Advertisment

ਗਾਇਕੀ ਵਿੱਚ ਪਾਕਿਸਤਾਨ ਦੀਆਂ ਇਹ ਕੁੜੀਆਂ ਗਾਇਕ ਜਸਟਿਨ ਬੀਬਰ ਨੂੰ ਵੀ ਫੇਲ ਕਰ ਦਿੰਦੀਆਂ ਹਨ, ਦੇਖੋ ਵੀਡਿਓ 

author-image
By Rupinder Kaler
New Update
ਗਾਇਕੀ ਵਿੱਚ ਪਾਕਿਸਤਾਨ ਦੀਆਂ ਇਹ ਕੁੜੀਆਂ ਗਾਇਕ ਜਸਟਿਨ ਬੀਬਰ ਨੂੰ ਵੀ ਫੇਲ ਕਰ ਦਿੰਦੀਆਂ ਹਨ, ਦੇਖੋ ਵੀਡਿਓ 
Advertisment
ਕਹਿੰਦੇ ਨੇ ਹਨ ਕਿ ਹੁਨਰ ਅਮੀਰੀ ਦੇਖ ਕੇ ਨਹੀਂ ਆਉਂਦਾ, ਅਜਿਹੇ ਹੀ ਹੁਨਰ ਦੀਆਂ ਮਾਹਿਰ ਹਨ ਪਾਕਿਸਤਾਨ ਦੀਆਂ ਦੋ ਕੁੜੀਆਂ ਜਿਹੜੀਆਂ ਅਨਪੜ੍ਹ ਹੋਣ ਦੇ ਬਾਵਜੂਦ, ਅੰਗਰੇਜ਼ੀ ਗਾਣੇ ਗਾਉਂਦੀਆਂ ਹਨ । ਅੰਗਰੇਜ਼ੀ ਗਾਣਿਆਂ ਤੇ ਇਹਨਾਂ ਦੋਹਾਂ ਕੁੜੀਆਂ ਦੀ ਏਨੀਂ ਪਕੜ ਹੈ ਕਿ ਜਸਟਿਨ ਬੀਬਰ ਨੂੰ ਵੀ ਇਹ ਕੁੜੀਆਂ ਫੇਲ ਕਰ ਦਿੰਦੀਆਂ ਹਨ । ਪਾਕਿਸਤਾਨ ਦੇ ਸ਼ਾਰਦਾ ਇਲਾਕੇ ਦੀਆਂ ਰਹਿਣ ਵਾਲੀ ਸਾਨੀਆ ਮੁਕੱਦਸ ਤੇ ਉਸ ਦੀ ਭੈਣ Saania ਗਾ ਵਜਾ ਕੇ ਘਰ ਗੁਜ਼ਾਰਾ ਚਲਾਉਂਦੀਆਂ ਹਨ । ਉਹਨਾਂ ਦੇ ਗਾਣਿਆਂ ਦੀਆਂ ਕਈ ਵੀਡਿਓ ਸ਼ੋਸਲ ਮੀਡੀਆ ਤੇ ਕਾਫੀ ਵਾਇਰਲ ਹੁੰਦੀਆਂ ਹਨ । ਵਾਇਰਲ ਹੋਣ ਵਾਲੀਆਂ ਵੀਡਿਓ ਕਰਕੇ ਇਹਨਾਂ ਕੁੜੀਆਂ ਨੂੰ ਪਹਿਚਾਣ ਮਿਲਣ ਲੱਗੀ ਹੈ ਕਈ ਪਾਕਿਸਤਾਨੀ ਟੀਵੀ ਚੈਨਲ ਇਹਨਾਂ ਕੁੜੀਆਂ  ਨੂੰ ਦਿਖਾ ਕੇ ਆਪਣੀ ਟੀਆਰਪੀ ਵਧਾ ਰਹੇ ਹਨ । ਜਿਸ ਕਰਕੇ ਇਹਨਾਂ ਕੁੜੀਆਂ ਦੀ ਜ਼ਿੰਦਗੀ ਬਦਲ ਰਹੀ ਹੈ । ਇਹਨਾਂ ਕੁੜੀਆਂ ਨੂੰ ਜਸਟਿਨ ਬੀਬਰ ਦੇ ਗਾਣੇ ਬੇਹਦ ਪਸੰਦ ਹਨ ਜਦੋਂ ਵੀ ਉਸ ਦਾ ਕੋਈ ਨਵਾਂ ਗਾਣਾ ਆਉਂਦਾ ਹੈ ਤਾਂ ਇਹ ਖੁਸ਼ੀ ਵਿੱਚ ਝੂਮ ਉਠਦੀਆਂ ਹਨ । ਇਹ ਕੁੜੀਆਂ ਪਹਿਲਾ ਜਸਟਿਨ ਬੀਬਰ ਦੇ ਗਾਣੇ ਨੂੰ ਉਰਦੂ ਵਿੱਚ ਲਿਖਦੀਆਂ ਹਨ ਤੇ ਬਾਅਦ ਵਿੱਚ ਇਹਨਾਂ ਗਾਣਿਆਂ ਨੂੰ ਗਾਉਂਦੀਆਂ ਹਨ । ਇਹਨਾਂ ਕੁੜੀਆਂ ਦੇ ਗਾਣੇ ਨੂੰ ਹਰ ਕੋਈ ਪਸੰਦ ਕਰਦਾ ਹੈ ਕਿਉਂਕਿ ਇਹ ਪਾਕਿਸਤਾਨ ਦੀਆਂ ਜਸਟਿਨ ਬੀਬਰ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment