Advertisment

ਟਰਬਨ ਟ੍ਰੈਵਲਰ ਨੇ ਨਾਲ ਦਰਸ਼ਨ ਕਰੋ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ ਸਾਹਿਬ ਦੇ 

author-image
By Shaminder
New Update
ਟਰਬਨ ਟ੍ਰੈਵਲਰ ਨੇ ਨਾਲ ਦਰਸ਼ਨ ਕਰੋ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ ਸਾਹਿਬ ਦੇ 
Advertisment
ਟਰਬਨ ਟ੍ਰੈਵਲਰ ਦੇ ਨਾਂਅ ਨਾਲ ਮਸ਼ਹੂਰ ਅਮਰਜੀਤ ਸਿੰਘ ਚਾਵਲਾ ਆਪਣੀ ਧਾਰਮਿਕ ਯਾਤਰਾ 'ਤੇ ਨਿਕਲ ਚੁੱਕੇ ਹਨ । ਪੀਟੀਸੀ ਟੀਮ ਵੀ ਉਨ੍ਹਾਂ ਦੇ ਇਸ ਸਫ਼ਰ 'ਚ ਉਨ੍ਹਾਂ ਦੇ ਨਾਲ ਹੈ ਅਤੇ ਯਾਤਰਾ ਪੜਾਅ ਦਰ ਪੜਾਅ ਅੱਗੇ ਵਧ ਰਹੀ ਹੈ ।  ਤੀਜੇ ਐਪੀਸੋਡ ਦੇ ਇਸ ਭਾਗ 'ਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਅਮਰਜੀਤ ਸਿੰਘ ਚਾਵਲਾ ਆਪਣੇ ਸਫ਼ਰ 'ਤੇ ਅੱਗੇ ਵੱਧ ਰਹੇ ਨੇ ਅਤੇ ਉਤਰਾਖੰਡ ਸਥਿਤ ਗੁਰਦੁਆਰਾ ਸਾਹਿਬ ਪਹੁੰਚੇ ਹਨ । Image result for turban traveller ਮੌਸਮ ਖਰਾਬ ਹੋਣ ਕਾਰਨ ਰਸਤੇ 'ਚ ਦੋ ਵਾਰ ਠਹਿਰਾਅ ਕੀਤਾ ਗਿਆ । ਅਮਰਜੀਤ ਸਿੰਘ ਚਾਵਲਾ ਜਿੱਥੇ ਵੀ ਜਾਂਦੇ ਨੇ ਉਨ੍ਹਾਂ ਦੀ ਗੱਡੀ ਨੂੰ ਲੋਕ ਬੜੀ ਹੀ ਹੈਰਾਨੀ ਨਾਲ ਵੇਖਦੇ ਨੇ । ਆਖਿਰਕਾਰ ਅਮਰਜੀਤ ਸਿੰਘ ਆਪਣੀ ਮੰਜ਼ਿਲ ਯਾਨੀ ਕਿ ਗੁਰਦੁਆਰਾ ਨਨਕਾਣਾ ਸਾਹਿਬ 'ਚ ਪਹੁੰਚ ਜਾਂਦੇ ਨੇ । Image result for turban traveller ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬ ਰਣਜੋਤ ਸਿੰਘ ਨੇ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ 'ਤੇ ਚਾਨਣਾ ਪਾਉਂਦਾ ਦੱਸਿਆ ਕਿ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਜਦੋਂ ਇਸ ਅਸਥਾਨ 'ਤੇ ਆਏ ਤਾਂ ਇੱਥੋਂ ਦੇ ਵਸਨੀਕ ਆਪਣਾ ਕੀਮਤੀ ਸਮਾਨ ਲੱਦ ਕੇ ਜਾਣ ਦੀ ਤਿਆਰੀ ਕਰ ਰਹੇ ਸਨ ਅਤੇ ਜਦੋਂ ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਤੋਂ ਪੁੱਛਿਆ ਕਿ ਉਹ ਆਪਣਾ ਸਮਾਨ ਲੈ ਕੇ ਕਿੱਧਰ ਜਾ ਰਹੇ ਨੇ ਤਾਂ ਲੋਕਾਂ ਨੇ ਕਿਹਾ ਕਿ ਮਹਾਰਾਜ ਬਰਸਾਤ ਦੇ ਦੌਰਾਨ ਇਹ ਨਦੀ ਚੜ ਜਾਂਦੀ ਹੈ ਜਿਸ ਕਾਰਨ ਸਾਡਾ ਨੁਕਸਾਨ ਹੁੰਦਾ ਹੈ । ਜਿਸ ਤੋਂ ਬਾਅਦ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਇੱਥੇ ਹੀ ਰਹੋ ਕੋਈ ਨੁਕਸਾਨ ਨਹੀਂ ਹੋਵੇਗਾ । ਪਰ ਬਰਸਾਤ ਹੋਣ ਕਾਰਨ ਨਦੀ 'ਚ ਪਾਣੀ ਆ ਗਿਆ ।ਲੋਕਾਂ ਨੇ ਗੁਰੂ ਨਾਨਕ ਦੇਵ ਜੀ ਧਿਆਨ ਇਸ ਵੱਲ ਦਿਵਾਇਆ ਤਾਂ ਗੁਰੂ ਨਾਨਕ ਦੇਵ ਜੀ ਮਿੱਟੀ ਦੀ ਇੱਕ ਡਲੀ ਨਦੀ 'ਚ ਸੁੱਟੀ ਤਾਂ ਨਦੀ ਦਾ ਵਹਿਣ ਪਿੱਛੇ ਹੋਣਾ ਸ਼ੁਰੂ ਹੋ ਗਿਆ ।ਪਹਿਲੀ ਉਦਾਸੀ ਦੌਰਾਨ ਗੁਰੂ ਨਾਨਕ ਦੇਵ ਜੀ ਆਏ ਸਨ । ਤੁਸੀਂ ਵੀ ਅਮਰਜੀਤ ਸਿੰਘ ਚਾਵਲਾ ਦੀ ਇਸ ਧਾਰਮਿਕ ਯਾਤਰਾ 'ਤੇ ਉਨ੍ਹਾਂ ਦੇ ਨਾਲ ਸ਼ਾਮਿਲ ਹੋ ਕੇ ਪੀਟੀਸੀ ਪੰਜਾਬੀ 'ਤੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment