ਜੈਕਲੀਨ ਤੋਂ ਬਾਅਦ ਨੋਰਾ ਫਤੇਹੀ ਨੂੰ ਜਾਰੀ ਹੋਏ ਸੰਮਨ, 200 ਕਰੋੜ ਰੁਪਏ ਦੀ ਵਸੂਲੀ ਦਾ ਹੈ ਮਾਮਲਾ

written by Rupinder Kaler | October 14, 2021 04:31pm

ਤਿਹਾੜ ਜੇਲ੍ਹ ਦੇ ਅੰਦਰੋਂ 200 ਕਰੋੜ ਰੁਪਏ ਦੀ ਵਸੂਲੀ ਦਾ ਰੈਕੇਟ ਚਲਾਉਣ ਦੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅਦਾਕਾਰਾ ਨੋਰਾ ਫਤੇਹੀ (nora fatehi)  ਅਤੇ ਜੈਕਲੀਨ ਫਰਨਾਂਡਿਸ (jacqueline-fernandez) ਨੂੰ ਸੰਮਨ ਜਾਰੀ ਕੀਤਾ ਹੈ। ਇਸ ਮਾਮਲੇ ਵਿਚ ਨੋਰਾ ਕੋਲੋਂ ਅੱਜ ਅਤੇ ਜੈਕਲੀਨ ਕੋਲੋਂ ਕੱਲ੍ਹ ਪੁੱਛਗਿੱਛ ਕੀਤੀ ਜਾਵੇਗੀ। ਸੁਕੇਸ਼ ਚੰਦਰਸ਼ੇਖਰ ਨਾਂਅ ਦੇ ਆਰੋਪੀ ਨੇ ਦੋਵੇਂ ਅਭਿਨੇਤਰੀਆਂ ਨੂੰ ਜੇਲ੍ਹ ਵਿਚ ਬੈਠ ਕੇ ਅਪਣੇ ਜਾਲ ਵਿਚ ਫਸਾਉਣ ਦੀ ਸਾਜ਼ਿਸ਼ ਕੀਤੀ ਸੀ।

Image Source: Instagram

ਹੋਰ ਪੜ੍ਹੋ :

ਦੁਸਹਿਰੇ ’ਤੇ ਵੀ ਦਿਖਾਈ ਦੇ ਰਿਹਾ ਹੈ ਕਿਸਾਨੀ ਅੰਦੋਲਨ ਦਾ ਰੰਗ, ਰਾਵਣ ਦੇ ਨਾਲ ਨਾਲ ਮੋਦੀ ਦੇ ਵੀ ਫੂਕੇ ਜਾ ਰਹੇ ਹਨ ਪੁਤਲੇ

Image Source: Instagram

ਫਿਲਹਾਲ ਸੁਕੇਸ਼ ਅਤੇ ਉਸ ਦੀ ਕਥਿਤ ਪਤਨੀ ਅਦਾਕਾਰਾ ਲੀਨਾ ਪਾਲ ਜੇਲ੍ਹ ਵਿਚ ਹਨ। ਜੈਕਲੀਨ ਫਰਨਾਂਡਿਸ (jacqueline-fernandez)  ਨੂੰ ਈਡੀ ਨੇ ਤੀਜੀ ਵਾਰ ਸੰਮਨ ਭੇਜਿਆ ਹੈ। ਉਹਨਾਂ ਨੂੰ ਪੁੱਛਗਿੱਛ ਲਈ ਕੱਲ੍ਹ ਐਮਟੀਐਨਐਲ ਸਥਿਤ ਈਡੀ ਦਫ਼ਤਰ ਬੁਲਾਇਆ ਗਆ ਹੈ।

Image Source: Instagram

ਸੂਤਰਾਂ ਅਨੁਸਾਰ ਸੁਕੇਸ਼ ਅਭਿਨੇਤਰੀ ਨੂੰ ਕਾਲ ਸਪੂਫਿੰਗ ਸਿਸਟਮ ਰਾਹੀਂ ਤਿਹਾੜ ਜੇਲ ਦੇ ਅੰਦਰੋਂ ਫੋਨ ਕਰਦਾ ਸੀ ਪਰ ਉਸ ਨੇ ਆਪਣੀ ਪਛਾਣ ਨਹੀਂ ਦੱਸੀ। ਏਜੰਸੀਆਂ ਨੂੰ ਸੁਕੇਸ਼ ਚੰਦਰਸ਼ੇਖਰ ਦੇ ਫੋਨ ਦੀ ਡਿਟੇਲ ਮਿਲੀ ਸੀ। ਇਸ ਜ਼ਰੀਏ ਜਾਂਚ ਏਜੰਸੀਆਂ ਨੂੰ ਜੈਕਲੀਨ ਨਾਲ ਧੋਖਾਧੜੀ ਬਾਰੇ ਵੀ ਜਾਣਕਾਰੀ ਮਿਲੀ ਸੀ।

You may also like