ਅਮਰੂਦ ਖਾਣ ਦੇ ਹਨ ਬਹੁਤ ਸਾਰੇ ਫਾਇਦੇ, ਸਕਿਨ ਲਈ ਵੀ ਹੈ ਲਾਹੇਵੰਦ

written by Shaminder | December 24, 2021

ਹਰ ਫ਼ਲ ਦਾ ਆਪਣਾ ਸੁਆਦ ਹੁੰਦਾ ਹੈ ਅਤੇ ਹਰ ਫਰੂਟ ਦੇ ਆਪਣੇ ਹੀ ਫਾਇਦੇ ਹੁੰਦੇ ਹਨ । ਅੱਜ ਅਸੀਂ ਤੁਹਾਨੂੰ ਅਮਰੂਦ ਖਾਣ ਦੇ ਫਾਇਦੇ ਬਾਰੇ ਦੱਸਾਂਗੇ । ਅਮਰੂਦ (Guava )ਨੂੰ ਸਿਹਤ (Health) ਦੇ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ । ਅਮਰੂਦ ‘ਚ ਅਜਿਹੇ ਕਈ ਗੁਣ ਹੁੰਦੇ ਹਨ ਜਿਸ ਨਾਲ ਸਕਿਨ ਨੂੰ ਬਹੁਤ ਫਾਇਦਾ ਹੁੰਦਾ ਹੈ । ਅਮਰੂਦ ਇੱਕ ਅਜਿਹਾ ਫ਼ਲ ਹੁੰਦਾ ਹੈ ਜੋ ਹਰ ਮੌਸਮ ‘ਚ ਅਸਾਨੀ ਦੇ ਨਾਲ ਮਿਲ ਜਾਂਦਾ ਹੈ । ਅਮਰੂਦ ‘ਚ ਵਿਟਾਮਿਨ ਸੀ ਭਰਪੂਰ ਮਾਤਰਾ ‘ਚ ਹੁੰਦਾ ਹੈ ।

Guava,,, image From google

ਹੋਰ ਪੜ੍ਹੋ : ਅਦਾਕਾਰਾ ਪ੍ਰੀਤੀ ਸਪਰੂ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਰੋਚਕ ਗੱਲਾਂ

ਇਸ ਦੇ ਨਾਲ ਹੀ ਅਮਰੂਦ ਆਈਸੋਫੇਨ ਅਤੇ ਐਂਟੀ ਆਕਸੀਡੈਂਟ ਦੀ ਭਰਪੂਰ ਮਾਤਰਾ ਵੀ ਹੁੰਦੀ ਹੈ । ਪਰ ਇਸ ਨਾਲ ਤੁਹਾਨੂੰ ਬਿਹਤਰੀਨ ਸਕਿਨ ਪ੍ਰਾਪਤ ਕਰਨ ‘ਚ ਵੀ ਮਦਦ ਮਿਲੇਗੀ । ਕਿਉਂਕਿ ਇਸ ਫਲ ‘ਚ ਪਾਣੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ । ਇਸ ਲਈ ਇਹ ਸਕਿਨ ਹਾਈਡ੍ਰੇਟ ਅਤੇ ਜਵਾਨ ਰੱਖਣ ‘ਚ ਮਦਦ ਕਰਦਾ ਹੈ ।

image From google

ਅਮਰੂਦ ਖਾਣ ਦੇ ਨਾਲ ਪਾਚਣ ਸ਼ਕਤੀ ਠੀਕ ਰਹਿੰਦੀ ਹੈ ਅਤੇ ਇਹ ਐਂਟੀ ਏਜਿੰਗ ਗੁਣਾਂ ਦੇ ਨਾਲ ਭਰਪੂਰ ਹੁੰਦਾ ਹੈ । ਸ਼ੂਗਰ ਦੇ ਰੋਗੀਆਂ ਲਈ ਵੀ ਵਧੀਆ ਰਹਿੰਦਾ ਹੈ ।ਇਸ ਦੇ ਨਾਲ ਹੀ ਦਿਲ ਨੂੰ ਵੀ ਤੰਦਰੁਸਤ ਰੱਖਣ ‘ਚ ਮਦਦ ਕਰਦਾ ਹੈ । ਪੋਸ਼ਣ ਵਿਗਿਆਨੀਆਂ ਦੇ ਅਨੁਸਾਰ, "ਅਮਰੂਦ ਵਿੱਚ ਘੱਟ ਗਲਾਈਸੈਮਿਕ ਇੰਡੈਕਸ (ਘੀ) ਹੁੰਦਾ ਹੈ ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਇਹ ਹਾਰਮੋਨ ਸੰਤੁਲਨ ਅਤੇ ਦਿਲ ਦੀ ਚੰਗੀ ਸਿਹਤ ਨੂੰ ਬਣਾਈ ਰੱਖਣ ਵਿੱਚ ਵੀ ਮਦਦ ਕਰਦਾ ਹੈ। ਇਸ ਲਈ ਤੁਸੀਂ ਵੀ ਜੇ ਅਮਰੂਦ ਦੇ ਗੁਣਾਂ ਤੋਂ ਅਣਜਾਣ ਹੋ ਤਾਂ ਅੱਜ ਹੀ ਅਮਰੂਦ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ ।

 

You may also like