ਅਦਰਕ ਵਾਲੀ ਚਾਹ ਪੀਣ ਦੇ ਹਨ ਬਹੁਤ ਸਾਰੇ ਫਾਇਦੇ, ਕਈ ਗੁਣਾਂ ਨਾਲ ਹੁੰਦੀ ਹੈ ਭਰਪੂਰ

written by Shaminder | August 13, 2021

ਅਦਰਕ ਸਿਹਤ ਦੇ ਲਈ ਬਹੁਤ ਹੀ ਲਾਭਦਾਇਕ ਮੰਨਿਆ ਜਾਂਦਾ ਹੈ । ਮਾਨਸੂਨ ‘ਚ ਤਾਂ ਇਸਦਾ ਇਸਤੇਮਾਲ ਹੋਰ ਵੀ ਫਾਇਦੇਮੰਦ ਰਹਿੰਦਾ ਹੈ । ਅਕਸਰ ਅਸੀਂ ਮਾਨਸੂਨ ‘ਚ ਚਾਹ ਅਤੇ ਪਕੌੜੇ ਖਾਂਦੇ ਹਨ । ਪਰ ਚਾਹ ਤਾਂ ਹਰ ਘਰ ‘ਚ ਆਮ ਬਣਾਈ ਜਾਂਦੀ ਹੈ । ਪਰ ਅਦਰਕ ਵਾਲੀ ਚਾਹ (Ginger Tea)  ਪੀਣ ਦੇ ਕਈ ਫਾਇਦੇ ਹਨ । ਅੱਜ ਅਸੀਂ ਤੁਹਾਨੂੰ ਅਦਰਕ ਵਾਲੀ ਚਾਹ  (Ginger Tea)ਦੇ ਫਾਇਦੇ ਦੱਸਾਂਗੇ ।

ginger tea ,,-min Image From Google

ਹੋਰ ਪੜ੍ਹੋ : ਹਜ਼ਾਰਾਂ ਲੋਕਾਂ ਨੂੰ ਪਸੰਦ ਆ ਰਿਹਾ ਹੈ ਆਮਿਰ ਖ਼ਾਨ ਤੇ ਕਿਆਰਾ ਅਡਵਾਨੀ ਦਾ ਇਹ ਵੀਡੀਓ 

ਅਦਰਕ ‘ਚ ਐਂਟੀ- ਇੰਫਲਾਮੇਂਟਰੀ, ਐਂਟੀ ਬੈਕਟੀਰੀਅਲ ਅਤੇ ਐਂਟੀ ਆਕਸੀਡੈਂਟ ਦੇ ਗੁਣ ਪਾਏ ਜਾਂਦੇ ਹਨ । ਇਸ ਤੋਂ ਇਲਾਵਾ ਅਦਰਕ ‘ਚ ਵਿਟਾਮਿਨ ਈ, ਆਇਰਨ, ਵਿਟਾਮਿਨ ਡੀ ਅਤੇ ਕੈਲਸ਼ੀਅਮ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ ।

ginger tea,,,-min Image From Google

ਇਸ ਦੇ ਨਾਲ ਹੀ ਅਦਰਕ ਵਾਲੀ ਚਾਹ ਸਰਦੀ ਅਤੇ ਜੁਕਾਮ ‘ਚ ਵੀ ਫਾਇਦੇਮੰਦ ਮੰਨੀ ਜਾਂਦੀ ਹੈ ।ਇਸ ਦੇ ਨਾਲ ਹੀ ਅਦਰਕ ਨੂੰ ਗੈਸ ਅਤੇ ਇਮਿਊਨਿਟੀ ਲਈ ਵੀ ਅਸਰਦਾਰ ਮੰਨਿਆ ਜਾਂਦਾ ਹੈ । ਇਸ ਲਈ ਜੇ ਤੁਸੀਂ ਵੀ ਚਾਹ ਪੀਣ ਦੇ ਸ਼ੁਕੀਨ ਹੋ ਤਾਂ ਅਦਰਕ ਵਾਲੀ ਚਾਹ ਪੀਓ ।ਇਸ ਤੋਂ ਇਲਾਵਾ ਅਦਰਕ ਵਾਲੀ ਚਾਹ ਪੀਣ ਦੇ ਨਾਲ ਮੋਟਾਪੇ ਦੀ ਸਮੱਸਿਆ ਵੀ ਦੂਰ ਹੁੰਦੀ ਹੈ ਅਤੇ ਅਦਰਕ ‘ਚ ਕੈਰਟੀਸੌਲ ਹੋਣ ਦੇ ਕਾਰਨ ਇਹ ਪੇਟ ‘ਤੇ ਜੰਮੀ ਚਰਬੀ ਨੂੰ ਵੀ ਘੱਟ ਕਰਦਾ ਹੈ ।

 

0 Comments
0

You may also like