਲਹੋਤਰਾ ਦੇ ਨਾਲ ‘ਸ਼ੇਰਸ਼ਾਹ’ ਕਾਰਤਿਕ ਆਰੀਅਨ ਦੇ ਨਾਲ ‘ਭੂਲ ਭੁਲਈਆ-2’ ਸਣੇ ਕਈ ਪ੍ਰਾਜੈਕਟਸ ‘ਤੇ ਕੰਮ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network