ਕੋਰੋਨਾ ਮਹਾਮਾਰੀ ਵਿੱਚ ਸਿੱਖ ਭਾਈਚਾਰੇ ਵੱਲੋਂ ਕੀਤੇ ਜਾ ਰਹੇ ਹਨ ਇਹ ਕੰਮ, ਹਰ ਪਾਸੇ ਹੋ ਰਹੀ ਹੈ ਪ੍ਰਸ਼ੰਸਾ

written by Rupinder Kaler | April 28, 2021

ਕੋਰੋਨਾ ਮਹਾਮਾਰੀ ਕਰਕੇ ਜਿੱਥੇ ਹਰ ਪਾਸੇ ਅਫਰਾ ਤਫਰੀ ਦਾ ਮਾਹੌਲ ਬਣਿਆ ਹੋਇਆ ਹੈ ਉੱਥੇ ਸਿੱਖ ਭਾਈਚਾਰਾ ਲੋਕਾਂ ਦੀ ਮਦਦ ਵਿੱਚ ਲੱੱਗਿਆ ਹੋਇਆ ਹੈ । ਸਿੱਖ ਭਾਈਚਾਰੇ ਵੱਲੋਂ ਲੰਗਰ ਦੀ ਸੇਵਾ ਦੇ ਨਾਲ-ਨਾਲ ਹੁਣ ਆਕਸੀਜਨ ਦੀ ਸੇਵਾ ਵੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦੀ ਇੱਕ ਖ਼ਬਰ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ।

image from ANI's twitter
ਹੋਰ ਪੜ੍ਹੋ : ਹਰਜੀਤ ਹਰਮਨ ਨੇ ਗਾਇਆ ਸਤਵਿੰਦਰ ਬੁੱਗਾ ਦਾ ਗੀਤ, ਸਤਵਿੰਦਰ ਬੁੱਗਾ ਨੇ ਵੀ ਦਿੱਤਾ ਪ੍ਰਤੀਕਰਮ
image from ANI's twitter
ਮੁੰਬਈ ਵਿੱਚ ਸਿੱਖ ਭਾਈਚਾਰੇ ਵੱਲੋਂ ਆਕਸੀਜਨ ਦਾ ਲੰਗਰ ਲਾਇਆ ਗਿਆ ਹੈ। ਮੁੰਬਈ ਦੇ ਮਲਾਬਾਰ ਹਿੱਲ ਸੇਵਕ ਜਥਾ ਤੇ ਮੁੰਬਈ ਦੇ ਮੂਲੁੰਡ ਸਿੱਖ ਨੌਜਵਾਨਾਂ ਨੇ ਆਕਸੀਜਨ ਸਿਲੰਡਰਾਂ ਨਾਲ ਸਹਾਇਤਾ ਲਈ ਇੱਕ ਕਾਲ ਸੈਂਟਰ ਸ਼ੁਰੂ ਕੀਤਾ ਹੈ। ਆਕਸੀਜਨ ਲੈਣ ਲਈ ਇੱਥੇ ਕੋਈ ਵੀ ਕਾਲ ਕਰ ਸਕਦਾ ਹੈ। ਇੱਕ ਵੈੱਬਸਾਈਟ ਦੀ ਖਬਰ ਮੁਤਾਬਿਕ ਪਿਛਲੇ ਸਾਲ ਭਾਈਚਾਰੇ ਵੱਲੋਂ ਤਿੰਨ ਮਹੀਨਿਆਂ ਲਈ ਲੰਗਰ ਲਾਇਆ ਸੀ, ਪਰ ਇਸ ਵਾਰ ਆਕਸੀਜਨ ਦੀ ਘਾਟ ਹੈ। ਇਹ ਇੱਕ ਮੁਫਤ ਸੇਵਾ ਹੈ, ਲੋਕਾਂ ਤੋਂ ਪ੍ਰਤੀ ਸਿਲੰਡਰ 6000 ਰੁਪਏ ਜਮ੍ਹਾ ਕਰਦੇ ਹਾਂ, ਜੋ ਬਾਅਦ ਵਿੱਚ ਉਨ੍ਹਾਂ ਨੂੰ ਵਾਪਸ ਕਰ ਦਿੱਤਾ ਜਾਂਦਾ ਹੈ।

0 Comments
0

You may also like