ਪਾਕਿਸਤਾਨ ‘ਚ ਵੀ ਹਨ ਅਮਰ ਸਿੰਘ ਚਮਕੀਲਾ ਦੇ ਫੈਨਸ, ਵੇਖੋ ਵਾਇਰਲ ਵੀਡੀਓ

written by Shaminder | July 30, 2021

ਅਮਰ ਸਿੰਘ ਚਮਕੀਲਾ ਦਾ ਜਾਦੂ ਅੱਜ ਵੀ ਲੋਕਾਂ ਦੇ ਸਿਰਾਂ ‘ਤੇ ਚੜ੍ਹ ਕੇ ਬੋਲ ਰਿਹਾ ਹੈ । ਉਨ੍ਹਾਂ ਦੀ ਗਾਇਕੀ ਨੂੰ ਅੱਜ ਵੀ ਓਨਾਂ ਹੀ ਪਸੰਦ ਕੀਤਾ ਜਾਂਦਾ ਹੈ, ਜਿਨ੍ਹਾਂ ਕਿ ਕਈ ਦਹਾਕੇ ਪਹਿਲਾਂ ਪਸੰਦ ਕੀਤਾ ਜਾਂਦਾ ਸੀ । ਅਮਰ ਸਿੰਘ ਚਮਕੀਲਾ ਦੇ ਗੀਤ ਏਨੀਂ ਦਿਨੀਂ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੇ ਹਨ । ਦੇਸ਼ ‘ਚ ਹੀ ਨਹੀਂ ਵਿਦੇਸ਼ ‘ਚ ਵੀ ਚਮਕੀਲੇ ਦੇ ਗੀਤਾਂ ਦਾ ਬੋਲਬਾਲਾ ਹੈ ।

QasimShah Image From Youtube

ਹੋਰ ਪੜ੍ਹੋ : ਜਦੋਂ ਨੇਹਾ ਕੱਕੜ ਦੀ ਰੋਹਨਪ੍ਰੀਤ ਨੇ ਕੀਤੀ ਨਕਲ, ਪ੍ਰਸ਼ੰਸਕਾਂ ਨੂੰ ਵੀਡੀਓ ਆ ਰਹੀ ਹੈ ਖੂਬ ਪਸੰਦ 

QasimShah. Image From Youtube

ਗੁਆਂਢੀ ਮੁਲਕ ਪਾਕਿਸਤਾਨ ‘ਚ ਵੀ ਚਮਕੀਲੇ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਪਾਕਿਸਤਾਨ ਤੋਂ ਏਨੀਂ ਦਿਨੀਂ ਇੱਕ ਬੱਚੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵਾਇਰਲ ਵੀਡੀਓ ‘ਚ ਬੱਚਾ ਚਮਕੀਲੇ ਦਾ ਗੀਤ ‘ਕੰਨ ਕਰ ਗੱਲ ਸੁਣ ਮੱਖਣਾ’ ਗਾ ਕੇ ਸੁਣਾ ਰਿਹਾ ਹੈ ।

QasimShah Image From Youtube

ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਸਰੋਤਿਆਂ ਵੱਲੋਂ ਇਸ ਨੂੰ ਪਸੰਦ ਵੀ ਕੀਤਾ ਜਾ ਰਿਹਾ ਹੈ ।

Amar_Singh_Chamkila

ਇਸ ਵੀਡੀਓ ਨੂੰ ਵੇਖ ਕੇ ਤੁਸੀਂ ਚਮਕੀਲੇ ਦੇ ਗੀਤਾਂ ਅਤੇ ਉਸ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਲਗਾ ਸਕਦੇ ਹੋ । ਦੱਸ ਦਈਏ ਕਿ ਚਮਕੀਲੇ ਨੇ ਕਈ ਹਿੱਟ ਗੀਤ ਗਾਏ ਹਨ ਜੋ ਅੱਜ ਵੀ ਲੋਕਾਂ ਦੀ ਜ਼ੁਬਾਨ ‘ਤੇ ਚੜ੍ਹੇ ਹੋਏ ਹਨ ।

0 Comments
0

You may also like