ਦੀ ਥਾਰ ਸੌਂਗ ਵਿੱਚ ਦਿਖ ਰਿਹਾ ਹੈ ਮਾਸਟਰ ਔਫ਼ ਮੈਲੋਡੀ ਸਚਿਨ ਅਹੂਜਾ ਤੇ ਜਸਬਿੰਦਰ ਬਰਾੜ ਦਾ ਅਲੱਗ ਅੰਦਾਜ਼

written by Gulshan Kumar | April 04, 2018

ਪੰਜਾਬੀ ਮਿਉਜ਼ਿਕ ਇੰਡਸਟਰੀ ਵਿਚ ਅੱਜ ਕੱਲ ਇਕ ਗਾਣਾ ਉਦੋਂ ਹੀ ਹਿੱਟ ਹੁੰਦਾ ਹੈ ਜਦੋਂ ਉਸ ਦੇ ਬੋਲ, ਮਿਉਜ਼ਿਕ, ਵੀਡੀਉ ਸਭ ਕੁਛ ਹੱਟ ਕੇ ਹੋਵੇ। ਤੇ ਇਸੇ ਸਿਲਸਿਲੇ ਤਹਿਤ ਪੰਜਾਬੀ ਲੋਕ ਗਾਇਕਾ ਜਸਵਿੰਦਰ ਬਰਾੜ ਤੇ ਮਾਸਟਰ ਔਫ਼ ਮੈਲੋਡੀ ਸਚਿਨ ਅਹੂਜਾ ਲੈ ਕੇ ਹਾਜ਼ਿਰ ਨੇ ਦੀ ਥਾਰ ਸੌਂਗ। ਇਸ ਗੀਤ ਵਿਚ ਸਭ ਕੁਛ ਹੱਟ ਕੇ ਹੈ। ਸਿੰਪਲ ਤੇ ਸ਼ਾਨਦਾਰ ਬੋਲਾਂ ਵਿਚ ਜਿਥੇ ਜਸਵਿੰਦਰ ਬਰਾੜ ਨੇ ਆਪਣੀ ਆਵਾਜ਼ ਨਾਲ ਜਾਨ ਫ਼ੂਕੀ ਹੈ। ਉਥੇ ਹੀ ਸੰਗੀਤ ਸਮਰਾਟ ਚਰਨਜੀਤ ਅਹੂਜਾ ਜੀ ਦੇ ਫ਼ਰਜ਼ੰਦ ਮਾਸਟਰ ਔਫ਼ ਮੈਲੋਡੀ ਸਚਿਨ ਅਹੂਜਾ ਜੀ ਨੇ ਇਸ ਗਾਣੇ ਦਾ ਮਿਉਜ਼ਿਕ ਕਰ ਕੇ ਗਾਣੇ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ ਨੇ।ਰਿੰਪੀ ਪ੍ਰਿੰਸ ਦਾ ਕੰਮ ਤਾਂ ਹਮੇਸ਼ਾਂ ਲਾਜਵਾਬ ਹੁੰਦਾ ਹੀ ਹੈ। ਤੇ ਉਹੀ ਲਾਜਵਾਬ ਕੰਮ ਇਸ ਗਾਣੇ ਦੀ ਵੀਡਿਉ ਵਿੱਚ ਦਿਖਾਈ ਦੇ ਰਿਹਾ ਹੈ।

[su_youtube url="https://youtu.be/RwLPTrSUBnk" width="580" height="320" autoplay="yes"]

ਇਸ ਗਾਣੇ ਨੂੰ ਇਕ ਵਾਰੀ ਜਾਂ ਫ਼ੇਰ ਬਾਰ ਬਾਰ ਸੁਨਣ ਦੇ ਬਾਦ ਜੋ ਫ਼ੈਂਸ ਨੂੰ ਸਭ ਤੋਂ ਜ਼ਿਆਦਾ ਪਸੰਦ ਆ ਰਿਹਾ ਹੈ, ਉਹ ਹੈ ਇਸ ਗਾਣੇ ਦਾ ਮਿਉਜ਼ਿਕ। ਜਿਸ ਵਿੱਚ ਪੂਰਾ ਪੂਰਾ ਤਜੁਰਬਾ ਤੇ ਮਿਹਨਤ ਦਿਖਾਈ ਦੇ ਰਹੀ ਹੈ ਮਾਸਟਰ ਔਫ਼ ਮੈਲੋਡੀ ਸਚਿਨ ਅਹੂਜਾ ਜੀ ਦੀ। ਇਹ ਗਾਣਾ ਰੀਲੀਜ਼ ਹੋਣ ਦੇ ਬਾਦ ਧੜਾ ਧੜ ਸ਼ੋਸ਼ਲ ਸਾਈਟਸ ਤੇ ਵਾਈਰਲ ਹੋ ਰਿਹਾ ਹੈ। ਸਚਿਨ ਅਹੂਜਾ ਇਸ ਗਾਣੇ ਨੂੰ ਮਿਲ ਰਹੇ ਪਿਆਰ ਤੋਂ ਬਹੁਤ ਖੁਸ਼ ਹਨ। ਉਹਨਾਂ ਨੇ ਆਪਣੇ ਫ਼ੇਸਬੁੱਕ ਪੇਜ਼ ਤੇ ਗਾਣੇ ਨੂੰ ਮਿਲ ਰਹੇ ਪਿਆਰ ਲਈ ਦੇਸ਼ਾਂ ਵਿਦੇਸ਼ਾਂ ਚ ਵੱਸ ਰਹੇ ਆਪਣੇ ਸਾਰੇ ਫ਼ੈਂਸ ਦਾ ਧੰਨਵਾਦ ਕੀਤਾ। ਸਚਿਨ ਅਹੂਜਾ ਨੇ ਕਿਹਾ ਕਿ ਉਹ ਅਜੇਹਾ ਸ਼ਾਨਦਾਰ ਤੇ ਜਾਨਦਾਰ ਕੰਮ ਹਮੇਸ਼ਾਂ ਕਰਦੇ ਰਹਿਣਗੇ, ਤੇ ਆਪਣੇ ਚਾਹੁਣ ਵਾਲਿਆਂ ਦੀਆਂ ਉਮੀਦਾਂ ਤੇ ਖਰਾ ਉਤਰਦੇ ਰਹਿਣਗੇ।

Edited By: Gourav Kochhar

0 Comments
0

You may also like