ਨੇਹਾ ਧੂਪੀਆ ਨੇ ਦੱਸੀ ਬਾਲੀਵੁੱਡ ਦੀ ਸੱਚਾਈ, ਇਸ ਕਾਰਨ ਫ਼ਿਲਮਾਂ ਚੋਂ ਕਰ ਦਿੱਤਾ ਗਿਆ ਸੀ ਬਾਹਰ

Written by  Shaminder   |  February 21st 2022 01:43 PM  |  Updated: February 21st 2022 01:43 PM

ਨੇਹਾ ਧੂਪੀਆ ਨੇ ਦੱਸੀ ਬਾਲੀਵੁੱਡ ਦੀ ਸੱਚਾਈ, ਇਸ ਕਾਰਨ ਫ਼ਿਲਮਾਂ ਚੋਂ ਕਰ ਦਿੱਤਾ ਗਿਆ ਸੀ ਬਾਹਰ

ਨੇਹਾ ਧੂਪੀਆ (Neha Dhupia) ਆਪਣੀ ਫ਼ਿਲਮ ਨੂੰ ‘ਏ ਥਰਸਡੇ’ ਨੂੰ ਲੈ ਕੇ ਖੂਬ ਸੁਰਖੀਆਂ ਵਟੋਰ ਰਹੀ ਹੈ । ਇਸ ਫ਼ਿਲਮ ‘ਚ ਨੇਹਾ ਧੂਪੀਆ ਪੁਲਿਸ ਅਫਸਰ ਦਾ ਕਿਰਦਾਰ ਨਿਭਾ ਰਹੀ ਹੈ । ਨੇਹਾ ਧੂਪੀਆ ਨੇ ਹਾਲ ਹੀ ‘ਚ ਇੱਕ ਅੰਗਰੇਜ਼ੀ ਵੈਬਸਾਈਟ ਨੂੰ ਇੰਟਰਵਿਊ ਦਿੱਤਾ ਸੀ ਜਿਸ ‘ਚ ਉਸ ਨੇ ਆਪਣੇ ਕਰੀਅਰ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ । ਇਸ ਇੰਟਰਵਿਊ ‘ਚ ਅਦਾਕਾਰਾ ਨੇ ਇਹ ਵੀ ਦੱਸਿਆ ਕਿ ‘ਮੈਂ ਆਪਣੀ ਪ੍ਰੈਗਨੇਂਸੀ ਦਾ ਐਲਾਨ ਕਰਨ ਤੋਂ ਪਹਿਲਾਂ ਕੁਝ ਪ੍ਰੋਜੈਕਟਸ ਦਾ ਹਿੱਸਾ ਸੀ । ਪਰ ਇਨ੍ਹਾਂ ਪ੍ਰੋਜੈਕਟਾਂ ‘ਚੋਂ ਮੈਨੂੰ ਕੱਢ ਦਿੱਤਾ ਗਿਆ ਸੀ । ਸਰੀਰਕ ਤਬਦੀਲੀਆਂ ਵਾਪਰਦੀਆਂ ਹਨ ਤੇ ਫਿਰ ਤੁਸੀਂ ਉਸ ਕਿਰਦਾਰ ਨੂੰ ਨਿਭਾਉਣਾ ਨਹੀਂ ਚਾਹੁੰਦੇ ਹੋ ਜਾਂ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਕੰਮ 'ਤੇ ਰੱਖਿਆ ਹੈ।ਨੇਹਾ ਧੂਪੀਆ ਨੇ ਆਪਣੀ ਫ਼ਿਲਮ ਦੇ ਬਾਰੇ ਗੱਲਬਾਤ ਕਰਦਿਆਂ ਹੋਰ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ ।

neha Dhupia,,, image From instagram

ਹੋਰ ਪੜ੍ਹੋ : ਜਗਜੀਤ ਸੰਧੂ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਵਾਇਰਲ, ਪ੍ਰਸ਼ੰਸਕਾਂ ਦੇ ਨਾਲ- ਨਾਲ ਪੰਜਾਬੀ ਸਿਤਾਰਿਆਂ ਨੇ ਵੀ ਦਿੱਤੀ ਵਧਾਈ

ਨੇਹਾ ਧੂਪੀਆ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਕੁਝ ਮਹੀਨੇ ਪਹਿਲਾਂ ਹੀ ਇੱਕ ਬੇਟੇ ਨੂੰ ਜਨਮ ਦਿੱਤਾ ਹੈ । ਜਿਸ ਦਾ ਇੱਕ ਵੀਡੀਓ ਵੀ ਬੀਤੇ ਦਿਨੀਂ ਸਾਹਮਣੇ ਆਇਆ ਸੀ । ਜਿਸ ‘ਚ ਨੇਹਾ ਧੂਪੀਆ ਆਪਣੇ ਬੇਟੇ ਦੇ ਨਾਲ ਗੁਰਦੁਆਰਾ ਸਾਹਿਬ ‘ਚ ਨਜ਼ਰ ਆਈ ਸੀ । ਨੇਹਾ ਧੂਪੀਆ ਨੇ ਇਸ ਤੋਂ ਪਹਿਲਾਂ ਕਦੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਬੇਟੇ ਦੀ ਸ਼ਕਲ ਨਹੀਂ ਸੀ ਦਿਖਾਈ ।

image From instagram

ਇਸ ਤੋਂ ਪਹਿਲਾਂ ਅਦਾਕਾਰਾ ਦੀ ਇੱਕ ਧੀ ਵੀ ਹੈ ਜਿਸ ਦਾ ਨਾਮ ਮਿਹਰ ਬੇਦੀ ਰੱਖਿਆ ਹੈ । ਨੇਹਾ ਧੂਪੀਆ ਅਤੇ ਅੰਗਦ ਬੇਦੀ ਨੇ ਕੁਝ ਸਾਲ ਪਹਿਲਾਂ ਹੀ ਵਿਆਹ ਕਰਵਾਇਆ ਸੀ ।ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਵਾਇਰਲ ਹੋਈਆਂ ਸਨ । ਇਸ ਜੋੜੀ ਨੇ ਚੁੱਪ ਚੁਪੀਤੇ ਵਿਆਹ ਕਰਵਾਇਆ ਸੀ । ਦੱਸਿਆ ਜਾਂਦਾ ਹੈ ਕਿ ਵਿਆਹ ਤੋਂ ਪਹਿਲਾਂ ਹੀ ਨੇਹਾ ਧੂਪੀਆ ਪ੍ਰੈਗਨੇਂਟ ਹੋ ਗਈ ਸੀ । ਜਿਸ ਕਾਰਨ ਇਸ ਜੋੜੀ ਨੇ ਜਲਦਬਾਜ਼ੀ ‘ਚ ਵਿਆਹ ਕਰਵਾ ਲਿਆ ਸੀ । ਇਸ ਵਿਆਹ ‘ਚ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ ।

 

View this post on Instagram

 

A post shared by Neha Dhupia (@nehadhupia)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network