ਕੋਰੋਨਾ ਵਾਇਰਸ ਦੇ ਨਾਲ ਨਾਲ ਜੂਝ ਰਹੀ ਇਸ ਕੁੜੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

written by Shaminder | May 12, 2021

ਕੋਰੋਨਾ ਵਾਇਰਸ ਦੇਸ਼ ਭਰ ‘ਚ ਫੈਲਦਾ ਜਾ ਰਿਹਾ ਹੈ । ਇਸ ਵਾਇਰਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ।ਇਸ ਦੇ ਨਾਲ ਹੀ ਇਸ ਵਾਇਰਸ ਦੇ ਨਾਲ ਪੀੜਤ ਲੋਕਾਂ ਦੀ ਗਿਣਤੀ ਵੀ ਲਗਾਤਾਰ ਵੱਧਦੀ ਜਾ ਰਹੀ ਹੈ।ਉੱਥੇ ਹੀ ਹਸਪਤਾਲ ਚੋਂ ਵੀ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ । ਜੋ ਲੋਕਾਂ ਦੇ ਹੌਸਲੇ ਨੂੰ ਬਿਆਨ ਕਰ ਰਹੀਆਂ ਹਨ ।

Viral Video Girl Image From Viral Bhayani's Instagram

ਹੋਰ ਪੜ੍ਹੋ : ‘ਸ਼ਕਤੀਮਾਨ’ ਫੇਮ ਮੁਕੇਸ਼ ਖੰਨਾ ਦੇ ਦਿਹਾਂਤ ਦੀ ਫੈਲੀ ਅਫਵਾਹ, ਅਦਾਕਾਰ ਨੇ ਵੀਡੀਓ ਸਾਂਝਾ ਕਰ ਦੱਸਿਆ ‘ਮੈਂ ਬਿਲਕੁਲ ਤੰਦਰੁਸਤ’ 

Viral Video Girl Image From Viral Bhayani's Instagram

ਹਸਪਤਾਲ ‘ਚ ਇਲਾਜ ਕਰਵਾ ਰਹੀ ਇੱਕ ਕੁੜੀ ਦਾ ਵੀਡੀਓ ਦਰਸਾ ਰਿਹਾ ਹੈ ਕਿ ਸਾਨੂੰ ਮੁਸ਼ਕਿਲ ਸਮੇਂ ‘ਚ ਕਦੇ ਵੀ ਹੌਸਲਾ ਅਤੇ ਹਿੰਮਤ ਨਹੀਂ ਛੱਡਣੀ ਚਾਹੀਦੀ । ਇਸ ਕੁੜੀ ਨੂੰ ਆਈਸੀਯੂ ਬੈੱਡ ਨਹੀਂ ਮਿਲ ਸਕਿਆ ਹੈ । ਇਸ ਦੇ ਬਾਵਜੂਦ ਉਸ ਨੇ ਹੌਸਲਾ ਨਹੀਂ ਛੱਡਿਆ ਅਤੇ ਜ਼ਿੰਦਗੀ ਲਈ ਜੂਝ ਰਹੀ ਹੈ ।

girl Image From Viral Bhayani's Instagram

ਇਹ ਕੁੜੀ ਹਸਪਤਾਲ ‘ਚ ਦਿਲ ‘ਚ ਉਤਸ਼ਾਹ ਭਰਨ ਵਾਲੇ ਗਾਣੇ ਸੁਣ ਰਹੀ ਹੈ ।ਏਨੇ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰ ਰਹੀ ਇਸ ਕੁੜੀ ਨੇ ਸਾਬਿਤ ਕਰ ਦਿੱਤਾ ਹੈ ਕਿ ਹਾਲਾਤ ਕਿੰਨੇ ਵੀ ਮਾੜੇ ਕਿਉਂ ਨਾ ਹੋਣ ਇਨਸਾਨ ਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ।

 

View this post on Instagram

 

A post shared by Viral Bhayani (@viralbhayani)


ਕੁੜੀ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਇਸ ਨੂੰ ਵਾਇਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ ।

 

You may also like