ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਨ੍ਹਾਂ ਮੁੰਡਿਆਂ ਦੇ ਵੀਡੀਓ, ਸੁਨੰਦਾ ਸ਼ਰਮਾ ਨੇ ਵੀ ਸਾਂਝਾ ਕੀਤਾ ਵੀਡੀਓ

written by Shaminder | September 28, 2021

ਸੋਸ਼ਲ ਮੀਡੀਆ ‘ਤੇ ਏਨੀਂ ਦਿਨੀਂ ਕੁਝ ਮੁੰਡਿਆਂ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ । ਇਹ ਮੁੰਡੇ ਲਗਾਤਾਰ ਆਪਣੇ ਵੀਡੀਓਜ਼ ਸ਼ੇਅਰ ਕਰ ਰਹੇ ਹਨ ।ਹੁਣ ਇਨ੍ਹਾਂ ਮੁੰਡਿਆਂ ਨੇ ਆਪਣੇ ਹੀ ਅੰਦਾਜ਼ ‘ਚ ਗਾਇਕਾ ਸੁਨੰਦਾ ਸ਼ਰਮਾ (Sunanda Sharma ) ਦਾ ਗੀਤ ਗਾ ਕੇ ਸੁਰਖੀਆਂ ਵਟੋਰੀਆਂ ਹਨ ।ਸੁਨੰਦਾ ਸ਼ਰਮਾ ਦਾ ਹਾਲ ਹੀ ‘ਚ ਆਇਆ ਗੀਤ ‘ਚੋਰੀ ਚੋਰੀ ਤੱਕਣਾ ਪਿਆ’ ਗੀਤ ਇਨ੍ਹਾਂ ਮੁੰਡਿਆਂ ਨੇ ਆਪਣੇ ਹੀ ਅੰਦਾਜ਼ ‘ਚ ਗਾ ਕੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ ।

Love pannu 22-min Image From Instagram

ਹੋਰ ਪੜ੍ਹੋ :ਪੰਜਾਬੀ ਗਾਇਕਾ ਅਫ਼ਸਾਨਾ ਖ਼ਾਨ ਨੂੰ ਆਇਆ ਪੈਨਿਕ ਅਟੈਕ, ਨਹੀਂ ਹੋਵੇਗੀ ਬਿੱਗ ਬੌਸ ਵਿੱਚ ਐਂਟਰੀ…!

ਬੀਤੇ ਦਿਨ ਇਨ੍ਹਾਂ ਮੁੰਡਿਆਂ ਨੇ ਦਿਲਜੀਤ ਦੋਸਾਂਝ ਦਾ ਗੀਤ ‘ਲਵਰ’ ਗੀਤ ਗਾਇਆ ਸੀ । ਇਨ੍ਹਾਂ ਮੁੰਡਿਆਂ ਦੇ ਇਸ ਅੰਦਾਜ਼ ਦੀ ਦਿਲਜੀਤ ਨੇ ਵੀ ਤਾਰੀਫ ਕੀਤੀ ਸੀ । ਜਿਸ ਤੋਂ ਬਾਅਦ ਸੁਨੰਦਾ ਦਾ ਗਾਇਆ ਗੀ ‘ਚੋਰੀ ਚੋਰੀ’ ਵੀ ਇਨ੍ਹਾਂ ਮੁੰਡਿਆਂ ਨੇ ਗਾਇਆ ।

Love Pannu and sathi -min Image From Instagram

ਜਿਸ ਨੂੰ ਸੁਨੰਦਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਗੀਤ ਦੇ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ‘ਚੋਰੀ ਚੋਰੀ ਗੀਤ ਦੀ ਨਵੀਂ ਪੇਸ਼ਕਸ਼’ । ਦਰਸ਼ਕਾਂ ਨੂੰ ਵੀ ਇਹ ਵੀਡੀਓ ਕਾਫੀ ਪਸੰਦ ਆ ਰਿਹਾ ਹੈ । ਸੁਨੰਦਾ ਸ਼ਰਮਾ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ‘ਤੇ ਪ੍ਰਸ਼ੰਸਕ ਵੀ ਕਮੈਂਟਸ ਕਰ ਰਹੇ ਹਨ ਅਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ । ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਹ ਗੀਤਾਂ ਦੇ ਨਾਲ-ਨਾਲ ਪੰਜਾਬੀ ਫ਼ਿਲਮ ਇੰਡਸਟਰੀ ‘ਚ ਵੀ ਸਰਗਰਮ ਹਨ ।

0 Comments
0

You may also like