Advertisment

ਕਿਸ-ਕਿਸ ਨੂੰ ਯਾਦ ਹੈ ‘ਆਸ਼ਿਕੀ’ ਫ਼ਿਲਮ, ਇਸ ਵਜ੍ਹਾ ਕਰਕੇ ਬਣਾਈ ਗਈ ਸੀ ਇਹ ਫ਼ਿਲਮ

author-image
By Rupinder Kaler
New Update
ਕਿਸ-ਕਿਸ ਨੂੰ ਯਾਦ ਹੈ ‘ਆਸ਼ਿਕੀ’ ਫ਼ਿਲਮ, ਇਸ ਵਜ੍ਹਾ ਕਰਕੇ ਬਣਾਈ ਗਈ ਸੀ ਇਹ ਫ਼ਿਲਮ
Advertisment
ਆਸ਼ਿਕੀ ਫ਼ਿਲਮ ਨੂੰ ਰਿਲੀਜ਼ ਹੋਏ 30 ਸਾਲ ਹੋ ਗਏ ਹਨ, ਇਸ ਫ਼ਿਲਮ ਨੇ ਬਾਕਸ ਆਫ਼ਿਸ ਤੇ ਧਮਾਲ ਮਚਾ ਦਿੱਤਾ ਸੀ । ਮਹੇਸ਼ ਭੱਟ ਨੇ ਇਸ ਫ਼ਿਲਮ ਵਿੱਚ ਦੋ ਨਵੇਂ ਚਿਹਰੇ ਲਾਂਚ ਕੀਤੇ ਸਨ, ਰਾਹੁਲ ਰਾਏ ਤੇ ਅਨੂੰ ਅਗਰਵਾਲ । ਕਹਿੰਦੇ ਹਨ ਕਿ ਇਹ ਫ਼ਿਲਮ ਗਾਣਿਆਂ ਕਰਕੇ ਬਣੀ ਸੀ । ਇਹ ਉਹ ਦੌਰ ਸੀ ਜਦੋਂ ਲੋਕ ਮੇਲੋਡੀਅਸ ਗਾਣੇ ਸੁਣਦੇ ਸਨ । ਇੱਕ ਦਿਨ ਮਹੇਸ਼ ਭੱਟ ਟੀ-ਸੀਰੀਜ਼ ਦੇ ਦਫਤਰ ਵਿੱਚ ਬੈਠੇ ਹੋਏ ਸਨ, ਉਹਨਾਂ ਕੁਝ ਗਾਣੇ ਸੁਣੇ, ਇਹਨਾਂ ਗਾਣਿਆਂ ਨੂੰ ਸੁਣਕੇ ਉਹਨਾਂ ਨੇ ਤੁਰੰਤ ਕਿਹਾ ਕਿ ਉਹ ਇਹਨਾਂ ਨੂੰ ਆਪਣੀ ਫ਼ਿਲਮ ਵਿੱਚ ਲੈਣਗੇ । ਇਹਨਾਂ ਗਾਣਿਆਂ ਲਈ ਉਹਨਾਂ ਨੂੰ ਕੋਈ ਕਹਾਣੀ ਨਹੀਂ ਮਿਲੀ ਤਾਂ ਉਹਨਾਂ ਨੇ ਕਿਹਾ ਕਿ ਉਹ ਆਪਣੀ ਜ਼ਿੰਦਗੀ ਤੇ ਹੀ ਫ਼ਿਲਮ ਬਨਾਉਣਗੇ ।ਉਹਨਾਂ ਦਾ ਪਹਿਲੀ ਪਤਨੀ ਪੂਜਾ ਦੀ ਮੰਮੀ ਲਾਰੇਨ ਇੱਕ ਅਨਾਥ ਆਸ਼ਰਮ ਵਿੱਚ ਰਹਿੰਦੀ ਸੀ । 19 ਸਾਲ ਦੇ ਮਹੇਸ਼ ਭੱਟ ਨਾਲ ਉਨ੍ਹਾਂ ਦੀ ਮੁਲਾਕਾਤ ਉਸੇ ਤਰ੍ਹਾਂ ਹੋਈ ਜਿਸ ਤਰ੍ਹਾਂ ਫ਼ਿਲਮ ਵਿੱਚ ਦਿਖਾਇਆ ਗਿਆ ਹੈ । ਇਸ ਫ਼ਿਲਮ ਲਈ ਮਹੇਸ਼ ਭੱਟ ਨੇ ਪੂਜਾ ਨੂੰ ਕੰਮ ਕਰਨ ਲਈ ਕਿਹਾ ਸੀ ਪਰ ਪੂਜਾ ਨੇ ਇਸ ਫ਼ਿਲਮ ਨੂੰ ਨਾਂਹ ਕਹਿ ਦਿੱਤੀ ਸੀ । ਪਰ ਜਦੋਂ ਫ਼ਿਲਮ ਦੇ ਮਹੂਰਤ ਤੇ ਪੂਜਾ ਪਹੁੰਚੀ ਤਾਂ ਉਹਨਾਂ ਨੂੰ ਪਛਤਾਵਾ ਹੋਣ ਲੱਗਾ ਕਿ ਉਹਨਾਂ ਨੇ ਇਹ ਫ਼ਿਲਮ ਕਿਉਂ ਨਹੀਂ ਕੀਤੀ ।
#ashiqui
Advertisment

Stay updated with the latest news headlines.

Follow us:
Advertisment
Advertisment
Latest Stories
Advertisment