
ਮੁਲੱਠੀ (Mulethi )ਸਿਹਤ ਦੇ (Good For Health) ਲਈ ਬਹੁਤ ਹੀ ਲਾਹੇਵੰਦ ਮੰਨੀ ਜਾਂਦੀ ਹੈ । ਇਸ ‘ਚ ਕਈ ਗੁਣ ਪਾਏ ਜਾਂਦੇ ਹਨ । ਇਸ ਦੇ ਨਾਲ ਹੀ ਇਹ ਕਈ ਬੀਮਾਰੀਆਂ ‘ਚ ਵੀ ਲਾਹੇਵੰਦ ਹੁੰਦੀ ਹੈ ।ਅੱਜ ਅਸੀਂ ਤੁਹਾਨੂੰ ਮੁਲੱਠੀ ਖਾਣ ਦੇ ਫਾਇਦੇ ਬਾਰੇ ਦੱਸਾਂਗੇ । ਇਹ ਇੱਕ ਅਜਿਹੀ ਜੜੀ ਬੂਟੀ ਹੁੰਦੀ ਹੈ । ਜਿਸ ਦਾ ਸੁਆਦ ਮਿੱਠਾ ਹੁੰਦਾ ਹੈ, ਇਹ ਵੇਖਣ ‘ਚ ਭਾਵੇਂ ਇੱਕ ਲੱਕੜ ਦੀ ਤਰ੍ਹਾਂ ਵਿਖਾਈ ਦਿੰਦੀ ਹੈ । ਪਰ ਇਹ ਅਨੇਕਾਂ ਗੁਣਾਂ ਦੀ ਖਾਣ ਹੈ । ਖੰਘ ਦੀ ਸਮੱਸਿਆ ਹੋਣ ‘ਤੇ ਮੁੱਲਠੀ ਨੂੰ ਕਾਲੀ ਮਿਰਚ ਦੇ ਨਾਲ ਖਾਣ ਦੇ ਨਾਲ ਰੇਸ਼ੇ ‘ਚ ਅਰਾਮ ਮਿਲਦਾ ਹੈ ।

ਹੋਰ ਪੜ੍ਹੋ : ਰਾਖੀ ਸਾਵੰਤ ਨੇ ਸ਼ਰੇਆਮ ਲੋਕਾਂ ਦੇ ਸਾਹਮਣੇ ਪ੍ਰੇਮ ਚੋਪੜਾ ਨਾਲ ਕੀਤੀ ਅਜਿਹੀ ਹਰਕਤ, ਵੀਡੀਓ ਹਰ ਪਾਸੇ ਹੋ ਰਿਹਾ ਵਾਇਰਲ
ਇਸ ਦੇ ਨਾਲ ਸੁੱਕੀ ਖੰਘ ਅਤੇ ਗਲੇ ਦੀ ਸੋਜਿਸ਼ ਦੂਰ ਹੁੰਦੀ ਹੈ । ਜੇਕਰ ਤੁਹਾਡਾ ਵਾਰ-ਵਾਰ ਮੂੰਹ ਸੁੱਕਦਾ ਹੈ ਤਾਂ ਮੁਲੱਠੀ ਨੂੰ ਮੂੰਹ ‘ਚ ਪਾ ਕੇ ਵਾਰ-ਵਾਰ ਚੂਸੋ। ਇਸ ‘ਚ 50 ਫ਼ੀਸਦੀ ਪਾਣੀ ਹੁੰਦਾ ਹੈ। ਗਲੇ ਦੀ ਖ਼ਰਾਸ਼-ਇਸ ਨੂੰ ਚੂਸਣ ਨਾਲ ਗਲੇ ਦੀ ਖ਼ਰਾਸ਼ ਵੀ ਠੀਕ ਹੁੰਦੀ ।ਇਸ ਦੇ ਇੱਕ ਗਰਾਮ ਚੂਰਨ ਦਾ ਰੋਜ਼ਾਨਾ ਇਸਤੇਮਾਲ ਕਰਨ ਨਾਲ ਔਰਤਾਂ ਸੁੰਦਰਤਾ ਨੂੰ ਲੰਬੇ ਸਮੇਂ ਤੱਕ ਬਣਾ ਕੇ ਰੱਖ ਸਕਦੀਆਂ ਹਨ।

ਇਸ ਦੇ ਸੇਵਨ ਦੇ ਨਾਲ ਬਦਹਜ਼ਮੀ ਦੂਰ ਹੁੰਦੀ ਹੈ ਤੇ ਅਲਸਰ ਦੇ ਜ਼ਖ਼ਮਾਂ ਨੂੰ ਜਲਦੀ ਭਰਦਾ ਹੈ। ਮੁਲੱਠੀ ਪੇਟ ਦੇ ਜ਼ਖ਼ਮ ਠੀਕ ਕਰਦੀ ਹੈ। ਇਸ ਨਾਲ ਪੇਟ ਦੇ ਜ਼ਖ਼ਮ ਜਲਦੀ ਭਰ ਜਾਂਦੇ ਹਨ। ਪੇਟ ਦੇ ਜ਼ਖ਼ਮ ਲਈ ਮੁਲੱਠੀ ਦੀ ਜੜ੍ਹ ਦਾ ਚੂਰਨ ਇਸਤੇਮਾਲ ਕਰਨਾ ਚਾਹੀਦਾ ਹੈ। ਕਈ ਵਾਰ ਕੁਝ ਲੋਕਾਂ ਨੂੰ ਖੁਨ ਦੀ ਉਲਟੀ ਦੀ ਸਮੱਸਿਆ ਆਉਂਦੀ ਹੈ ਅਜਿਹੇ ‘ਚ ਤੁਸੀਂ ਮੁੱਲਠੀ ਦਾ ਇਸਤੇਮਾਲ ਕਰਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ।ਹਿਚਕੀ ਆਉਣ ‘ਤੇ ਚੂਰਨ ਨੂੰ ਸ਼ਹਿਦ ‘ਚ ਮਿਲਾ ਨੱਕ ਵਿੱਚ ਟਪਕਾਉਣ ਨਾਲ ਫ਼ਾਇਦਾ ਹੁੰਦਾ ਹੈ।