ਫ਼ਿਲਮ ‘ਉੱਚਾ ਪਿੰਡ’ ਦੀ ਟੀਮ ਨੇ ਕਿਸਾਨਾਂ ਦੇ ਹੱਕ ‘ਚ ਲਿਆ ਵੱਡਾ ਫ਼ੈਸਲਾ

written by Shaminder | September 06, 2021

ਕਿਸਾਨਾਂ ਦਾ ਅੰਦੋਲਨ (Farmer Protest ) ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਜਾਰੀ ਹੈ । ਕਿਸਾਨਾਂ ਦੇ ਅੰਦੋਲਨ ਨੂੰ ਪੰਜਾਬੀ ਸਿਤਾਰਿਆਂ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ।ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਇਸ ਅੰਦੋਲਨ ਦੇ ਨਾਲ ਪਹਿਲੇ ਦਿਨ ਤੋਂ ਹੀ ਜੁੜੇ ਹੋਏ ਹਨ । ਇਸ ਤੋਂ ਇਲਾਵਾ ਕਿਸਾਨਾਂ ਨੂੰ ਕਲਾਕਾਰ ਲਗਾਤਾਰ ਸਮਰਥਨ ਦਿੰਦੇ ਆ ਰਹੇ ਹਨ । ਹੁਣ ਫ਼ਿਲਮ ਉੱਚਾ ਪਿੰਡ (Ucha Pind) ਦੀ ਟੀਮ ਵੱਲੋਂ ਇਸ ਫ਼ਿਲਮ ਦੀ ਕਮਾਈ ਚੋਂ ਪੰਜ ਫੀਸਦੀ ਰਕਮ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਦੇਣ ਦਾ ਐਲਾਨ ਕੀਤਾ ਹੈ ।

Navdeep Kaler -min Image From Instagram

ਹੋਰ ਪੜ੍ਹੋ : 500 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ ਅਨੋਖੇ ਕਿਸਮ ਦੀ ਭਿੰਡੀ, ਕੀਟਨਾਸ਼ਕਾਂ ਦੀ ਨਹੀਂ ਕਰਨੀ ਪੈਂਦੀ ਵਰਤੋਂ

ਫ਼ਿਲਮ ਦੇ ਅਦਾਕਾਰ ਨਵਦੀਪ ਕਲੇਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੀ ਪੂਰੀ ਟੀਮ ਅਤੇ ਪੋਡਿਊਸਰਾਂ ਨੇ ਇਹ ਫ਼ੈਸਲਾ ਲਿਆ ਹੈ ਕਿ ਜਿੰਨੇ ਵੀ ਕਿਸਾਨ ਦਿੱਲੀ ‘ਚ ਅੰਦੋਲਨ ਦੇ ਦੌਰਾਨ ਸ਼ਹੀਦ ਹੋਏ ਹਨ । ਉਸ ਦੀ ਪੰਜ ਫੀਸਦੀ ਕਮਾਈ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਵੇਗੀ ।

 

View this post on Instagram

 

A post shared by Kisan Ekta Morcha (@kisanektamorcha)

ਇਸ ਦੇ ਨਾਲ ਹੀ ਫ਼ਿਲਮ ਦੀ ਅਦਾਕਾਰਾ ਪੂਨਮ ਸੂਦ ਨੇ ਦੱਸਿਆ ਕਿ ਫ਼ਿਲਮ ਦੀ ਪੰਜ ਫੀਸਦੀ ਕਮਾਈ ਦੇ ਨਾਲ-ਨਾਲ ਕਰਨਾਲ ‘ਚ ਲਾਠੀਚਾਰਜ ਦੇ ਦੌਰਾਨ ਸ਼ਹੀਦ ਹੋਏ ਕਿਸਾਨ ਦੇ ਪਰਿਵਾਰ ਵੱਲੋਂ ਵੀ ਫ਼ਿਲਮ ਦੀ ਟੀਮ ਵੱਲੋਂ ਇੱਕ ਲੱਖ ਦੀ ਰਾਸ਼ੀ ਦਾ ਚੈਕ ਦਿੱਤਾ ਜਾਵੇਗਾ ।

Poonam Sood -min Image From Instagram

ਅਦਾਕਾਰ ਨਵਦੀਪ ਕਲੇਰ ਦਾ ਇੱਕ ਵੀਡੀਓ ਕਿਸਾਨ ਏਕਤਾ ਮੋਰਚਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਕਈ ਲੋਕਾਂ ਨੇ ਫ਼ਿਲਮ ਦੀ ਟੀਮ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ ।

 

0 Comments
0

You may also like