ਬਾਲੀਵੁੱਡ ਲਈ ਬੁਰਾ ਰਿਹਾ ਸਾਲ 2020, ਇਨ੍ਹਾਂ ਸਿਤਾਰਿਆਂ ਨੇ ਸੰਸਾਰ ਨੂੰ ਕਿਹਾ ਅਲਵਿਦਾ

written by Shaminder | December 29, 2020

ਸੰਨ 2020 ‘ਚ ਕੋਰੋਨਾ ਕਾਰਨ ਕਈ ਬੇਸ਼ਕੀਮਤੀ ਜ਼ਿੰਦਗੀਆਂ ਮੌਤ ਦੇ ਆਗੌਸ਼ ‘ਚ ਸਮਾ ਗਈਆਂ। ਉੱਥੇ ਹੀ ਬਾਲੀਵੁੱਡ ਲਈ ਵੀ ਇਹ ਸਾਲ ਬਹੁਤ ਹੀ ਬੁਰਾ ਸਾਬਿਤ ਹੋਇਆ । ਕਿਉਂਕਿ ਇਸ ਸਾਲ ਬਾਲੀਵੁੱਡ ਦੀਆਂ ਨਾਮੀ ਹਸਤੀਆਂ ਦਾ ਦਿਹਾਂਤ ਹੋ ਗਿਆ । ਇਨ੍ਹਾਂ 'ਚ ਇਰਫ਼ਾਨ ਖ਼ਾਨ, ਰਿਸ਼ੀ ਕਪੂਰ ਵਰਗੇ ਦਿੱਗਜ ਅਦਾਕਾਰ ਸ਼ਾਮਲ ਹਨ ਤੇ ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਸਾਜਿਦ-ਵਾਜਿਦ ਦੀ ਵੀ ਜੋੜੀ ਟੁੱਟ ਗਈ। ਬਾਲੀਵੁੱਡ ਅਦਾਕਾਰਾ ਇਰਫ਼ਾਨ ਖ਼ਾਨ ਨਿਊਰੋਐਂਡੋਕ੍ਰਾਈਮ ਟਿਊਮਰ ਤੋਂ ਪੀੜਤ ਸਨ। ਉਨ੍ਹਾਂ ਨੂੰ ਆਪਣੀ ਇਸ ਬਿਮਾਰੀ ਦੇ ਬਾਰੇ ਸਾਲ 2018 'ਚ ਪਤਾ ਲੱਗਿਆ ਸੀ। ਕਈ ਮਹੀਨਿਆਂ ਤਕ ਲੰਡਨ 'ਚ ਉਨ੍ਹਾਂ ਦਾ ਇਲ਼ਾਜ ਵੀ ਚੱਲਿਆ ਪਰ 29 ਅਪ੍ਰੈਲ ਨੂੰ ਉਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਹੋਰ ਪੜ੍ਹੋ : ਗੁਰੂ ਰੰਧਾਵਾ ਦਾ ਗੀਤ ਹੋਇਆ 400 ਪਾਰ, ਕੀਤਾ ਹਰ ਇੱਕ ਦਾ ਧੰਨਵਾਦ
Rishi kapoor ਬਾਲੀਵੁੱਡ ਅਜੇ ਇਰਫ਼ਾਨ ਖ਼ਾਨ ਦੀ ਮੌਤ ਤੋਂ ਉਬਰਿਆ ਨਹੀਂ ਸੀ ਕਿ ਅਗਲੇ ਹੀ ਦਿਨ 30 ਅਪ੍ਰੈਲ ਨੂੰ ਬਾਲੀਵੁੱਡ ਦਿੱਗਜ ਰਿਸ਼ੀ ਕਪੂਰ ਦਾ ਦੇਹਾਂਤ ਹੋ ਗਿਆ। ਦੱਸ ਦੇਈਏ ਕਿ ਰਿਸ਼ੀ ਕਪੂਰ ਕੈਂਸਰ ਤੋਂ ਪੀੜਤ ਸਨ ਪਰ ਫਿਰ ਵੀ ਉਹ ਆਪਣੇ ਆਖਿਰੀ ਸਮੇਂ ਤਕ ਬਾਲੀਵੁੱਡ 'ਚ ਸਰਗਰਮ ਰਹੇ। sushant ਸੁਸ਼ਾਂਤ ਸਿੰਘ ਰਾਜਪੂਤ ਦੇ ਪ੍ਰਸ਼ੰਸਕਾਂ ਲਈ ਉਨ੍ਹਾਂ ਦੀ ਮੌਤ 'ਤੇ ਯਕੀਨ ਕਰਨਾ ਥੋੜ੍ਹਾ ਮੁਸ਼ਕਲ ਸੀ। ਸੁਸ਼ਾਂਤ 14 ਜੂਨ ਨੂੰ ਆਪਣੇ ਬਾਂਦਰਾ ਅਪਾਰਟਮੈਂਟ 'ਚ ਮ੍ਰਿਤਕ ਪਾਏ ਗਏ ਸਨ। ਸੁਸ਼ਾਂਤ ਨੇ ਸਾਲ 2013 'ਚ ਫਿਲਮ 'ਕਾਈ ਪੋ ਚੇ' ਤੋਂ ਬਾਲੀਵੁੱਡ 'ਚ ਐਂਟਰੀ ਕੀਤੀ ਸੀ, ਇਸ ਤੋਂ ਪਹਿਲਾਂ ਉਹ ਟੀਵੀ ਸ਼ੋਜ਼ 'ਚ ਕੰਮ ਕਰਦੇ ਸਨ। jagdeep ਕਾਮੇਡੀਅਨ ਜਗਦੀਪ, ਜਿਨ੍ਹਾਂ ਨੇ ਆਪਣੇ ਸ਼ਾਨਦਾਰ ਕਰੀਅਰ 'ਚ ਕਈ ਤਰ੍ਹਾਂ ਦੇ ਕਿਰਦਾਰਾਂ ਨਾਲ ਕਰੋੜਾਂ ਭਾਰਤੀਆਂ ਦਾ ਮੰਨੋਰਜੰਨ ਕੀਤਾ ਸੀ, ਉਨ੍ਹਾਂ ਦਾ ਦੇਹਾਂਤ 9 ਜੁਲਾਈ ਨੂੰ ਹੋਇਆ।

0 Comments
0

You may also like