
ਵਰੁਣ ਧਵਨ ਅਤੇ ਫੈਸ਼ਨ ਡਿਜ਼ਾਈਨਰ ਨਤਾਸ਼ਾ ਦਲਾਲ ਦੇ ਵਿਆਹ ਦੀ ਡੇਟ ਸਾਹਮਣੇ ਆ ਗਈ ਹੈ । ਬਾਲੀਵੁੱਡ ਦੀ ਇਹ ਮਸ਼ਹੂਰ ਜੋੜੀ 24 ਜਨਵਰੀ ਨੂੰ ਮਹਾਰਾਸ਼ਟਰ ਦੇ ਅਲੀਬਾਗ ਵਿੱਚ ਵਿਆਹ ਕਰਵਾਏਗੀ। ਇੱਕ ਵੈੱਬਸਾਈਟ ਨਾਲ ਗੱਲਬਾਤ ਕਰਦੇ ਹੋਏ ਵਰੁਣ ਧਵਨ ਦੇ ਚਾਚਾ ਅਨਿਲ ਧਵਨ ਨੇ ਦੱਸਿਆ ਕਿ “ਹਾਂ, ਆਖਰਕਾਰ 24 ਜਨਵਰੀ ਨੂੰ ਦੋਵੇਂ ਵਿਆਹ ਕਰਨ ਜਾ ਰਹੇ ਹਨ।
ਹੋਰ ਪੜ੍ਹੋ :
ਰਾਜ ਕੁਮਾਰ ਰਾਓ ਨੇ ਦੱਸਿਆ ਸ਼ਾਹਰੁਖ ਖ਼ਾਨ ਕਰਕੇ ਬਣਿਆ ਅਦਾਕਾਰ
ਸਲਮਾਨ ਖ਼ਾਨ ਬਣੇ ਸ਼ੈੱਫ, ਬਣਾ ਰਹੇ ਪਿਆਜ਼ ਦਾ ਅਚਾਰ, ਆਨ ਸਕਰੀਨ ਮੰਮੀ ਨੇ ਸ਼ੇਅਰ ਕੀਤਾ ਵੀਡੀਓ
ਮੈਂ ਮੇਰਾ ਪੂਰਾ ਪਰਿਵਾਰ, ਮੇਰਾ ਭਰਾ ਡੇਵਿਡ ਧਵਨ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਵਿਆਹ ਤੈਅ ਹੋਣ 'ਤੇ ਬਹੁਤ ਖੁਸ਼ ਹਨ।” ਅਨਿਲ ਧਵਨ ਨੇ ਮੁਸਕਰਾਉਂਦੇ ਹੋਏ ਕਿਹਾ, “ ਮੈਂ ਕਾਫੀ ਸਮੇਂ ਤੋਂ ਵਰੁਣ ਧਵਨ ਦੇ ਪਿੱਛੇ ਪਿਆ ਸੀ ਕਿ ਵਰੁਣ ਆਪਣੀ ਗਰਲਫ੍ਰੈਂਡ ਨਤਾਸ਼ਾ ਨੂੰ ਘਰ ਦੀ ਨੂੰਹ ਬਣਾ ਕੇ ਲੈ ਆਵੇ।
ਹੁਣ ਸਾਡੀ ਇਹ ਇੱਛਾ ਪੂਰੀ ਹੋਣ ਜਾ ਰਹੀ ਹੈ, ਇਸ ਨੂੰ ਲੈ ਕੇ ਮੈਂ ਬਹੁਤ ਉਤਸ਼ਾਹਿਤ ਹਾਂ।" ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਕਰੀਨਾ ਕਪੂਰ ਨੇ ਇੱਕ ਪ੍ਰੋਗਰਾਮ ਵਿੱਚ ਇਸ ਜੋੜੀ ਦੀ ਮੰਗਣੀ ਦੀ ਪੁਸ਼ਟੀ ਕੀਤੀ ਸੀ । ਵਰੁਣ ਧਵਨ ਤੇ ਨਤਾਸ਼ਾ ਪਿੱਛਲੇ ਕਈ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ । ਇਹ ਜੋੜੀ ਛੇਵੀਂ ਕਲਾਸ ਤੋਂ ਇੱਕ ਦੂਜੇ ਨੂੰ ਜਾਣਦੀ ਹੈ ।