ਦਿਲਜੀਤ ਦੋਸਾਂਝ ਦੀ ਫ਼ਿਲਮ ‘ਜੋਗੀ’ ਦਾ ਟੀਜ਼ਰ ਹੋਇਆ ਰਿਲੀਜ਼, 1984 ਦੇ ਦੰਗਿਆਂ ਦੀ ਤਰਾਸਦੀ ਨੂੰ ਬਿਆਨ ਕਰੇਗੀ ਫ਼ਿਲਮ

written by Shaminder | August 20, 2022

ਦਿਲਜੀਤ ਦੋਸਾਂਝ (Diljit Dosanjh) ਜੋ ਕਿ ਜਲਦ ਹੀ ਡਿਜੀਟਲ ਪਲੈਟਫਾਰਮ ‘ਤੇ ਡੈਬਿਊ ਕਰਨ ਜਾ ਰਹੇ ਹਨ । ਉਨ੍ਹਾਂ ਦੀ ਫ਼ਿਲਮ ‘ਜੋਗੀ’ (Jogi) ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਨੈੱਟਫਲਿਕਸ ਦੇ ਵੱਲੋਂ ਇਸ ਫ਼ਿਲਮ ਦਾ ਟੀਜ਼ਰ ਜਾਰੀ ਕਰ ਦਿੱਤਾ ਗਿਆ ਹੈ । ਇਸ ਫ਼ਿਲਮ ‘ਚ ਦਿਲਜੀਤ ਦੋਸਾਂਝ 1984 ਦੇ ਦੰਗਿਆਂ ਦੀ ਤਰਾਸਦੀ ਨੂੰ ਪਰਦੇ ‘ਤੇ ਦਿਖਾਉਣ ਦੀ ਕੋਸ਼ਿਸ਼ ਕਰਨਗੇ ।

Jogi teaser: Diljit Dosanjh's supcoming film, based on 1984 riots, is high on emotions Image Source: Twitter

ਹੋਰ ਪੜ੍ਹੋ : ਕੇ.ਆਰ.ਕੇ ਨੇ ਬਦਲ ਲਿਆ ਆਪਣਾ ਨਾਮ ਸਰਨੇਮ ‘ਖ਼ਾਨ’ ਹਟਾਇਆ, ਯੂਜ਼ਰਸ ਨੇ ਇੰਝ ਲਏ ਮਜ਼ੇ

ਕੁਝ ਹੀ ਸਕਿੰਟ ਦੇ ਇਸ ਟੀਜ਼ਰ ‘ਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਹੱਸਦੇ ਵੱਸਦੇ ਪਰਿਵਾਰ ਪਲਾਂ ‘ਚ ਹੀ ਉਜੜਨ ਦੇ ਲਈ ਮਜ਼ਬੂਰ ਹੋ ਗਏ ਸਨ । ਕਈ ਆਪਣਿਆਂ ਤੋਂ ਵਿੱਛੜ ਗਏ । ਇਹ ਫ਼ਿਲਮ ਅਜਿਹੇ ਲੋਕਾਂ ਦੇ ਦਰਦ ਨੂੰ ਬਿਆਨ ਕਰੇਗੀ , ਜਿਨ੍ਹਾਂ ਨੇ 1984  ਦੇ ਦੰਗਿਆਂ ਦੇ ਦਰਦ ਨੂੰ ਆਪਣੇ ਪਿੰਡੇ ‘ਤੇ ਹੰਡਾਇਆ ਹੈ ।

Vijay Deverakonda was angry about the boycott of the film Lal Singh Chadha, Here's what he said Image Source: Twitter

ਹੋਰ ਪੜ੍ਹੋ :  ਸਿੱਧੂ ਮੂਸੇਵਾਲਾ ਨੇ ਕਿਉਂ ਨਹੀਂ ਲਿਖਿਆ ਧੀਆਂ ‘ਤੇ ਗੀਤ ? ਵੇਖੋ ਵੀਡੀਓ

ਹੋਰ ਪਇਸ ਫ਼ਿਲਮ ‘ਚ ਹੋਰ ਵੀ ਕਈ ਸਿਤਾਰੇ ਨਜ਼ਰ ਆਉਣਗੇ । ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਹਿਮਾਂਸ਼ੂ ਕਿਸ਼ਨ ਮਹਿਰਾ ਅਤੇ ਅਲੀ ਅੱਬਾਸ ਜ਼ਫਰ। ਇਸ ਦੇ ਨਾਲ ਹੀ ਅਲੀ ਅੱਬਾਸ ਜ਼ਫਰ ਹੀ ਇਸ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਹਨ । ਫ਼ਿਲਮ ਦੀ ਕਹਾਣੀ ਵੀ ਅਲੀ ਅੱਬਾਸ ਜ਼ਫਰ ਅਤੇ ਸੁਖਮਣੀ ਸਦਾਨਾ ਨੇ ਲਿਖੀ ਹੈ ।

Jogi teaser: Diljit Dosanjh's supcoming film, based on 1984 riots, is high on emotions Image Source: Twitter

ਦਰਸ਼ਕ ਵੀ ਦਿਲਜੀਤ ਦੋਸਾਂਝ ਦੀ ਇਸ ਨਵੀਂ ਫ਼ਿਲਮ ਨੂੰ ਵੇਖਣ ਦੇ ਲਈ ਬਹੁਤ ਹੀ ਉਤਸ਼ਾਹਿਤ ਹਨ । ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਹੋਰ ਵੀ ਕਈ ਪ੍ਰੋਜੈਕਟਸ ‘ਤੇ ਕੰਮ ਕਰ ਰਹੇ ਹਨ ।ਦਿਲਜੀਤ ਪ੍ਰਣੀਤੀ ਚੋਪੜਾ ਦੇ ਨਾਲ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ‘ਤੇ ਬਣ ਰਹੀ ਫ਼ਿਲਮ ‘ਚ ਵੀ ਨਜ਼ਰ ਆਉਣਗੇ ।

You may also like