ਅੰਗੂਰ ਖਾਣ ਦੇ ਬਹੁਤ ਹਨ ਫਾਇਦੇ, ਇਨ੍ਹਾਂ ਬਿਮਾਰੀਆਂ ‘ਚ ਮਿਲਦੀ ਹੈ ਰਾਹਤ

written by Shaminder | October 03, 2020

ਸਰੀਰ ਨੂੰ ਜਿਸ ਤਰ੍ਹਾਂ ਰੋਟੀ ਦੀ ਲੋੜ ਹੁੰਦੀ ਹੈ । ਉਸ ਦੇ ਨਾਲ ਹੀ ਸਰੀਰ ਨੂੰ ਹੋਰਨਾਂ ਪ੍ਰੋਟੀਨ, ਵਿਟਾਮਿਨਸ ਦੀ ਵੀ ਜ਼ਰੂਰਤ ਹੁੰੰਦੀ ਹੈ । ਜੋ ਸਾਨੂੰ ਵੱਖ ਵੱਖ ਫਲਾਂ ਅਤੇ ਸਬਜ਼ੀਆਂ ਤੋਂ ਮਿਲਦੇ ਹਨ । ਅੱਜ ਅਸੀਂ ਤੁਹਾਨੂੰ ਅੰਗੂਰ ਦੇ ਫਾਇਦੇ ਬਾਰੇ ਦੱਸਾਂਗੇ । ਇਹ ਫ਼ਲ ਅਜਿਹਾ ਹੈ ਜੋ ਬਾਰਾਂ ਮਹੀਨੇ ਬਜ਼ਾਰ ‘ਚ ਉਪਲਬਧ ਹੁੰਦਾ ਹੈ । ਇਸ ਨੂੰ ਖਾਣ ਨਾਲ ਜਿੱਥੇ ਸਰੀਰ ‘ਚ ਕਈ ਤਰ੍ਹਾਂ ਕਮੀਆਂ ਦੂਰ ਹੁੰਦੀਆਂ ਹਨ, ਉੱਥੇ ਹੀ ਕਈ ਬਿਮਾਰੀਆਂ ਤੋਂ ਵੀ ਨਿਜ਼ਾਤ ਮਿਲਦੀ ਹੈ ।

grapes grapes
1  ਜੇ ਅਸੀਂ ਇਕ ਕੱਪ ਅੰਗੂਰ ਦੇ ਜੂਸ 'ਚ ਦੋ ਚਮਚ ਸ਼ਹਿਦ ਮਿਲਾ ਕੇ ਪੀਂਦੇ ਹੋ ਤਾਂ ਸਾਡੇ ਸ਼ੁਗਰ ਲੈਵਲ ਨੂੰ ਨਿਯੰਤਰਿਤ ਕੀਤਾ ਜਾ ਸਕਦਾ ਹੈ। ਹੋਰ ਪੜ੍ਹੋ:ਖੁਰਾਕ ‘ਚ ਸ਼ਾਮਿਲ ਕਰੋ ਇਹ ਚੀਜ਼ਾਂ, ਕੈਲਸ਼ੀਅਮ ਦੀ ਕਮੀ ਹੋਵੇਗੀ ਦੂਰ
grapes grapes
2 ਜੇ ਤੁਸੀਂ ਵੀ ਦਿਲ ਦੇ ਮਰੀਜ਼ ਹੋ, ਤਾਂ ਰੋਜ਼ਾਨਾ ਕਾਲੇ ਅੰਗੂਰ ਦਾ ਜੂਸ ਪੀਓ। ਇਸ ਨਾਲ ਤੁਹਾਨੂੰ ਫਾਇਦਾ ਜ਼ਰੂਰ ਹੋਏਗਾ। ਅੰਗੂਰ ਦਿਲ ਦੀ ਬਿਮਾਰੀ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਜਾਨਵਰਾਂ 'ਤੇ ਹੋਈ ਇੱਕ ਖੋਜ ਕਹਿੰਦੀ ਹੈ ਕਿ ਅੰਗੂਰ ਦਿਲ ਵਿੱਚ ਮਾੜੇ ਕੋਲੇਸਟ੍ਰੋਲ ਨੂੰ ਘਟਾਉਂਦੇ ਹਨ।
grapes grapes
3 . ਅੰਗੂਰ ਦੇ ਸੇਵਨ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। 4  ਜੇ ਕਿਸੇ ਨੂੰ ਬੀਪੀ ਦੀ ਸਮੱਸਿਆ ਹੈ ਤਾਂ ਅੰਗੂਰ ਖਾਣ ਨਾਲ ਬਲੱਡ ਪ੍ਰੈਸ਼ਰ ਘੱਟ ਹੋਵੇਗਾ। ਕਿਉਂਕਿ ਅੰਗੂਰ ਵਿਚ ਪੋਟਾਸ਼ੀਅਮ ਦੀ ਮਾਤਰਾ ਖੂਨ ਚੋਂ ਸੋਡੀਅਮ ਦੀ ਮਾਤਰਾ ਨੂੰ ਘਟਾਉਂਦੀ ਹੈ।

0 Comments
0

You may also like